Loading Now

ਅੰਤਰਜਾਤੀ ਵਿਆਹ ਤੋਂ ਬਾਅਦ ਵੀ ਧੀ ਦਾ ਜਾਇਦਾਦ ’ਚ ਬਰਾਬਰ ਹੱਕ

ਅੰਤਰਜਾਤੀ ਵਿਆਹ ਤੋਂ ਬਾਅਦ ਵੀ ਧੀ ਦਾ ਜਾਇਦਾਦ ’ਚ ਬਰਾਬਰ ਹੱਕ

ਅਹਿਮਦਾਬਾਦ, 29 ਨਵੰਬਰ – ਹਿੰਦੂ ਜਾਨਸ਼ੀਨ ਕਾਨੂੰਨ ਦੇ ਤਹਿਤ ਗੁਜਰਾਤ ਹਾਈ ਕੋਰਟ ਨੇ ਇਕ ਅਹਿਮ ਫ਼ੈਸਲਾ ਦਿੰਦੇ ਹੋਏ ਕਿਹਾ ਹੈ ਕਿ ਅੰਤਰਜਾਤੀ ਵਿਆਹ ਦੇ ਬਾਵਜੂਦ ਕਿਸੇ ਮਹਿਲਾ ਨੂੰ ਪਿਤਾਪੁਰਖੀ ਜਾਂ ਪਿਤਾ ਦੀ ਕਮਾਈ ਹੋਈ ਜਾਇਦਾਦ ਤੋਂ ਬੇਦਖ਼ਲ ਨਹੀਂ ਕੀਤਾ ਜਾ ਸਕਦਾ। ਕਾਨੂੰਨ ਅਨੁਸਾਰ, 12 ਸਾਲ ਬੀਤੇ ਜਾਣ ਤੋਂ ਬਾਅਦ ਦਾਅਵਾ ਕਰਨ ਦੇ ਬਾਵਜੂਦ ਹਾਈ ਕੋਰਟ ਨੇ ਮਹਿਲਾ ਨੂੰ ਜਾਇਦਾਦ ’ਚ ਹਿੱਸੇਦਾਰ ਮੰਨਿਆ ਹੈ। ਆਮ ਵਰਗ ਦੀ ਇਕ ਲੜਕੀ ਨੇ ਹੋਰ ਪੱਛੜੇ ਵਰਗ ਦੇ ਲੜਕੇ ਨਾਲ ਵਿਆਹ ਕਰ ਲਿਆ ਸੀ। ਸਾਲ 1986 ’ਚ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ।

ਉਸਦੇ ਸੱਤ ਭਰਾ ਭੈਣਾਂ ਨੇ ਲੜਕੀ ਨੂੰ ਛੱਡ ਕੇ ਪਿਤਾ ਦੀ ਜਾਇਦਾਦ ਆਪਣੇ ਨਾਂ ਕਰਵਾ ਲਈ ਸੀ। ਸਾਲ 2018 ’ਚ ਉਕਤ ਲੜਕੀ ਨੇ ਪਿਤਾ ਦੀ ਜਾਇਦਾਦ ’ਚ ਹੱਕ ਲੈਣ ਲਈ ਇਕ ਕੇਸ ਦਰਜ ਕੀਤਾ ਸੀ। ਸਥਾਨਕ ਅਦਾਲਤ ਨੇ ਪਿਤਾ ਦੇ ਦੇਹਾਂਤ ਦੇ 12 ਸਾਲਾਂ ਬਾਅਦ ਦਾਅਵਾ ਕਰਨ ਕਾਰਨ ਉਸਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ, ਜਿਸ ’ਤੇ ਉਸਨੇ ਹਾਈ ਕੋਰਟ ’ਚ ਅਪੀਲ ਕੀਤੀ ਸੀ।

Share this content:

Post Comment