ਅਨਿਮੇਸ਼ ਕੁਜੂਰ ਨੇ ਰਚਿਆ ਇਤਿਹਾਸ, ਵਿਦੇਸ਼ ‘ਚ ਸਭ ਤੋਂ ਤੇਜ਼ 100 ਮੀਟਰ ਦੌੜਨ ਵਾਲਾ ਭਾਰਤੀ ਬਣਿਆ
11, ਜੁਲਾਈ – ਦੌੜਾਕ ਅਨੀਮੇਸ਼ ਕੁਜੂਰ ਵਿਦੇਸ਼ਾਂ ਵਿੱਚ 100 ਮੀਟਰ ਦੌੜ ਦੌੜਨ ਵਾਲਾ ਸਭ ਤੋਂ ਤੇਜ਼ ਭਾਰਤੀ ਬਣ ਗਿਆ ਹੈ। ਉਸ ਨੇ ਜਰਮਨੀ ਵਿੱਚ ਇੱਕ ਐਥਲੈਟਿਕਸ ਮੀਟ ਵਿੱਚ 100 ਮੀਟਰ ਦੌੜ 10.14 ਸਕਿੰਟ ਵਿਚ ਪੂਰੀ ਕੀਤੀ। ਉਹ ਵਰਲਡ ਐਥਲੈਟਿਕਸ ਕਾਂਟੀਨੈਂਟਲ ਟੂਰ ਚੈਲੰਜਰ ਲੈਵਲ ਦੇ ਮੁਕਾਬਲੇ ਦੇ ਫਾਈਨਲ ਵਿਚ ਦੂਜੇ ਸਥਾਨ ‘ਤੇ ਰਿਹਾ। ਸਾਊਥ ਅਫਰੀਕਾ ਦੇ ਆਰ. ਮਲੇਂਗਾ 10.03 ਸੈਕੰਡ ਨਾਲ ਪਹਿਲੇ ਸਥਾਨ ‘ਤੇ ਰਿਹਾ। 23 ਸਾਲਾ ਅਨੀਮੇਸ਼ ਨੇ ਆਪਣੇ ਰਿਕਾਰਡ ਬਿਹਤਰ ਕੀਤਾ। ਇਹ ਉਸ ਦਾ ਪਰਸਨਲ ਬੈਸਟ ਵੀ ਹੈ। ਅਨੀਮੇਸ਼ ਦਾ 10.14 ਸਕਿੰਟ ਦਾ ਸਮਾਂ ਭਾਰਤੀ ਇਤਿਹਾਸ ਵਿੱਚ ਦੂਜਾ ਸਭ ਤੋਂ ਤੇਜ਼ 100 ਮੀਟਰ ਪ੍ਰਦਰਸ਼ਨ ਹੈ। ਨੈਸ਼ਨਲ ਰਿਕਾਰਡ 10.09 ਸਕਿੰਟ ਹੈ, ਜੋ ਗੁਰਿੰਦਰਵੀਰ ਸਿੰਘ ਨੇ ਇਸ ਸਾਲ ਦੇ ਸ਼ੁਰੂ ਵਿੱਚ ਰਾਂਚੀ ਵਿੱਚ ਫੈਡਰੇਸ਼ਨ ਕੱਪ ਵਿੱਚ ਬਣਾਇਆ ਸੀ।
ਮਈ ਵਿੱਚ ਫੈਡਰੇਸ਼ਨ ਕੱਪ ਦੌਰਾਨ ਭਾਰਤੀ ਸਪ੍ਰਿੰਟ ਵਿਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਸੀ। ਗੁਰਿੰਦਰਵੀਰ ਸਿੰਘ ਨੇ 10.17 ਸੈਕੰਡ ਦਾ ਸਮਾਂ ਕੱਢਿਆ ਅਤੇ ਅਨਿਮੇਸ਼ ਦਾ ਰਿਕਾਰਡ ਤੋੜਿਆ। ਇਸ ਤੋਂ ਬਾਅਦ ਅਨਿਮੇਸ਼ 10.15 ਸੈਕੰਡ ਦੌੜ ਕੇ ਉਸ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਅਗਲੇ ਹੀ ਦਿਨ ਗੁਰਿੰਦਰਵੀਰ ਨੇ 10.09 ਸੈਕੰਡ ਦਾ ਸਮਾਂ ਕੱਢ ਕੇ ਭਾਰਤ ਦਾ ਸਭ ਤੋਂ ਤੇਜ਼ ਦੌੜਾ ਬਣਿਆ। ਅਨੀਮੇਸ਼ ਕੁਜੂਰ ਪਹਿਲਾਂ ਹੀ 2026 ਕਾਮਨਵੈਲਥ ਗੇਮਸ ਲਈ ਭਾਰਤ ਦੀਆਂ 100 ਮੀਟਰ ਅਤੇ 200 ਮੀਟਰ ਟੀਮਾਂ ਲਈ ਕੁਆਲੀਫਾਈ ਕਰ ਚੁੱਕਾ ਹੈ। ਜਰਮਨੀ ਵਿੱਚ ਮੁਕਾਬਲੇ ਤੋਂ ਬਾਅਦ ਉਹ ਪੋਲੈਂਡ ਦੇ ਸਪਾਲਾ ਵਿੱਚ ਭਾਰਤੀ ਟੀਮ ਦੇ ਸਿਖਲਾਈ ਕੈਂਪ ਨਾਲ ਜੁੜੇਗਾ। ਫਿਰ ਉਹ ਗਲਾਸਗੋ ਵਿੱਚ ਕਾਮਨਵੈਲਥ ਗੇਮਸ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ। 100 ਮੀਟਰ ਦੌੜ ਦਾ ਵਿਸ਼ਵ ਰਿਕਾਰਡ ਜਮੈਕਾ ਦੇ ਉਸੈਨ ਬੋਲਟ ਦੇ ਨਾਂ ਦਰਜ ਹੈ। ਉਸ ਨੇ ਇਹ ਰਿਕਾਰਡ 2009 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਬਣਾਇਆ ਸੀ।
Share this content:



Post Comment