ਅਦਾਕਾਰਾ ਨੁਸਰਤ ਭਰੂਚਾ ਨਾਲ ਹਾਦਸਾ, ਰੀੜ੍ਹ ਦੀ ਹੱਡੀ ਤਿੜਕੀ
ਮੁੰਬਈ, 3 ਅਕਤੂਬਰ – ਅਦਾਕਾਰਾ ਨੁਸਰਤ ਭਰੂਚਾ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਵਿਚ ਇਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਤਿੜਕ ਗਈ। ਉਸ ਦੀ ਪ੍ਰਚਾਰ ਟੀਮ ਨੇ ਸ਼ੁਕਰਵਾਰ ਨੂੰ ਦਸਿਆ ਕਿ ਉਸ ਨੂੰ ਸਰਜਰੀ ਲਈ ਮੁੰਬਈ ਲਿਜਾਇਆ ਜਾ ਰਿਹਾ ਹੈ। ਪ੍ਰਚਾਰ ਟੀਮ ਨੇ ਕਿਹਾ ਕਿ ਅਦਾਕਾਰਾ ਇਸ ਸਮੇਂ ਬਾਲੀ ਦੇ ਇਕ ਹਸਪਤਾਲ ਵਿਚ ਡਾਕਟਰੀ ਦੇਖਭਾਲ ਅਧੀਨ ਹੈ, ਜਿੱਥੇ ਉਹ ਕੰਮ ਅਤੇ ਛੁੱਟੀਆਂ ਲਈ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ,‘‘ਕੰਮ ਅਤੇ ਛੁੱਟੀਆਂ ਮਨਾਉਣ ਬਾਲੀ ਗਈ ਨੁਸਰਤ ਭਰੂਚਾ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਰੀੜ੍ਹ ਦੀ ਹੱਡੀ ਫੈਕਚਰ ਹੋ ਗਈ ਹੈ।
Share this content:



Post Comment