ਅਜਨਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਅਮਨ ਧਾਲੀਵਾਲ ਤੇ ਪ੍ਰਧਾਨ ਸ. ਐੱਸ ਪ੍ਰਸ਼ੋਤਮ ਦੀ ਅਗਵਾਈ ‘ਚ ਟਰੱਸਟ ਨੇ ਕੀਤਾ ਫਿਰਕਾਪ੍ਰਸਤੀ ਤੇ ਪ੍ਰਦੂਸ਼ਣ ਵਿਰੁੱਧ ਕੈਂਡਲ ਮਾਰਚ
-ਅਜਨਾਲਾ ਸ਼ਹਿਰ ‘ਚ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਦਾ ਬੁੱਤ ਜਲਦੀ ਹੋਵੇਗਾ ਸਥਾਪਿਤ – ਅਮਨਦੀਪ ਧਾਲੀਵਾਲ
-ਅਮਨਦੀਪ ਕੌਰ ਧਾਲੀਵਾਲ ਸ਼ਹੀਦ ਭਗਤ ਸਿੰਘ ਯਾਦਗਾਰੀ ਮਹਿਲਾ ਸੇਵਾ ਭਾਵ ਐਵਾਰਡ ਨਾਲ ਹੋਏ ਸਨਮਾਨਿਤ
-ਸਮਾਰੋਹ ਦੌਰਾਨ ਇਨਕਲਾਬ ਤੇ ਸ਼ਹੀਦ ਭਗਤ ਸਿੰਘ ਜਿੰਦਾਬਾਦ ਗੂੰਜ਼ ‘ਚ ਪੌਦਾ ਲਗਾਉਣ ਤੇ ਕੇਕ ਕੱਟਣ ਦੀ ਹੋਈ ਰਸਮ ਅਦਾਇਗੀ
ਅੰਮ੍ਰਿਤਸਰ /ਅਜਨਾਲਾ,29 ਸਤੰਬਰ ( ਗਿਆਨ ਸਿੰਘ ਏ.ਡੀ.ਪੀ ਨਿਊਜ਼) – ਅੱਜ ਮਾਝਾ ਵਿਰਾਸਤ ਟਰੱਸਟ (ਰਜਿ:) ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਨ ਮੌਕੇ ਕੈਂਡਲ ਮਾਰਚ ਕਰਦਿਆਂ ਸ਼ਹੀਦ ਭਗਤ ਸਿੰਘ ਜਿੰਦਾਬਾਦ, ਇਨਕਲਾਬ ਜਿੰਦਾਬਾਦ ਅਤੇ ਫਿਰਕਾਪ੍ਰਸਤੀ ਤੇ ਸਾਮਰਾਜ ਮੁਰਦਾਬਾਦ ਦੇ ਨਾਅਰਿਆਂ ਦੀ ਗੂੰਜ਼ ‘ਚ ਪੰਜਾਬ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਵਲੋਂ ਬਰਾਬਰਤਾ ਦਾ ਸਮਾਜ ਸਿਰਜਣ ਦੇ ਵਿਖਾਏ ਗਏ ਮਾਰਗ ਦਰਸ਼ਨ ਤੇ ਚੱਲਣ ਅਤੇ ਪੰਜਾਬ ਸਮੇਤ ਦੇਸ਼ ਤੇ ਸਰਬੱਤ ਦੇ ਭਲੇ ਲਈ ਅਣਪੜਤਾ , ਭਰੂਣ ਹੱਤਿਆ, ਅੰਧਵਿਸ਼ਵਾਸ਼ , ਪ੍ਰਦੂਸ਼ਣ ਸਮੇਤ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਹੋਣ ਦਾ ਹੋਕਾ ਦਿੱਤਾ। ਕੈਂਡਲ ਮਾਰਚ ਦੀ ਅਗਵਾਈ ਟਰੱਸਟ ਵਲੋਂ ਕਰਵਾਏ ਗਏ ਸ਼ਹੀਦ ਭਗਤ ਸਿੰਘ ਜਨਮ ਦਿਨ ਸਮਾਰੋਹ ਦੀ ਮੁੱਖ ਮਹਿਮਾਨ ਉੱਘੀ ਸਮਾਜ ਸੇਵਿਕਾ , ਸਿੱਖਿਆ ਕ੍ਰਾਂਤੀ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਜੋ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਦੀ ਬੇਟੀ ਹਨ।
ਸਮੇਤ ਟਰੱਸਟ ਦੇ ਪ੍ਰਧਾਨ ਸ. ਐੱਸ. ਪ੍ਰਸ਼ੋਤਮ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਚੇਅਰਮੈਨ ਅਮਿਤ ਔਲ, ਸਾਬਕਾ ਚੇਅਰਮੈਨ ਸਰਪੰਚ ਰੁਪਿੰਦਰ ਸਿੰਘ ਰੂਬੀ ਗੁਝਾਪੀਰ, ਸਾਬਕਾ ਉੱਪ ਚੇਅਰਮੈਨ ਬਲਜਿੰਦਰ ਸਿੰਘ ਨਿਪਾਲ, ਸਾਂਝੇ ਤੌਰ ਤੇ ਕਰ ਰਹੇ ਸਨ। ਇਸ ਤੋਂ ਪਹਿਲਾਂ ਅਜਨਾਲਾ ਸ਼ਹਿਰ ‘ਚ ਪਹਿਲੀ ਜੰਗੇ ਅਜਾਦੀ 1857 ਦੇ ਕਾਲਿਆਂ ਵਾਲਾ ਖੂਹ ਦੇ 282 ਸ਼ਹੀਦਾਂ ਦੇ ਨਜ਼ਰਬੰਦ ਸਥਾਨ ਪੁਰਾਣੀ ਤਹਿਸੀਲ (ਕਿਲਾ੍ਹ ) ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦਾ ਆਗਾਜ਼ ਟਰੱਸਟ ਦੇ ਪ੍ਰਧਾਨ ਸ. ਐੱਸ. ਪ੍ਰਸ਼ੋਤਮ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਤੋਂ ਲੈ ਕੇ ਸੰਘਰਸ਼ੀ ਜੀਵਨ, ਦੇਸ਼ ਨੂੰ ਭਾਰਤੀ ਕੌਮ ਦਾ ਦਰਜਾ ਦਿਵਾਉਣ ਤੇ ਲੋਕਤੰਤਰ ਦੀ ਸਿਰਦਾਰੀ ਹਿੱਤ ਅਜਾਦੀ ਲਈ ਹੱਸ ਕੇ ਫਾਂਸੀ ਤੇ ਚੜਣ ਤੱਕ ਦਾ ਭਾਵਪੂਰਤ ਬਿਰਤਾਂਤ ਪੇਸ਼ ਕਰਦਿਆਂ ਸਮਾਰੋਹ ‘ਚ ਸ਼ਾਮਲ ਹਾਜਰੀਨ ਅੰਦਰ ਦੇਸ਼ ਭਗਤੀ ਦਾ ਜਜ਼ਬਾ ਮਜਬੂਤ ਕੀਤਾ।ਮੁੱਖ ਮਹਿਮਾਨ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾ ਕੇ ਫਿਰਕਾਪ੍ਰਸਤ ਤਾਕਤਾਂ ਤੇ ਸਾਮਰਾਜ ਵਿਰੁੱਧ ਨਵੀਂ ਪੀੜੀ ਨੂੰ ਜਾਗਰੂਕ ਰੱਖਿਆ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਨਾਂ ਲਏ ਬਗੈਰ ਪ੍ਰਗਟਾਵਾ ਕੀਤਾ ਕਿ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਵਲੋਂ ਵਿਖਾਏ ਰਾਜਨੀਤੀ ‘ਚ ਬਦਲਾਅ ਦੇ ਸਹੀ ਅਰਥਾਂ ‘ਚ ਮਾਇਨਿਆਂ ਨੂੰ ਲਾਗੂ ਕਰਦਿਆਂ ਕੰਮ, ਵਿਕਾਸ , ਰੁਜਗਾਰ , ਸਿਹਤ, ਵਿੱਦਿਆ, ਫਿਰਕੂ ਸਦਭਾਵਨਾ ਦੀ ਰਾਜਨੀਤੀ ਕਰ ਰਹੀ ਹੈ।
ਉਨ੍ਹਾਂ ਨੇ ਆਪਣੇ ਧਰਮ ਪਿਤਾ ਤੇ ਹਲਕਾ ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਵਲੋਂ ਅਧਿਕਾਰਤ ਤੌਰ ਤੇ ਐਲਾਨ ਕੀਤਾ ਕਿ ਟਰੱਸਟ ਦੇ ਪ੍ਰਧਾਨ ਸ: ਐੱਸ ਪ੍ਰਸ਼ੋਤਮ ਵਲੋਂ ਅਜਨਾਲਾ ਸ਼ਹਿਰ ‘ਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਏ ਜਾਣ ਲਈ ਸਮਾਰੋਹ ‘ਚ ਹਾਜਰੀਨ ਕੋਲੋਂ ਹੱਥ ਖੜੇ ਕਰਵਾ ਕੇ ਕੀਤੀ ਗਈ ਮੰਗ ਨੂੰ ਪ੍ਰਵਾਣ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਅਜਨਾਲਾ ਸ਼ਹਿਰ ‘ਚ ਸ਼ਹੀਦ ਭਗਤ ਸਿੰਘ ਦਾ ਬੁੱਤ ਸ਼ਰਧਾ ਨਾਲ ਸਥਾਪਿਤ ਕੀਤਾ ਜਾਵੇਗਾ। ਜਿਸਦਾ ਹਾਜਰੀਨ ਨੇ ਤਾੜੀਆਂ ਤੇ ਇਨਕਲਾਬ ਜਿੰਦਾਬਾਦ ਨਾਅਰਿਆਂ ਦੀ ਗੂੰਜ਼ ‘ਚ ਸੁਆਗਤ ਕੀਤਾ। ਸਮਾਰੋਹ ਨੂੰ ਮਾਰਕੀਟ ਕਮੇਟੀ ਅਜਨਾਲਾ ਦੇ ਸਾਬਕਾ ਚੇਅਰਮੈਨ ਸਰਪੰਚ ਰੁਪਿੰਦਰ ਸਿੰਘ ਰੂਬੀ ਗੁਝਾਪੀਰ, ਸਾਬਕਾ ਉੱਪ ਚੇਅਰਮੈਨ ਬਲਜਿੰਦਰ ਸਿੰਘ ਨਿਪਾਲ, ਕਿਸਾਨ ਆਗੂ ਕਾਬਲ ਸਿੰਘ ਛੀਨਾ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਮਹਿਲਾ ਆਗੂ ਗੁਰਦੀਪ ਕੌਰ ਅਜਨਾਲਾ, ਦਵਿੰਦਰ ਸਿੰਘ ਸੋਨੂੰ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਨੇ ਆਪਣੇ ਸੰਬੋਧਨ ‘ਚ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਦਾ ਪ੍ਰਣ ਦੁਹਰਾਇਆ , ਉਥੇ ਸਮਾਰੋਹ ਸਥਾਨ ਕਾਲਿਆਂ ਵਾਲੇ ਖੂਹ ਦੇ ਸ਼ਹੀਦਾਂ ਦੇ ਨਜ਼ਰਬੰਦ ਸਥਾਨ ਦੀ ਡਿੱਗੂੰ ਡਿਗੰੂ ਕਰਦੀ ਵਿਰਾਸਤੀ ਤੇ ਇਤਿਹਾਸਕ ਇਮਾਰਤ ਲਈ ਪੰਜਾਬ ਸਰਕਾਰ ਤੇ ਫੰਡ ਜਾਰੀ ਕਰਨ ਤੇ ਜ਼ੋਰ ਦਿੱਤਾ।
ਇਸੇ ਦੌਰਾਨ ਪ੍ਰਦੂਸ਼ਣ ਵਿਰੁੱਧ ਹੋਕਾ ਦਿੰਦਿਆਂ ਮੁੱਖ ਮਹਿਮਾਨ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਪ੍ਰਧਾਨ ਐੱਸ. ਪ੍ਰਸ਼ੋਤਮ, ਭੱਟੀ ਜਸਪਾਲ ਸਿੰਘ ਢਿਲੋਂ, ਅਮਿਤ ਔਲ, ਆਦਿ ਵਲੋਂ ਸਾਂਝੇ ਤੌਰ ਤੇ ਪੌਦਾ ਲਗਾਉਣ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ‘ਚ ਨਾਰਿਆਂ ਦੀ ਗੂੰਜ਼ ‘ਚ ਕੇਕ ਕੱਟਣ ਦੀ ਰਸਮ ਅਦਾਇਗੀ ਕੀਤੀ। ਸਮਾਰੋਹ ਦੌਰਾਨ ਮਾਝੇ ਦੇ ਉੱਘੇ ਸਮਾਜਿਕ ਤੇ ਧਾਰਮਿਕ ਗਾਇਕ ਦੀਪਕ ਕੌਸ਼ਲ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਇਨਕਲਾਬੀ ਰੰਗ ਬੰਨਿਆ, ਜਦੋਂਕਿ ਸਥਾਨਕ ਗਾਇਕ ਤੇ ਗੀਤਕਾਰ ਸੁਰਿੰਦਰ ਅਜਨਾਲਵੀ, ਤੇ ਦਰਪਿੰਦਰਾ ਨੇ ਵੀ ਆਪਣੀ ਹਾਜਰੀ ਲਵਾਈ। ਸਮਾਰੋਹ ਦੇ ਅੰਤਲੇ ਪੜਾਅ ‘ਚ ਮੁੱਖ ਮਹਿਮਾਨ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਦੀਆਂ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਔਰਤਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਕਰਨ, ਔਰਤਾਂ ਨੂੰ ਬੱਚਿਆਂ ਦੀ ਉਚੇਰੀ ਪੜਾਈ ਤੱਕ ਉਚੇਚਾ ਧਿਆਨ ਦੇਣ , ਸਵੈ ਸਹਾਇਤਾ ਗਰੁੱਪਾਂ ‘ਚ ਆਰਥਿਕ ਆਤਮ ਨਿਰਭਰ ਹੋਣ ਤੇ ਹੋਰ ਨਿੱਘਰ ਤੇ ਨਿਸ਼ਕਾਮ ਸਮਾਜਿਕ ਸੇਵਾਵਾਂ ਦੇ ਇਵਜ਼ ‘ਚ ਟਰੱਸਟ ਵਲੋਂ ਇਸ ਵਾਰ ਦਾ ਸ਼ਹੀਦੇ ਆਜ਼ਮ ਭਗਤ ਸਿੰਘ ਯਾਦਗਾਰੀ ਮਹਿਲਾ ਸੇਵਾ ਭਾਵ ਐਵਾਰਡ -2025 ਨਾਲ ਸਨਮਾਨਿਤ ਕੀਤਾ ਗਿਆ। ਜਦੋਂਕਿ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਸਿਰੋਪਿਆਂ ਨਾਲ ਨਿਵਾਜ ਕੇ ਮਾਨ ਸਨਮਾਨ ਕੀਤਾ।
Share this content:


Post Comment