Loading Now

ਅਗਲੇ ਮਹੀਨੇ ਤੋਂ ਮਿਲਣਗੀਆਂ 10ਵੀਂ ਜਮਾਤ ਦੀਆਂ ਨਵੀਆਂ NCERT ਕਿਤਾਬਾਂ

ਅਗਲੇ ਮਹੀਨੇ ਤੋਂ ਮਿਲਣਗੀਆਂ 10ਵੀਂ ਜਮਾਤ ਦੀਆਂ ਨਵੀਆਂ NCERT ਕਿਤਾਬਾਂ

ਨਵੀਂ ਦਿੱਲੀ, 30 ਅਕਤੂਬਰ – ਸਕੂਲਾਂ ਵਿਚ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਵੇਂ ਅਕਾਦਮਿਕ ਸੈਸ਼ਨ, ਯਾਨੀ 2027-28 ਤੋਂ ਨਵੀਆਂ ਪਾਠ-ਪੁਸਤਕਾਂ ਪੜ੍ਹਨ ਲਈ ਮਿਲਣਗੀਆਂ। ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਤਹਿਤ ਤਿਆਰ ਕੀਤੀਆਂ ਜਾ ਰਹੀਆਂ ਪਾਠ-ਪੁਸਤਕਾਂ ਦੀ ਲੜੀ ਵਿਚ ਹੁਣ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਨੇ 10ਵੀਂ ਜਮਾਤ ਦੀਆਂ ਕਿਤਾਬਾਂ ਨੂੰ ਆਖ਼ਰੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਕਿਤਾਬਾਂ ਅਗਲੇ ਮਹੀਨੇ ਤੋਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਮਾਰਚ 2027 ਤੱਕ ਸਾਰੇ ਵਿਸ਼ਿਆਂ ਦੀਆਂ ਨਵੀਆਂ ਪਾਠ-ਪੁਸਤਕਾਂ ਉਪਲਬਧ ਹੋ ਜਾਣਗੀਆਂ। ਐੱਨਸੀਈਆਰਟੀ ਨੇ ਇਹ ਕੰਮ ਤੇਜ਼ ਕਰ ਦਿੱਤਾ ਹੈ, ਕਿਉਂਕਿ ਨੌਵੀਂ ਜਮਾਤ ਦੀਆਂ ਸਾਰੀਆਂ ਨਵੀਆਂ ਪਾਠ-ਪੁਸਤਕਾਂ ਮੌਜੂਦਾ ਸੈਸ਼ਨ 2026-27 ਵਿਚ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ, ਸਮਾਜਿਕ ਵਿਗਿਆਨ ਵਰਗੇ ਕੁਝ ਵਿਸ਼ਿਆਂ ਦੀਆਂ ਕਿਤਾਬਾਂ ਜਾਰੀ ਕਰਨ ਵਿਚ ਥੋੜ੍ਹੀ ਦੇਰੀ ਹੋਈ ਸੀ। ਇਸੇ ਕਰ ਕੇ 10ਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਪਹਿਲਾਂ ਤੋਂ ਹੀ ਸਾਵਧਾਨੀ ਵਰਤੀ ਜਾ ਰਹੀ ਹੈ।

ਕੋਸ਼ਿਸ਼ ਹੈ ਕਿ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਅਕਾਦਮਿਕ ਸੈਸ਼ਨ ਤੋਂ ਪਹਿਲਾਂ ਸਕੂਲਾਂ ਤੱਕ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਪਹੁੰਚ ਜਾਣ। ਐੱਨਸੀਈਆਰਟੀ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ 10ਵੀਂ ਜਮਾਤ ਦੇ ਜ਼ਿਆਦਾਤਰ ਵਿਸ਼ਿਆਂ ਦੀਆਂ ਨਵੀਆਂ ਕਿਤਾਬਾਂ ਨੂੰ ਆਖ਼ਰੀ ਰੂਪ ਦਿੱਤਾ ਜਾ ਚੁੱਕਾ ਹੈ। ਐੱਨਸੀਈਆਰਟੀ ਨੇ 11ਵੀਂ ਜਮਾਤ ਦੀਆਂ ਨਵੀਆਂ ਪਾਠ-ਪੁਸਤਕਾਂ ’ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮਕਸਦ ਹੈ ਕਿ 10ਵੀਂ ਵਿਚ ਨਵੀਆਂ ਕਿਤਾਬਾਂ ਪੜ੍ਹ ਕੇ ਅੱਗੇ ਜਾਣ ਵਾਲੇ ਵਿਦਿਆਰਥੀਆਂ ਨੂੰ 2028-29 ਦੇ ਸੈਸ਼ਨ ਵਿਚ 11ਵੀਂ ਲਈ ਵੀ ਕਿਤਾਬਾਂ ਸਮੇਂ ਸਿਰ ਮਿਲ ਸਕਣ। ਜ਼ਿਕਰਯੋਗ ਹੈ ਕਿ ਐੱਨਸੀਈਆਰਟੀ ਹੁਣ ਤੱਕ ਬਾਲਵਾਟਿਕਾ ਤੋਂ ਨੌਵੀਂ ਜਮਾਤ ਤੱਕ ਦੇ ਸਾਰੇ ਵਿਸ਼ਿਆਂ ਦੀਆਂ ਐੱਨਈਪੀ ਤਹਿਤ ਤਿਆਰ ਕੀਤੀਆਂ ਲਗਪਗ 134 ਪਾਠ-ਪੁਸਤਕਾਂ ਜਾਰੀ ਕਰ ਚੁੱਕੀ ਹੈ।

Share this content:

Post Comment