Loading Now

ਅਗਨੀਵੀਰਾਂ ਨੂੰ ਐਕਸ ਸਰਵਿਸਮੈਨ ਵਾਲਾ ਮਿਲੇਗਾ ਦਰਜਾ – ਮਹਿੰਦਰ ਭਗਤ

ਅਗਨੀਵੀਰਾਂ ਨੂੰ ਐਕਸ ਸਰਵਿਸਮੈਨ ਵਾਲਾ ਮਿਲੇਗਾ ਦਰਜਾ – ਮਹਿੰਦਰ ਭਗਤ

ਚੰਡੀਗੜ੍ਹ, 18 ਫਰਵਰੀ – ਅਗਨੀਵੀਰਾਂ ਨੂੰ ਲੈ ਕੇ ਪੰਜਾਬ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਨੀਵੀਰਾਂ ਨੂੰ ਵੀ ਉਹੀ ਦਰਜਾ ਮਿਲੇਗਾ ਜੋ ਕਿਸੇ ਐਕਸ ਸਰਵਿਸਮੈਨ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਜੋ ਸਹੂਲਤਾਂ ਐਕਸ ਸਰਵਿਸਮੈਨ ਨੂੰ ਦਿੱਤੀਆਂ ਜਾਂਦੀਆਂ ਹਨ, ਅਗਨੀਵੀਰ ਨੂੰ ਵੀ ਉਹੀ ਮਿਲਣਗੀਆਂ। ਅਗਨੀਵੀਰ ਵਿੱਚੋਂ ਪਹਿਲਾ ਬੈਚ ਜੋ ਰਿਟਾਇਰ ਹੋ ਕੇ ਵਾਪਸ ਆ ਰਿਹਾ ਉਸ ਵਿੱਚੋਂ ਕੇਂਦਰ ਸਰਕਾਰ ਜਿੰਨਿਆਂ ਨੂੰ ਨੌਕਰੀ ਦੇ ਦੇਵੇਗੀ ਠੀਕ ਹੈ ਤੇ ਬਾਕੀ ਪੰਜਾਬ ਦੇ ਅਗਨੀਵੀਰਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਵੇਗੀ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਐਕਸ ਸਰਵਿਸਮੈਨ ਕਮਿਸ਼ਨ ਨੂੰ ਨਵਾਂ ਚੇਅਰਮੈਨ ਮਿਲਿਆ ਹੈ। ਇਸ ਡਿਪਾਰਟਮੈਂਟ ਨੇ ਰਿਟਾਇਰਡ ਫੌਜੀਆਂ ਨੂੰ 30 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਅਸੀਂ ਜੇਲ ਵਿਭਾਗ ਵਿੱਚ ਵੀ ਇਨ੍ਹਾਂ ਦੀ ਸਰਵਿਸ ਲੈ ਰਹੇ ਹਾਂ ਅਤੇ ਜੇਲ੍ਹ ਡਿਪਾਰਟਮੈਂਟ ਵਿੱਚ ਵੀ ਬਹੁਤ ਸਾਰੇ ਰਿਟਾਇਰਡ ਫੌਜੀਆਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਬਹੁਤ ਸ਼ਾਨਦਾਰ ਕੰਮ ਕੀਤਾ ਜਾ ਰਿਹਾ। ਰਿਟਾਇਰਡ ਫੌਜੀਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਰਿਟਾਇਰਮੈਂਟ ਤੋਂ ਬਾਅਦ ਵਿਸ਼ੇਸ਼ ਟ੍ਰੇਨਿੰਗ ਦਿਵਾਉਂਦੇ ਹਾਂ ਤੇ ਇਸ ਦੇ ਨਾਲ ਉਨ੍ਹਾਂ ਨੂੰ ਨੌਕਰੀਆਂ ਦੇਣ ਦਾ ਕੰਮ ਕਰਦੇ ਹਾਂ। ਵੱਖ-ਵੱਖ ਜਗ੍ਹਾ ਤੇ ਸੈਨਿਕ ਭਲਾਈ ਦਫਤਰ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਹੋਰ ਵਧੀਆ ਬਣਾਉਣ ਲਈ ਕੰਮ ਅੱਗੇ ਵੀ ਜਾਰੀ ਰਹੇਗਾ, ਜਿਸ ਨਾਲ ਸਾਬਕਾ ਫੌਜੀਆਂ ਦੀ ਭਲਾਈ ਹੋ ਸਕੇ।

ਰਵਨੀਤ ਬਿੱਟੂ ਨੇ ਜੋ ਕਿਸਾਨਾਂ ਉਤੇ ਬਿਆਨ ਦਿੱਤਾ ਉਸ ਬਾਰੇ ਜੇਕਰ ਬਿੱਟੂ ਕੋਲ ਕੋਈ ਸਬੂਤ ਨੇ ਉਹ ਪੇਸ਼ ਕਰਨ, ਬਿਨਾਂ ਸਬੂਤਾਂ ਤੋਂ ਕੋਈ ਵੀ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਜੋ ਨੌਜਵਾਨਾਂ ਨੂੰ ਟਿਕਟਾਂ ਦੇਣ ਦੀ ਗੱਲ ਹੋ ਰਹੀ ਹੈ ਇਹ ਉਨ੍ਹਾਂ ਦੀ ਪਾਰਟੀ ਨੇ ਦੇਖਣਾ ਹੈ ਸਾਡੀ ਪਾਰਟੀ ਇਲੈਕਸ਼ਨ ਲੜਨ ਲਈ ਤਿਆਰ ਹੈ ਕਿਉਂਕਿ ਸਾਡੀ ਪਾਰਟੀ ਨੇ ਪਹਿਲਾਂ ਹੀ ਬਹੁਤ ਸਾਰੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਹਨ। 2027 ਦੇ ਇਲੈਕਸ਼ਨ ਲਈ ਸਾਡੀਆਂ ਪੂਰੀਆਂ ਤਿਆਰੀਆਂ ਹਨ ਤੇ ਅਸੀਂ ਜੋ ਵੀ ਵਾਅਦੇ ਕੀਤੇ ਸੀ ਹਰ ਇੱਕ ਵਾਅਦੇ ਨੂੰ ਪੂਰਾ ਕੀਤਾ ਹੈ।

Share this content:

Previous post

ਮਹਾਰਾਸ਼ਟਰ ਸਰਕਾਰ ਨੇ ਨੌਕਰੀ ਤੇ ਸਿਖਿਆ ਵਿੱਚ 5 ਫੀਸਦ ਮੁਸਲਿਮ ਰਾਖਵਾਂਕਰਨ ਕੀਤਾ ਰੱਦ

Next post

ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਵਰ੍ਹਾਏ ਜਾਣ ਨਾਲ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ – ਜਮਹੂਰੀ ਅਧਿਕਾਰ ਸਭਾ ਪੰਜਾਬ।

Post Comment