Loading Now

ਅਕਾਲੀਆਂ ਤੇ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ : ਮਾਨ

ਅਕਾਲੀਆਂ ਤੇ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ : ਮਾਨ

ਤਰਨ ਤਾਰਨ, 5 ਨਵੰਬਰ – ਤਰਨ ਤਾਰਨਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਸਮਰਥਨ ਵਿੱਚ ਤਰਨ ਤਾਰਨ ਹਲਕੇ ਦੇ ਇੱਕ ਦਰਜਨ ਪਿੰਡਾਂ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ। ਮਾਨ ਨੇ ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ, ਕੋਟ ਧਰਮ ਚੰਦ ਕਲਾਂ, ਭੋਜੀਆਂ, ਝਾਮਕੇ ਕਲਾਂ, ਚੱਕ ਸਿਕੰਦਰ ਮੂਸੇ ਕਲਾਂ ਅਤੇ ਛਿਛਰੇਵਾਲ ਆਦਿ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਅਕਾਲੀ ਦਲ, ਬਾਦਲ ਪਰਵਾਰ, ਮਜੀਠੀਆ ਅਤੇ ਕਾਂਗਰਸ ਉੱਤੇ ਪੰਜਾਬ ਨੂੰ ਲੁੱਟਣ, ਨਸ਼ੇ ਫੈਲਾਉਣ ਤੇ ਨੌਜਵਾਨੀ ਦਾ ਭਵਿੱਖ ਬਰਬਾਦ ਕਰਨ ਦੇ ਦੋਸ਼ ਲਗਾਏ।ਮਾਨ ਨੇ ਕਿਹਾ ਕਿ ਤਰਨ ਤਾਰਨ ਖੇਤਰ ਨੇ ਪਿਛਲੇ ਕਈ ਦਹਾਕਿਆਂ ਦੌਰਾਨ ਬਹੁਤ ਦਰਦ ਝੱਲਿਆ ਹੈ। ਪਿਛਲੇ ਰਾਜਾਂ ਨੇ ਲੋਕਾਂ ਦਾ ਭਲਾ ਕਰਨ ਦੀ ਬਜਾਏ ਆਪਣੇ ਘਰ ਭਰੇ। ਸਕੂਲ, ਕਾਲਜ, ਹਸਪਤਾਲ ਬਣਾਉਣ ਦੀ ਥਾਂ ਉਨ੍ਹਾਂ ਨਸ਼ਿਆਂ ਨੂੰ ਵਧਾਇਆ।

ਹੁਣ ਲੋਕਾਂ ਕੋਲ ਮੌਕਾ ਹੈ ਕਿ ਆਪਣੇ ਹੱਕ ਦਾ ਪ੍ਰਤੀਨਿਧੀ ਚੁਣ ਕੇ ਆਪਣਾ ਭਵਿੱਖ ਆਪ ਬਣਾ ਸਕਣ।ਉਹਨਾ ਕਿਹਾ ਕਿ ਉਨ੍ਹਾ ਦਾ ਵਿਜ਼ਨ ਸਿੱਖਿਆ, ਰੁਜ਼ਗਾਰ ਅਤੇ ਚੰਗੇ ਸ਼ਾਸਨ ਰਾਹੀਂ ਪੰਜਾਬ ਨੂੰ ਸਵੈ-ਨਿਰਭਰ ਅਤੇ ਖੁਸ਼ਹਾਲ ਬਣਾਉਣਾ ਹੈ। ਉਨ੍ਹਾ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਵਿਦੇਸ਼ ਭੱਜਣ ਦੀ ਜ਼ਰੂਰਤ ਨਹੀਂ, ਮੈਂ ਉਨ੍ਹਾਂ ਦੇ ਹੱਥਾਂ ਤੋਂ ਸਰਿੰਜਾਂ ਖੋਹ ਕੇ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਦੇ ਡੱਬੇ ਦੇਣਾ ਚਾਹੁੰਦਾ ਹਾਂ, ਤਾਂ ਜੋ ਉਹ ਸਵੇਰੇ ਕੰਮ ’ਤੇ ਜਾਣ ਅਤੇ ਸ਼ਾਮ ਨੂੰ ਆਪਣੇ ਪਰਵਾਰਾਂ ਕੋਲ ਘਰ ਵਾਪਸ ਆਉਣ।ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਵਿੱਤਰ ਸਿੱਖ ਗੁਰ ਘਰਾਂ ’ਤੇ ਟੈਂਕ ਚਲਾਏ, ਉਨ੍ਹਾਂ ਦੇ ਹੱਥ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਤਰਨ ਤਾਰਨ ਦੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੋਟਿੰਗ ਮਸ਼ੀਨ ’ਤੇ ਬਟਨ ਨੰਬਰ 3 ਦਬਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਪਾਉਣ ਦੀ ਅਪੀਲ ਕੀਤੀ।

Share this content:

Post Comment