UGC ਨੇ ਲਾਇਆ ਇਨ੍ਹਾਂ ਕੋਰਸਾਂ ‘ਤੇ ਲਗਾਈ ਪਾਬੰਦੀ
ਨਵੀਂ ਦਿੱਲੀ, 19 ਅਗਸਤ – ਜੇਕਰ ਤੁਸੀਂ ਮੈਡੀਕਲ ਅਤੇ ਇਸ ਨਾਲ ਜੁੜੇ ਵਿਸ਼ਿਆਂ ਦੀ ਪੜਾਈ ਘਰ ਬੈਠੇ ਜਾਂ ਆਨਲਾਈਨ ਕਰਨ ਦੀ ਸੋਚ ਰਹੇ ਹੋ, ਤਾਂ ਹੁਣ ਇਹ ਸੰਭਵ ਨਹੀਂ ਰਹੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਆਨਲਾਈਨ ਅਤੇ ਡਿਸਟੈਂਸ ਲਰਨਿੰਗ (ODL) ਮੋਡ ਦੇ ਤਹਿਤ ਚਲਾਏ ਜਾ ਰਹੇ ਮੈਡੀਕਲ ਅਤੇ ਹੈਲਥਕੇਅਰ ਕੋਰਸਾਂ ‘ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਜੁਲਾਈ-ਅਗਸਤ 2025 ਤੋਂ ਸ਼ੁਰੂ ਹੋਣ ਵਾਲੇ ਸਿੱਖਿਆ ਸੈਸ਼ਨ ਤੋਂ ਲਾਗੂ ਹੋਵੇਗਾ। ਯੂਜੀਸੀ ਨੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਇਸ ਫੈਸਲੇ ਦੀ ਪਾਲਣਾ ਕਰਨ ਦੇ ਲਈ ਸਖਤ ਹੁਕਮ ਦਿੱਤਾ ਹੈ।
ਯੂਜੀਸੀ ਨੇ ਇਹ ਫੈਸਲਾ 23 ਜੁਲਾਈ 2025 ਨੂੰ ਹੋਈ 592ਵੀਂ ਬੈਠਕ ਵਿਚ ਲਿਆ ਹੈ। ਇਹ ਨਿਰਣਯ ਨੇਸ਼ਨਲ ਕਮਿਸ਼ਨ ਫਾਰ ਅਲਾਇਡ ਐਂਡ ਹੈਲਥਕੇਅਰ ਪ੍ਰੋਫੈਸ਼ਨਸ (ਐਨਸੀਏਚਪੀ) ਐਕਟ, 2021 ਦੇ ਤਹਿਤ ਕੀਤੀਆਂ ਸਿਫਾਰਸ਼ਾਂ ਦੇ ਬਾਅਦ ਆਇਆ ਹੈ। ਇਹ ਸਿਫਾਰਸ਼ਾਂ 22 ਅਪ੍ਰੈਲ 2025 ਨੂੰ ਹੋਈ ਡਿਸਟੈਂਸ ਐਜੂਕੇਸ਼ਨ ਬਿਊਰੋ ਵਰਕਿੰਗ ਗਰੁੱਪ ਦੀ 24ਵੀਂ ਬੈਠਕ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਹਨ। ਯੂਜੀਸੀ ਦੇ ਇਸ ਨਵੇਂ ਨਿਯਮ ਦੇ ਅਨੁਸਾਰ, ਮਨੋਵਿਗਿਆਨ , ਮਾਈਕ੍ਰੋਬਾਇਓਲੋਜੀ, ਖੁਰਾਕ ਅਤੇ ਪੋਸ਼ਣ ਵਿਗਿਆਨ , ਬਾਇਓਟੈਕਨੋਲੋਜੀ, ਕਲੀਨਿਕਲ ਨਿਊਟ੍ਰਿਸ਼ਨ ਅਤੇ ਡਾਇਟੇਟਿਕਸ ਵਰਗੇ ਕਈ ਕੋਰਸਾਂ ‘ਤੇ ਰੋਕ ਲਗਾਈ ਗਈ ਹੈ।
Share this content:



Post Comment