Loading Now

SSC SSA ਲਈ ਅੱਜ ਤੋਂ ਕਰੋ ਆਨਲਾਈਨ ਅਪਲਾਈ

SSC SSA ਲਈ ਅੱਜ ਤੋਂ ਕਰੋ ਆਨਲਾਈਨ ਅਪਲਾਈ

ਨਵੀਂ ਦਿੱਲੀ, 29 ਜੂਨ – ਕਰਮਚਾਰੀ ਚੋਣ ਕਮਿਸ਼ਨ (SSC) ਵੱਲੋਂ SSC SSA 2026 ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜੋ ਉਮੀਦਵਾਰ ਇਸ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਹ ਐੱਸਐੱਸਸੀ ਦੀ ਆਫ਼ੀਸ਼ੀਅਲ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਐੱਸਐੱਸਸੀ ਐੱਸਐੱਸਏ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੱਛੁਕ ਅਤੇ ਯੋਗ ਉਮੀਦਵਾਰ 16 ਜੁਲਾਈ, 2026 ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ, ਪ੍ਰੀਖਿਆ ਅਗਸਤ ਮਹੀਨੇ ਵਿੱਚ ਕਰਵਾਈ ਜਾਵੇਗੀ।

ਕਿੰਨੀ ਮਿਲੇਗੀ ਸੈਲਰੀ

ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 25,500 ਰੁਪਏ ਤੋਂ ਲੈ ਕੇ 81,100 ਰੁਪਏ ਤਕ ਦਿੱਤੇ ਜਾਣਗੇ।

ਐਗਜ਼ਾਮ ਪੈਟਰਨ

ਲਿਖਤੀ ਪ੍ਰੀਖਿਆ ‘ਚ ਉਮੀਦਵਾਰਾਂ ਤੋਂ ਅੰਗਰੇਜ਼ੀ, ਜਨਰਲ ਨੌਲੇਜ ਆਦਿ ਵਿਸ਼ਿਆਂ ‘ਚੋਂ 200 ਅੰਕਾਂ ਦੇ 200 ਬਹੁ-ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਦਾ ਸਮਾਂ 3 ਘੰਟੇ ਨਿਰਧਾਰਤ ਕੀਤਾ ਗਿਆ ਹੈ। ਪ੍ਰੀਖਿਆ ‘ਚ ਗ਼ਲਤ ਉੱਤਰ ਲਈ ਇਕ-ਚੌਥਾਈ (1/4) ਅੰਕ ਦੀ ਨੈਗੇਟਿਵ ਮਾਰਕਿੰਗ ਵੀ ਕੀਤੀ ਜਾਵੇਗੀ।

ਘਰ ਬੈਠੇ ਖ਼ੁਦ ਕਿਵੇਂ ਕਰੀਏ ਅਪਲਾਈ

ਐੱਸਐੱਸਏ ਲਈ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਉਮੀਦਵਾਰਾਂ ਦੀ ਸਹਾਇਤਾ ਲਈ ਇੱਥੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੇ ਹੇਠ ਲਿਖੇ ਸਟੈਪਸ ਦੱਸੇ ਗਏ ਹਨ। ਉਮੀਦਵਾਰ ਇਨ੍ਹਾਂ ਸਟੈਪਸ ਦੀ ਪਾਲਣਾ ਕਰ ਕੇ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ। ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਆਫ਼ੀਸ਼ੀਅਲ ਵੈੱਬਸਾਈਟ ssc.gov.in ‘ਤੇ ਜਾਓ। ਹੁਣ ਵੈੱਬਸਾਈਟ ਦੇ ਹੋਮ ਪੇਜ ‘ਤੇ ਆਨਲਾਈਨ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਮੰਗੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਦਰਜ ਕਰੋ। ਫ਼ਾਰਮ ਭਰਨ ਤੋਂ ਬਾਅਦ ਜ਼ਰੂਰੀ ਦਸਤਾਵੇਜ਼ਾਂ ਦੀ ਸਕੈਨ ਕਾਪੀ ਅਪਲੋਡ ਕਰੋ। ਅਖ਼ੀਰ ਵਿੱਚ ਫ਼ਾਰਮ ਸਬਮਿਟ ਕਰਨ ਤੋਂ ਬਾਅਦ ਇਸ ਦਾ ਇੱਕ ਪ੍ਰਿੰਟ ਆਊਟ ਵੀ ਜ਼ਰੂਰ ਕੱਢ ਲਓ।

ਜ਼ਰੂਰੀ ਤਰੀਕਾਂ ਨੋਟ ਕਰ ਲਓ

ਆਨਲਾਈਨ ਅਪਲਾਈ ਕਰਨਾ ਸ਼ੁਰੂ: 25 ਜੂਨ, 2026

ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼: 16 ਜੁਲਾਈ ਰਾਤ 11 ਵਜੇ ਤੱਕ

ਹਾਰਡ ਕਾਪੀ ਭੇਜਣ ਦੀ ਆਖ਼ਰੀ ਤਰੀਕ: 23 ਜੁਲਾਈ, 2026

ਪ੍ਰੀਖਿਆ ਦੀ ਤਰੀਕ: ਅਗਸਤ ਮਹੀਨੇ ਸੰਭਾਵੀ।

Share this content:

Post Comment