Loading Now

SBI ਨੇ ਕੱਢੀ ਬੰਪਰ ਭਰਤੀ, 5000 ਤੋਂ ਜ਼ਿਆਦਾ ਪੋਸਟਾਂ ‘ਤੇ ਹੋਵੇਗੀ ਭਰਤੀ

SBI ਨੇ ਕੱਢੀ ਬੰਪਰ ਭਰਤੀ, 5000 ਤੋਂ ਜ਼ਿਆਦਾ ਪੋਸਟਾਂ ‘ਤੇ ਹੋਵੇਗੀ ਭਰਤੀ

ਨਵੀਂ ਦਿੱਲੀ, 6 ਅਗਸਤ – ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਧਮਾਕੇਦਾਰ ਖਬਰ ਦਿੱਤੀ ਹੈ। ਐਸਬੀਆਈ ਨੇ ਜੂਨੀਅਰ ਐਸੋਸੀਏਟਸ (ਕਸਟਮਰ ਸਰਵਿਸ ਐਂਡ ਸਪੋਰਟ) ਲਈ 5,583 ਪੋਸਟਾਂ ‘ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਜਿਸਟ੍ਰੇਸ਼ਨ ਵਿੰਡੋ ਖੁੱਲ੍ਹ ਚੁੱਕੀ ਹੈ। ਅਰਜ਼ੀਆਂ 6 ਅਗਸਤ ਤੋਂ ਮੰਗੀਆਂ ਗਈਆਂ ਹਨ ਜੋ 26 ਅਗਸਤ ਰਾਤ 12 ਵਜੇ ਤਕ ਜਾਰੀ ਰਹੇਗਾ। ਹਾਲ ਹੀ ‘ਚ ਐਸਬੀਆਈ ਨੇ 505 ਪ੍ਰੋਬੇਸ਼ਨਰੀ ਅਧਿਕਾਰੀਆਂ ਤੇ 13,455 ਜੂਨੀਅਰ ਐਸੋਸੀਏਟਸ ਦੀ ਭਰਤੀ ਕੀਤੀ ਸੀ। ਹੁਣ ਇਸ ਨਵੀਂ ਭਰਤੀ ਦਾ ਮਕਸਦ ਬੈਂਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣਾ ਹੈ। ਨਵੀਂ ਭਰਤੀ ਦੇ ਸਬੰਧ ‘ਚ ਐਸਬੀਆਈ ਦੇ ਚੇਅਰਮੈਨ ਸੀਐਸ ਸ਼ੈੱਟੀ ਨੇ ਕਿਹਾ, “ਅਸੀਂ ਨਵੇਂ ਹੁਨਰ ਨੂੰ ਲਿਆ ਕੇ ਬੈਂਕ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਇਸ ਲਈ ਖਾਸ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਵੀ ਚਲਾਏ ਜਾਣਗੇ। ਇਹ ਜਾਣਨਾ ਮਹੱਤਵਪੂਰਨ ਹੈ ਕਿ ਐਸਬੀਆਈ ‘ਚ 2.36 ਲੱਖ ਤੋਂ ਵੱਧ ਮੁਲਾਜ਼ਮ ਹਨ ਤੇ ਇਹ ਭਰਤੀ ਬੈਂਕ ਦੇ ਟੈਲੈਂਟ ਡਿਵੈਲਪਮੈਂਟ ‘ਤੇ ਫੋਕਸ ਨੂੰ ਦਿਖਾਉਂਦੀ ਹੈ।

ਕਿਹੜੇ ਸੂਬੇ ‘ਚ ਕਿੰਨੀਆਂ ਨੌਕਰੀਆਂ

ਐਸਬੀਆਈ ਨੇ ਦੇਸ਼ ਭਰ ਦੇ ਸੂਬਿਆਂ ਲਈ ਜੂਨੀਅਰ ਐਸੋਸੀਏਟਸ ਦੀਆਂ ਵਕੈਂਸੀਆਂ ਕੱਢੀਆਂ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਨੌਕਰੀਆਂ ਯੂਪੀ ਤੇ ਨਵੀਂ ਦਿੱਲੀ ਲਈ ਹਨ।

ਕਿਵੇਂ ਕਰੀਏ ਅਪਲਾਈ ?

ਭਰਤੀ ਲਈ ਉਮੀਦਵਾਰ ਖ਼ੁਦ ਅਪਲਾਈ ਕਰ ਸਕਦੇ ਹਨ, ਜਿਸ ਨਾਲ ਤੁਸੀਂ ਕੈਫੇ ਦੇ ਚਾਰਜ ਤੋਂ ਬਚ ਸਕਦੇ ਹੋ। ਜੂਨੀਅਰ ਐਸੋਸੀਏਟਸ 2025 ਦੇ ਫਾਰਮ ਭਰਨ ਲਈ ਐਸਬੀਆਈ ਦੀ ਅਧਿਕਾਰਤ ਵੈਬਸਾਈਟ [sbi.co.in/web/careers/current-openings](http://sbi.co.in/web/careers/current-openings) ‘ਤੇ ਜਾਓ। ਹੁਣ “RECRUITMENT OF JUNIOR ASSOCIATES” ‘ਤੇ ਕਲਿੱਕ ਕਰ ਕੇ “Apply Now” ‘ਤੇ ਕਲਿੱਕ ਕਰੋ। ਇੱਥੇ “Click here for New Registration” ‘ਤੇ ਕਲਿੱਕ ਕਰੋ ਅਤੇ ਮੰਗੀ ਗਈ ਜਾਣਕਾਰੀ ਭਰ ਕੇ ਰਜਿਸਟ੍ਰੇਸ਼ਨ ਕਰ ਲਓ। ਰਜਿਸਟ੍ਰੇਸ਼ਨ ਤੋਂ ਬਾਅਦ ਨਾਂ, ਮੋਬਾਈਲ ਨੰਬਰ, ਈਮੇਲ ਆਈਡੀ ਵਰਗੀਆਂ ਜ਼ਰੂਰੀ ਬੇਸਿਕ ਜਾਣਕਾਰੀ ਭਰ ਕੇ ਫੋਟੋ ਅਤੇ ਸਿਗਨੇਚਰ ਅਪਲੋਡ ਕਰੋ। ਅਖੀਰ ‘ਚ ਉਮੀਦਵਾਰ ਨਿਰਧਾਰਤ ਫੀਸ (ਜੇਕਰ ਲਾਗੂ ਹੋਵੇ) ਜਮ੍ਹਾਂ ਕਰਵਾਉਣ ਤੇ ਫਾਰਮ ਸਬਮਿਟ ਕਰ ਦੇਣ।

Share this content:

Post Comment