RITES ਵਿੱਚ 600 ਅਸਾਮੀਆਂ ਲਈ ਭਰਤੀ, ਉਮਰ ਸੀਮਾ 40 ਸਾਲ
ਨਵੀਂ ਦਿੱਲੀ, 17 ਅਕਤੂਬਰ – ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇਸ ਕੰਪਨੀ ਨੇ 600 ਤੋਂ ਵੱਧ ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਇੰਜੀਨੀਰਿੰਗ ਦੇ ਵਿਦਿਆਰਥੀ ਅਤੇ ਰਸਾਇਣ ਵਿਗਿਆਨ ਦੇ ਵਿਦਿਆਰਥੀ ਆਪਣੀ ਯੋਗਤਾ ਅਨੁਸਾਰ ਅਪਲਾਈ ਕਰ ਸਕਦੇ ਹਨ। ਇਸ ਦੇ ਦੇਸ਼ ਭਰ ਵਿੱਚ ਕਈ ਜਗ੍ਹਾ ਸੈਂਟਰ ਬਣਾਏ ਗਏ ਹਨ ਤਾਂ ਜੋ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਦੇਣ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਨੂੰ ਦੱਸ ਦੇਈਏ RITES ਇੱਕ ਭਾਰਤੀ ਸਰਕਾਰ ਦੇ ਰੇਲਵੇ ਵਿਭਾਗ ਵੱਲੋਂ ਚਲਾਈ ਜਾਂਦੀ ਕੰਪਨੀ ਹੈ ਜੋ ਰੇਲਵੇ ਦੇ ਤਕਨੀਕੀ ਕੰਮਾਂ ਨੂੰ ਦੇਖਦੀ ਹੈ। ਇਸ ਸਰਕਾਰੀ ਵਿਭਾਗ ਵਿੱਚ ਨੌਕਰੀ ਪ੍ਰਾਪਤ ਕਰਨਾ ਬਹੁਤ ਸਾਰੇ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਜਿਸਨੂੰ ਹੁਣ ਪੂਰਾ ਕਰਨ ਦਾ ਮੌਕਾ ਹੈ। ਸਮਾਂ ਰਹਿੰਦੇ ਅਪਲਾਈ ਕਰੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਕਦਮ ਵਧਾਓ। ਆਓ ਜਾਣਦੇ ਹਾਂ ਇਸ ਭਰਤੀ ਬਾਰੇ ਪੂਰੀ ਡਿਟੇਲ RITES ਲਿਮਟਿਡ ਨੇ 600 ਸੀਨੀਅਰ ਟੈਕਨੀਕਲ ਅਸਿਸਟੈਂਟ ਅਹੁਦਿਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਉਮੀਦਵਾਰ RITES ਦੀ ਅਧਿਕਾਰਤ ਵੈੱਬਸਾਈਟ, rites.com ‘ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਲਈ ਲਿਖਤੀ ਪ੍ਰੀਖਿਆ 23 ਨਵੰਬਰ ਨੂੰ ਹੋਵੇਗੀ।
ਵਿਦਿਅਕ ਯੋਗਤਾ:
ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ, ਇਲੈਕਟ੍ਰੀਕਲ, ਜਾਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ। ਰਸਾਇਣ ਵਿਗਿਆਨ ਵਿੱਚ BSc ਡਿਗਰੀ।
ਉਮਰ ਸੀਮਾ:
ਵੱਧ ਤੋਂ ਵੱਧ 40 ਸਾਲ
ਫ਼ੀਸ:
ਜਨਰਲ, ਓਬੀਸੀ: ₹300
ਈਡਬਲਯੂਐਸ, ਐਸਸੀ, ਐਸਟੀ, ਪੀਡਬਲਯੂਡੀ: ₹100
ਤਨਖਾਹ:
29,735 ਰੁਪਏ ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ:
ਲਿਖਤੀ ਪ੍ਰੀਖਿਆ (Written Exam)
ਦਸਤਾਵੇਜ਼ ਤਸਦੀਕ (Document Verification)
ਪ੍ਰੀਖਿਆ ਪੈਟਰਨ:
ਵਿਸ਼ੇ ਅਨੁਸਾਰ ਪ੍ਰਸ਼ਨਾਂ ਦੀ ਗਿਣਤੀ
Quantitative Aptitude 35
Data Interpretation 35
Logical Reasoning 35
Basic Awareness/General Knowledge 20
ਪ੍ਰੀਖਿਆ ਕੇਂਦਰ ਇਹਨਾਂ ਸ਼ਹਿਰਾਂ ਵਿੱਚ ਹੋਣਗੇ:
ਦਿੱਲੀ, ਗੁਰੂਗ੍ਰਾਮ, ਮੁੰਬਈ, ਬੰਗਲੁਰੂ, ਕੋਲਕਾਤਾ, ਗੁਹਾਟੀ, ਭੁਵਨੇਸ਼ਵਰ, ਹੈਦਰਾਬਾਦ, ਭਿਲਾਈ, ਚੇਨਈ, ਰਾਂਚੀ, ਅਹਿਮਦਾਬਾਦ, ਪਟਨਾ
ਅਰਜ਼ੀ ਕਿਵੇਂ ਦੇਣੀ ਹੈ:
RITES ਦੀ ਅਧਿਕਾਰਤ ਵੈੱਬਸਾਈਟ rites.com/Career ‘ਤੇ ਜਾਓ। ਆਨਲਾਈਨ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰੋ। ਲੋੜੀਂਦੇ ਵੇਰਵੇ ਦਰਜ ਕਰੋ ਅਤੇ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰੋ। ਫ਼ੀਸ ਦਾ ਭੁਗਤਾਨ ਕਰੋ ਅਤੇ ਫਾਰਮ ਜਮ੍ਹਾਂ ਕਰੋ।
Share this content:



Post Comment