Loading Now

Poco X8 Pro ਸੀਰੀਜ਼ ਜਲਦ ਭਾਰਤ ‘ਚ ਹੋਵੇਗੀ ਲਾਂਚ

Poco X8 Pro ਸੀਰੀਜ਼ ਜਲਦ ਭਾਰਤ ‘ਚ ਹੋਵੇਗੀ ਲਾਂਚ

ਨਵੀਂ ਦਿੱਲੀ, 3 ਮਾਰਚ – Poco ਭਾਰਤ ‘ਚ ਜਲਦ X-ਸੀਰੀਜ਼ ਦੇ ਨਵੇਂ ਸਮਾਰਟਫੋਨ ਲਾਂਚ ਕਰੇਗਾ। ਕੰਪਨੀ ਨੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ‘ਤੇ ਆਉਣ ਵਾਲੀ Poco X8 Pro ਸੀਰੀਜ਼ ਲਈ ਲੈਂਡਿੰਗ ਪੇਜ ਲਾਈਵ ਕਰ ਦਿੱਤਾ ਹੈ। ਇਸ ਪੇਜ ‘ਚ ਫੋਨ ਬਾਰੇ ਅਜੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਉਮੀਦ ਹੈ ਕਿ ਕੰਪਨੀ ਇਸ ਸੀਰੀਜ਼ ਨੂੰ ਮਾਰਚ ਵਿਚ ਹੀ ਲਾਂਚ ਕਰ ਸਕਦੀ ਹੈ। ਪੋਕੋ ਇਸ ਸੀਰੀਜ਼ ਦੇ ਦੋ ਸਮਾਰਟਫੋਨ Poco X8 ਅਤੇ Poco X8 Pro Max ਨੂੰ ਲਾਂਚ ਕਰ ਸਕਦੀ ਹੈ। ਪੋਕੋ ਦੇ ਇਹ ਆਉਣ ਵਾਲੇ ਸਮਾਰਟਫੋਨ ਹਾਲ ਹੀ ਵਿੱਚ ਚੀਨ ‘ਚ ਲਾਂਚ ਹੋਏ Redmi Turbo 5 ਅਤੇ Redmi Turbo 5 Max ਦੇ ਰੀਬ੍ਰਾਂਡ ਵਰਜ਼ਨ ਹੋਣਗੇ। ਕੰਪਨੀ ਪਹਿਲਾਂ ਵੀ ਰੈਡਮੀ ਦੇ ਰੀਬ੍ਰਾਂਡ ਵਰਜ਼ਨ ਫੋਨ ਲਾਂਚ ਕਰ ਚੁੱਕੀ ਹੈ।

Poco X8 Pro ਸੀਰੀਜ਼ ‘ਚ ਕੀ ਖਾਸ ਹੋਵੇਗਾ?

Poco X8 Pro ਅਤੇ Poco X8 Pro Max ਸਮਾਰਟਫੋਨ ਹਾਈ-ਰਿਫ੍ਰੈਸ਼ ਰੇਟ OLED ਪੈਨਲ ਦੇ ਨਾਲ ਮਾਰਕੀਟ ‘ਚ ਲਾਂਚ ਹੋਣਗੇ। Poco X8 Pro ਦੀ ਗੱਲ ਕਰੀਏ ਤਾਂ ਇਸ ਮਾਡਲ ‘ਚ 6.59-ਇੰਚ ਦੀ ਡਿਸਪਲੇਅ ਮਿਲੇਗੀ, ਜਿਸ ਦਾ ਰੈਜ਼ੋਲਿਊਸ਼ਨ 1.5K ਅਤੇ ਰਿਫ੍ਰੈਸ਼ ਰੇਟ 120Hz ਹੈ। ਇਸ ਦੇ ਨਾਲ ਹੀ Pro Max ਵੇਰੀਐਂਟ ‘ਚ 6.83-ਇੰਚ ਦੀ OLED ਸਕ੍ਰੀਨ ਮਿਲੇਗੀ, ਜਿਸ ਦਾ ਰੈਜ਼ੋਲਿਊਸ਼ਨ 1.5K ਅਤੇ ਰਿਫ੍ਰੈਸ਼ ਰੇਟ 120Hz ਹੋਣਗੇ।

Share this content:

Post Comment