Loading Now

PF ਖਾਤੇ ‘ਚ ਪਏ ਹਨ 2 ਲੱਖ ਰੁਪਏ, ਲੋੜ ਪੈਣ ’ਤੇ ਕਿੰਨੀ ਰਕਮ ਕਢਵਾ ਸਕੋਗੇ?

PF ਖਾਤੇ ‘ਚ ਪਏ ਹਨ 2 ਲੱਖ ਰੁਪਏ, ਲੋੜ ਪੈਣ ’ਤੇ ਕਿੰਨੀ ਰਕਮ ਕਢਵਾ ਸਕੋਗੇ?

ਨਵੀਂ ਦਿੱਲੀ-19 ਅਕਤੂਬਰ ਨੌਕਰੀਪੇਸ਼ਾ ਲੋਕਾਂ ਲਈ ਪ੍ਰੋਵੀਡੈਂਟ ਫੰਡ ਯਾਨੀ PF ਸਿਰਫ਼ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਰਕਮ ਹੀ ਨਹੀਂ ਹੈ, ਸਗੋਂ ਲੋੜ ਪੈਣ ’ਤੇ ਇਹ ਆਰਥਿਕ ਮਦਦ ਦਾ ਸਾਧਨ ਵੀ ਬਣ ਸਕਦਾ ਹੈ। ਜੇ ਅਚਾਨਕ ਮੈਡੀਕਲ ਖਰਚਾ ਆ ਜਾਵੇ, ਬੱਚਿਆਂ ਦੀ ਪੜ੍ਹਾਈ ਲਈ ਪੈਸੇ ਚਾਹੀਦੇ ਹੋਣ ਜਾਂ ਪਰਿਵਾਰ ਵਿੱਚ ਵਿਆਹ ਹੋਵੇ, ਤਾਂ PF ਖਾਤੇ ਵਿੱਚ ਜਮ੍ਹਾਂ ਰਕਮ ਕੰਮ ਆ ਸਕਦੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੀ EPF Scheme 2026 ਤਹਿਤ ਪੈਸੇ ਕਢਵਾਉਣ ਦੇ ਨਿਯਮਾਂ ਨੂੰ ਆਸਾਨ ਬਣਾਇਆ ਗਿਆ ਹੈ। ਹੁਣ ਯੋਗ ਕਰਮਚਾਰੀ 12 ਮਹੀਨਿਆਂ ਦੀ ਮੈਂਬਰਸ਼ਿਪ ਪੂਰੀ ਕਰਨ ਤੋਂ ਬਾਅਦ ਕਈ ਜ਼ਰੂਰੀ ਕੰਮਾਂ ਲਈ PF ਵਿੱਚੋਂ ਪੈਸੇ ਕਢਵਾ ਸਕਦੇ ਹਨ

ਮੰਨ ਲਓ ਕਿ ਤੁਹਾਡੇ PF ਖਾਤੇ ਵਿੱਚ 2 ਲੱਖ ਰੁਪਏ ਜਮ੍ਹਾਂ ਹਨ। ਅਜਿਹੇ ਵਿੱਚ ਤੁਸੀਂ ਕਿੰਨੀ ਰਕਮ ਕਢਵਾ ਸਕੋਗੇ, ਖਾਤੇ ਵਿੱਚ ਕਿੰਨੇ ਪੈਸੇ ਬਚਾਉਣੇ ਪੈਣਗੇ ਅਤੇ ਕਿਹੜੀਆਂ ਲੋੜਾਂ ਲਈ ਪੈਸੇ ਕਢਵਾਉਣ ਦੀ ਇਜਾਜ਼ਤ ਹੈ? ਆਓ, ਪੂਰਾ ਹਿਸਾਬ ਸਮਝਦੇ ਹਾਂ।

Share this content:

Post Comment