PF ਖਾਤੇ ‘ਚ ਆਵੇਗਾ ਵਿਆਜ ਦਾ ਪੈਸਾ
ਨਵੀਂ ਦਿੱਲੀ, 5 ਜੂਨ – ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਯਾਨੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਮਾਰਚ 2026 ‘ਚ ਵਿੱਤੀ ਵਰ੍ਹੇ 2025-26 ਲਈ EPF ਲਈ ਵਿਆਜ ਦਰਾਂ ਦਾ ਐਲਾਨ ਕੀਤਾ ਸੀ। ਵਿਆਜ ਦਰਾਂ ਦਾ ਐਲਾਨ ਹੋਏ ਨੂੰ ਲਗਪਗ 3 ਮਹੀਨੇ ਹੋ ਗਏ ਹਨ, ਪਰ ਅਜੇ ਤਕ ਪੀਐੱਫ ਖਾਤੇ ‘ਚ ਵਿਆਜ ਦਾ ਪੈਸਾ ਨਹੀਂ ਆਇਆ ਹੈ। EPF ਸਬਸਕ੍ਰਾਈਬਰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਇਹ ਵਿਆਜ ਉਨ੍ਹਾਂ ਦੇ EPF ਅਕਾਊਂਟ ‘ਚ ਕਦੋਂ ਤਕ ਕ੍ਰੈਡਿਟ ਹੋਵੇਗਾ। ਜੇਕਰ ਤੁਸੀਂ ਵੀ ਇਕ EPFO ਸਬਸਕ੍ਰਾਈਬਰ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ।
EPF ਖਾਤੇ ਵਿੱਚ FY26 ਲਈ ਕਿਸ ਦਰ ਨਾਲ ਆਵੇਗਾ ਵਿਆਜ ਦਾ ਪੈਸਾ?
EPFO ਨੇ ਵਿਆਜ ਜਮ੍ਹਾ ਕਰਨ ਲਈ ਕੋਈ ਖ਼ਾਸ ਤਾਰੀਖ਼ ਨਹੀਂ ਦੱਸੀ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਮਾਰਚ ਦੇ ਪਹਿਲੇ ਹਫ਼ਤੇ ਵਿਆਜ ਦਰਾਂ ਦਾ ਐਲਾਨ ਕਰਦਿਆਂ ਕਿਹਾ ਸੀ ਕਿ EPFO ਵਿੱਤੀ ਵਰ੍ਹੇ 2025-26 ਲਈ 8.25% ਦੀ ਵਿਆਜ ਦਰ ਬਰਕਰਾਰ ਰੱਖੇਗਾ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਸੀ ਕਿ ਸੈਂਟਰਲ ਬੋਰਡ ਆਫ਼ ਟਰੱਸਟੀਜ਼ (CBT) ਨੇ ਵਿੱਤੀ ਵਰ੍ਹੇ 2025-26 ਲਈ EPF ਜਮ੍ਹਾ ਰਾਸ਼ੀ ‘ਤੇ 8.25% ਦੀ ਸਾਲਾਨਾ ਵਿਆਜ ਦਰ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਹਾਲਾਂਕਿ, ਇਸ ਸੂਚਨਾ ਵਿਚ ਅਜਿਹੀ ਕੋਈ ਤਾਰੀਖ਼ ਦਾ ਜ਼ਿਕਰ ਨਹੀਂ ਸੀ ਕਿ ਵਿਆਜ ਦਾ ਪੈਸਾ ਕਿਸ ਤਾਰੀਖ਼ ਨੂੰ ਪੀਐੱਫ ਖਾਤੇ ਵਿੱਚ ਆਵੇਗਾ। ਕਿਸ ਦੇ ਪੀਐੱਫ ਖਾਤੇ ‘ਚ ਕਿੰਨਾ ਵਿਆਜ ਜਮ੍ਹਾ ਹੋਵੇਗਾ, ਇਹ ਤੁਹਾਡੇ ਪੀਐੱਫ ਖਾਤੇ ‘ਚ ਜਮ੍ਹਾ ਪੈਸਿਆਂ ‘ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡੇ ਪੀਐੱਫ ਖਾਤੇ ‘ਚ 15 ਲੱਖ ਰੁਪਏ ਹਨ ਤਾਂ ਵਿਆਜ ਲੱਖਾਂ ਵਿੱਚ ਹੋ ਸਕਦਾ ਹੈ। ਉੱਥੇ ਹੀ, ਜੇਕਰ ਪੀਐੱਫ ਖਾਤੇ ‘ਚ ਪੈਸਾ ਘੱਟ ਹੈ, ਕੁਝ ਲੱਖ ਜਾਂ ਫਿਰ ਹਜ਼ਾਰਾਂ ‘ਚ ਹੈ ਤਾਂ ਵਿਆਜ ਘੱਟ ਹੋ ਸਕਦਾ ਹੈ।
ਕਿਸ ਤਾਰੀਖ਼ ਨੂੰ ਜਮ੍ਹਾ ਹੋਵੇਗਾ ਵਿਆਜ ਦਾ ਪੈਸਾ?
ਸਰਕਾਰ ਵੱਲੋਂ ਅਜਿਹੀ ਕੋਈ ਅਧਿਕਾਰਤ ਤਾਰੀਖ਼ ਐਲਾਨ ਨਹੀਂ ਕੀਤੀ ਗਈ ਹੈ ਕਿ ਇਸੇ ਤਾਰੀਖ਼ ਨੂੰ ਪੀਐੱਫ ਖਾਤੇ ‘ਚ ਵਿਆਜ ਦਾ ਪੈਸਾ ਜਮ੍ਹਾ ਕੀਤਾ ਜਾਵੇਗਾ। ਪਰ ਜੇਕਰ ਅਸੀਂ ਪਿਛਲੀ ਟਾਈਮਲਾਈਨ ਨੂੰ ਦੇਖੀਏ ਤਾਂ ਪਿਛਲੇ ਵਿੱਤੀ ਸਾਲ ਦਾਵਿਆਜ ਜੂਨ ਤੇ ਸਤੰਬਰ 2026 ਵਿਚਕਾਰ ਕ੍ਰੈਡਿਟ ਕੀਤਾ ਜਾ ਸਕਦਾ ਹੈ। ਸਾਲ 2025 ‘ਚ ਵੱਡੀ ਗਿਣਤੀ ‘ਚ EPF ਸਬਸਕ੍ਰਾਈਬਰਸ ਨੂੰ ਜੂਨ ਅਤੇ ਜੁਲਾਈ ‘ਚ ਵਿਆਜ ਦਾ ਕ੍ਰੈਡਿਟ ਮਿਲਿਆ ਸੀ। ਪਿਛਲੇ ਕੁਝ ਸਾਲਾਂ ‘ਚ ਇਹ ਪ੍ਰਕਿਰਿਆ ਤੇਜ਼ ਹੋਈ ਹੈ। ਪਹਿਲਾਂ, ਵਿਆਜ ਦਾ ਕ੍ਰੈਡਿਟ ਅਕਸਰ ਸਤੰਬਰ ਜਾਂ ਅਕਤੂਬਰ ਵਿੱਚ ਮਿਲਦਾ ਸੀ। ਇਸ ਸਾਲ ਵੀ ਵਿਆਜ ਜੂਨ ਜਾਂ ਜੁਲਾਈ ‘ਚ ਕ੍ਰੈਡਿਟ ਹੋ ਸਕਦਾ ਹੈ, ਹਾਲਾਂਕਿ ਅਸਲ ਤਾਰੀਖ਼ ਸਰਕਾਰ ਦੇ ਨੋਟੀਫਿਕੇਸ਼ਨ ‘ਤੇ ਨਿਰਭਰ ਕਰੇਗੀ।
EPF ਖਾਤੇ ਚ ਵਿਆਜ ਦਾ ਪੈਸਾ ਜਮ੍ਹਾ ਹੋਇਆ ਜਾਂ ਨਹੀਂ, ਕਿਵੇਂ ਚੈੱਕ ਕਰਾਂਗੇ?
ਪੀਐੱਫ ਖਾਤੇ ‘ਚ ਜਦੋਂ ਵੀ ਵਿਆਜ ਜਮ੍ਹਾ ਹੁੰਦਾ ਹੈ ਤਾਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਉਸ ਦਾ ਮੈਸੇਜ ਆਉਂਦਾ ਹੈ। ਪਰ ਕਈ ਵਾਰ ਹੁੰਦਾ ਹੈ ਕਿ ਮੈਸੇਜ ਪ੍ਰਾਪਤ ਨਹੀਂ ਹੋ ਪਾਉਂਦਾ ਜਾਂ ਫਿਰ ਮਿਸ ਹੋ ਜਾਂਦਾ ਹੈ।
Share this content:



Post Comment