Oppo ਭਾਰਤ ‘ਚ ਦਮਦਾਰ ਫਿਚਰਜ਼ ਨਾਲ ਲਾਂਚ ਕਰਨ ਜਾ ਰਿਹਾ ਹੈ 2 ਫੋਨ
ਨਵੀਂ ਦਿੱਲੀ, 27 ਜੂਨ – OPPO ਨੇ ਆਖਿਰਕਾਰ ਆਪਣੇ ਆਉਣ ਵਾਲੇ Reno 14 ਸੀਰੀਜ਼ ਦੇ ਇੰਡੀਆ ਲਾਂਚ ਤੋਂ ਪਰਦਾ ਚੁੱਕ ਦਿੱਤਾ ਹੈ। OPPO ਇਸ ਸਮਾਰਟਫੋਨ ਸੀਰੀਜ਼ ਦੇ ਦੋ ਡਿਵਾਈਸ Reno 14 ਅਤੇ Reno 14 Pro, ਲਾਂਚ ਕਰਨ ਜਾ ਰਿਹਾ ਹੈ। ਇਹ ਦੋਵੇਂ ਫੋਨ 3 ਜੁਲਾਈ ਨੂੰ ਲਾਂਚ ਹੋਣਗੇ। ਇਹ ਦੋਵੇਂ ਫੋਨ ਪਿਛਲੇ ਸਾਲ ਲਾਂਚ ਕੀਤੇ ਗਏ Reno 13 ਤੇ Reno 13 Pro ਸਮਾਰਟਫੋਨ ਨੂੰ ਰਿਪਲੇਸ ਕਰਨਗੇ। ਕੰਪਨੀ ਨੇ Reno 13 ਸੀਰੀਜ਼ ਨੂੰ ਪ੍ਰੀਮੀਅਮ ਮਿਡ-ਰੇਂਜ ਸੈਗਮੈਂਟ ‘ਚ 40,000 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਸੀ।
OPPO Reno 14 ਸੀਰੀਜ਼ ਕਨਫਰਮ ਸਪੈਸੀਫਿਕੇਸ਼ਨਜ਼
OPPO ਲਾਂਚ ਤੋਂ ਪਹਿਲਾਂ ਹੀ ਆਪਣੇ ਆਉਣ ਵਾਲੇ ਸਮਾਰਟਫੋਨਾਂ ਦੀਆਂ ਕੁਝ ਡਿਟੇਲਸ ਕਨਫਰਮ ਕਰ ਚੁੱਕਾ ਹੈ। OPPO Reno 14 Pro ਸਮਾਰਟਫੋਨ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਇਹ MediaTek Dimensity 8450 ਚਿਪਸੈੱਟ ਨਾਲ ਲਾਂਚ ਹੋਣ ਵਾਲਾ ਭਾਰਤ ਦਾ ਪਹਿਲਾ ਫੋਨ ਹੈ। ਇਸ ਦੇ ਨਾਲ ਹੀ ਕੰਪਨੀ ਨੇ ਦੱਸਿਆ ਹੈ ਕਿ ਇਹ ਫੋਨ Pearl White, Forest Green ਤੇ Titanium Grey ਤਿੰਨ ਰੰਗਾਂ ‘ਚ ਲਾਂਚ ਹੋਵੇਗਾ।
ਅਪਕਮਿੰਗ Reno 14 Pro ਤੇ Reno 14 ਸਮਾਰਟਫੋਨ
ਡਿਸਪਲੇਅ : OPPO Reno 14 Pro ਬਾਰੇ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਵਿਚ 6.83-ਇੰਚ ਦਾ 1.5K OLED ਡਿਸਪਲੇਅ ਦਿੱਤਾ ਜਾਵੇਗਾ, ਜਿਸਦਾ ਰਿਫ੍ਰੈਸ਼ ਰੇਟ 120Hz, ਬ੍ਰਾਈਟਨੈੱਸ 1200 ਨਿਟਸ ਤੇ ਸਕ੍ਰੀਨ-ਟੂ-ਬਾਡੀ ਰੇਸ਼ੋ 93.6 ਪ੍ਰਤੀਸ਼ਤ ਹੈ। ਦੂਜੇ ਪਾਸੇ OPPO Reno 14 ਸਮਾਰਟਫੋਨ ‘ਚ 6.59-ਇੰਚ ਦਾ ਡਿਸਪਲੇਅ, ਸਕ੍ਰੀਨ-ਟੂ-ਬਾਡੀ 93.4 ਪ੍ਰਤੀਸ਼ਤ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੋਵੇਗਾ। OPPO Reno 14 ਸੀਰੀਜ਼ ਦੇ ਫੋਨਾਂ ‘ਚ 3,840Hz PWM ਡੀਮਿੰਗ, ਲੋਅ-ਬਲੂ ਲਾਈਟ ਫਿਲਟਰਿੰਗ ਤੇ HDR10+ ਸਹਾਇਤਾ ਮਿਲੇਗੀ।
ਪ੍ਰੋਸੈਸਰ : Reno 14 Pro ਸਮਾਰਟਫੋਨ ‘ਚ MediaTek Dimensity 8450 ਚਿਪਸੈਟ ਮਿਲੇਗਾ, ਜਿਸ ਵਿਚ ਗ੍ਰਾਫਿਕਸ ਲਈ Mali-G720 GPU ਦਿੱਤਾ ਗਿਆ ਹੈ। ਇਹ ਚਿਪਸੈਟ ਮੁਕਾਬਲੇ ‘ਚ 30 ਫੀਸਦ ਤੇਜ਼ ਤੇ ਪਾਵਰ ਇਫੀਸ਼ੀਐਂਟ ਹੈ। OPPO ਨੇ Reno 14 ਸਮਾਰਟਫੋਨ ਨੂੰ ਚੀਨ ‘ਚ MediaTek Dimensity 8350 ਨਾਲ ਲਾਂਚ ਕੀਤਾ ਹੈ। ਭਾਰਤ ‘ਚ ਇਹ ਕਿਸ ਚਿਪਸੈਟ ਨਾਲ ਆਏਗਾ, ਇਸ ਬਾਰੇ ਜਾਣਕਾਰੀ ਸਪਸ਼ਟ ਨਹੀਂ ਹੈ।
ਕੈਮਰਾ: OPPO Reno 14 ਦੇ ਚਾਇਨੀਜ਼ ਵੇਰੀਐਂਟ ‘ਚ 50MP ਦਾ ਓਪਟਿਕਲ ਇਮੇਜ ਸਟੈਬਲਾਈਜ਼ੇਸ਼ਨ (OIS) ਸਹਾਇਤਾ ਵਾਲਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਇਸ ਦਾ ਸੈਕੰਡਰੀ ਕੈਮਰਾ 50MP ਦਾ 3.5x ਟੈਲੀਫੋਟੋ ਲੈਨਜ ਤੇ 8MP ਅਲਟਰਾ ਵਾਈਡ ਐਂਗਲ ਲੈਨਜ ਨਾਲ ਆਉਂਦਾ ਹੈ। ਇਸ ਫੋਨ ਦੇ ਫਰੰਟ ‘ਤੇ 50MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। Reno 14 Pro ਦੀ ਗੱਲ ਕਰੀਏ ਤਾਂ ਇਸ ਦਾ ਪ੍ਰਾਇਮਰੀ ਤੇ ਟੈਲੀਫੋਟੋ ਕੈਮਰਾ ਸੈਂਸਰ Reno 14 ਵਰਗਾ ਹੀ ਹੋਵੇਗਾ। ਪਰ, ਅਲਟਰਾ-ਵਾਈਡ ਐਂਗਲ ਲੈਨਜ 50MP ਦਾ ਹੈ। OPPO ਨੇ ਪੁਸ਼ਟੀ ਕੀਤੀ ਹੈ ਕਿ ਇਸ ਫੋਨ ‘ਚ AI Editor 2.0, AI Perfect Shot, AI Recompose, ਅਤੇ Google Gemini AI ਦਾ ਸਪੋਰਟ ਮਿਲੇਗਾ।
ਬੈਟਰੀ: OPPO Reno 14 ਸਮਾਰਟਫੋਨ ‘ਚ 6000mAh ਦੀ ਬੈਟਰੀ ਤੇ 80W ਫਾਸਟ ਚਾਰਜਿੰਗ ਮਿਲੇਗੀ। Reno 14 Pro ‘ਚ ਵੱਡੀ 6200mAh ਦੀ ਬੈਟਰੀ ਹੋਵੇਗੀ।
Share this content:


Post Comment