NTA ਨੇ ਜਾਰੀ ਕੀਤੇ ਦਸੰਬਰ ਪ੍ਰੀਖਿਆ ਦੇ ਐਡਮਿਟ ਕਾਰਡ
ਨਵੀਂ ਦਿੱਲੀ, 30 ਦਸੰਬਰ – UGC NET ਦਸੰਬਰ 2025 ਦੀ ਪ੍ਰੀਖਿਆ ਵਿੱਚ ਭਾਗ ਲੈਣ ਜਾ ਰਹੇ ਉਮੀਦਵਾਰਾਂ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਐਡਮਿਟ ਕਾਰਡ (UGC NET Hall Ticket) ਡਾਊਨਲੋਡ ਕਰਨ ਲਈ ਉਪਲਬਧ ਕਰਵਾ ਦਿੱਤੇ ਗਏ ਹਨ। ਇਸ ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਤੁਰੰਤ NTA ਦੀ ਅਧਿਕਾਰਤ ਵੈੱਬਸਾਈਟ ugcnet.nta.nic.in ‘ਤੇ ਜਾ ਕੇ ਆਪਣਾ ਪ੍ਰਵੇਸ਼ ਪੱਤਰ ਡਾਊਨਲੋਡ ਕਰ ਸਕਦੇ ਹਨ। ਤੁਹਾਡੀ ਸਹੂਲਤ ਲਈ ਐਡਮਿਟ ਕਾਰਡ ਦਾ ਸਿੱਧਾ ਲਿੰਕ ਵੈੱਬਸਾਈਟ ‘ਤੇ ਦਿੱਤਾ ਗਿਆ ਹੈ, ਜਿੱਥੋਂ ਇਸ ਨੂੰ ਇੱਕ ਕਲਿੱਕ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਨ੍ਹਾਂ ਤਰੀਕਾਂ ਨੂੰ ਹੋਵੇਗੀ ਪ੍ਰੀਖਿਆ
UGC NET ਦਸੰਬਰ ਦੀ ਪ੍ਰੀਖਿਆ ਦੇਸ਼ ਭਰ ਵਿੱਚ ਨਿਰਧਾਰਤ ਪ੍ਰੀਖਿਆ ਕੇਂਦਰਾਂ ‘ਤੇ 31 ਦਸੰਬਰ 2025, ਜਨਵਰੀ 2, 3, 5, 6 ਅਤੇ 7 ਜਨਵਰੀ 2026 ਨੂੰ ਹੋਵੇਗੀ।
ਐਡਮਿਟ ਕਾਰਡ ਡਾਊਨਲੋਡ ਕਰਨ ਦੇ ਸਟੈੱਪਸ:
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ugcnet.nta.nic.in ‘ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ ‘ਤੇ ‘LATEST NEWS’ ਵਿੱਚ Admit Card for UGC-NET December 2025 ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣਾ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਦਿੱਤਾ ਗਿਆ ਸਕਿਓਰਿਟੀ ਪਿਨ ਦਰਜ ਕਰਕੇ Login ਕਰੋ। ਹੁਣ ਐਡਮਿਟ ਕਾਰਡ ਸਕ੍ਰੀਨ ‘ਤੇ ਖੁੱਲ੍ਹ ਜਾਵੇਗਾ, ਜਿੱਥੋਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਪ੍ਰਿੰਟਆਊਟ ਲੈ ਸਕਦੇ ਹੋ।
ਅਜੇ ਸਿਰਫ਼ 31 ਦਸੰਬਰ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਹੋਏ ਜਾਰੀ
ਸਾਰੇ ਉਮੀਦਵਾਰਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਅਜੇ ਸਿਰਫ਼ 31 ਦਸੰਬਰ ਦੀ ਪ੍ਰੀਖਿਆ ਲਈ ਹੀ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ। ਅਗਲੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਅਨੁਸਾਰ ਐਡਮਿਟ ਕਾਰਡ ਪ੍ਰੀਖਿਆ ਤੋਂ 4 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ। ਉਦਾਹਰਨ ਵਜੋਂ, 1 ਜਨਵਰੀ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਕੱਲ੍ਹ ਅਤੇ 2 ਜਨਵਰੀ ਦੀ ਪ੍ਰੀਖਿਆ ਲਈ ਐਡਮਿਟ ਕਾਰਡ 30 ਦਸੰਬਰ ਨੂੰ ਜਾਰੀ ਹੋਣਗੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਬਾਕੀ ਤਰੀਕਾਂ ਲਈ ਐਡਮਿਟ ਕਾਰਡ ਡਾਊਨਲੋਡ ਕੀਤੇ ਜਾ ਸਕਣਗੇ।
ਪ੍ਰੀਖਿਆ ਦਾ ਸਮਾਂ
UGC NET ਪ੍ਰੀਖਿਆ ਰੋਜ਼ਾਨਾ ਦੋ ਸ਼ਿਫਟਾਂ ਵਿੱਚ ਲਈ ਜਾਵੇਗੀ। ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗੀ, ਅਤੇ ਦੂਜੀ ਸ਼ਿਫਟ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਆਪਣਾ ਐਡਮਿਟ ਕਾਰਡ ਅਤੇ ਇੱਕ ਵੈਧ ਪਛਾਣ ਪੱਤਰ (ਆਧਾਰ ਕਾਰਡ/ਪੈਨ ਕਾਰਡ/ਵੋਟਰ ਆਈਡੀ ਕਾਰਡ/ਪਾਸਪੋਰਟ/ਡਰਾਈਵਿੰਗ ਲਾਇਸੈਂਸ) ਲਿਆਉਣਾ ਚਾਹੀਦਾ ਹੈ।
Share this content:



Post Comment