Loading Now

NTA ਨੇ 6 ਤੋਂ 10 ਮਾਰਚ ਤੱਕ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਕੀਤੇ ਜਾਰੀ

NTA ਨੇ 6 ਤੋਂ 10 ਮਾਰਚ ਤੱਕ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਕੀਤੇ ਜਾਰੀ

ਨਵੀਂ ਦਿੱਲੀ, 5 ਮਾਰਚ – ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ CUET PG 2026 ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ 6, 7, 8, 9 ਅਤੇ 10 ਮਾਰਚ 2026 ਨੂੰ ਹੋਣੀ ਹੈ, ਉਹ ਉਮੀਦਵਾਰ ਤੁਰੰਤ NTA ਦੀ ਅਧਿਕਾਰਤ ਵੈੱਬਸਾਈਟ exams.nta.nic.in/cuet-pg/ ‘ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਵੈੱਬਸਾਈਟ ਤੋਂ ਇਲਾਵਾ ਤੁਸੀਂ ਡਾਇਰੈਕਟ ਲਿੰਕ ਰਾਹੀਂ ਵੀ ਹਾਲ ਟਿਕਟ ਪ੍ਰਾਪਤ ਕਰ ਸਕਦੇ ਹੋ। ਬਾਕੀ ਤਰੀਕਾਂ ਲਈ ਪ੍ਰਵੇਸ਼ ਪੱਤਰ ਜਲਦ ਹੀ ਜਾਰੀ ਕੀਤੇ ਜਾਣਗੇ।

ਪ੍ਰੀਖਿਆ ਦੀ ਤਰੀਕ ਅਤੇ ਸ਼ਿਫਟ ਦਾ ਸਮਾਂ

CUET PG 2026 ਦੀ ਪ੍ਰੀਖਿਆ 6, 7, 8, 9, 10, 11, 12, 13, 16, 17, 18, 19, 24, 25 ਅਤੇ 27 ਮਾਰਚ 2026 ਨੂੰ ਕਰਵਾਈ ਜਾਵੇਗੀ। ਇਹ ਪ੍ਰੀਖਿਆ ਰੋਜ਼ਾਨਾ 2 ਜਾਂ 3 ਸ਼ਿਫਟਾਂ ਵਿੱਚ ਲਈ ਜਾਵੇਗੀ। ਪਹਿਲੀ ਸ਼ਿਫਟ ਦਾ ਸਮਾਂ ਸਵੇਰੇ 9 ਤੋਂ 10:30 ਵਜੇ ਤੱਕ, ਦੂਜੀ ਸ਼ਿਫਟ ਦਾ ਸਮਾਂ ਦੁਪਹਿਰ 12:30 ਤੋਂ 2 ਵਜੇ ਤੱਕ ਅਤੇ ਤੀਜੀ ਸ਼ਿਫਟ ਦੀ ਪ੍ਰੀਖਿਆ ਸ਼ਾਮ 4 ਤੋਂ 5:30 ਵਜੇ ਤੱਕ ਹੋਵੇਗੀ।

ਐਡਮਿਟ ਕਾਰਡ ਡਾਊਨਲੋਡ ਕਰਨ ਦੇ ਸਟੈਪਸ:

ਸਟੈਪ 1: ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ exams.nta.nic.in/cuet-pg/ ‘ਤੇ ਜਾਓ।

ਸਟੈਪ 2: ਹੋਮ ਪੇਜ ‘ਤੇ ‘LATEST NEWS’ ਸੈਕਸ਼ਨ ਵਿੱਚ ਜਾ ਕੇ ਐਡਮਿਟ ਕਾਰਡ ਦੇ ਲਿੰਕ ‘ਤੇ ਕਲਿੱਕ ਕਰੋ।

ਸਟੈਪ 3: ਆਪਣਾ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ (ਲੌਗਇਨ ਡਿਟੇਲ) ਦਰਜ ਕਰੋ।

ਸਟੈਪ 4: ਸਬਮਿਟ ਕਰਨ ਤੋਂ ਬਾਅਦ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ।

ਸਟੈਪ 5: ਇਸ ਨੂੰ ਡਾਊਨਲੋਡ ਕਰੋ ਅਤੇ ਭਵਿੱਖ ਲਈ ਪ੍ਰਿੰਟਆਊਟ ਕੱਢ ਕੇ ਰੱਖ ਲਓ।

ਜ਼ਰੂਰੀ ਨੋਟ: ਸਾਰੇ ਵਿਦਿਆਰਥੀ ਧਿਆਨ ਰੱਖਣ ਕਿ ਪ੍ਰੀਖਿਆ ਕੇਂਦਰ ‘ਤੇ ਜਾਂਦੇ ਸਮੇਂ ਆਪਣੇ ਨਾਲ ਐਡਮਿਟ ਕਾਰਡ ਅਤੇ ਇੱਕ ਅਸਲੀ ਪਛਾਣ ਪੱਤਰ (ਆਧਾਰ ਕਾਰਡ/ਪੈਨ ਕਾਰਡ/ਵੋਟਰ ਆਈਡੀ/ਡਰਾਈਵਿੰਗ ਲਾਇਸੈਂਸ) ਜ਼ਰੂਰ ਲੈ ਕੇ ਜਾਣ।

Share this content:

Post Comment