NHAI ਨੇ 8 ਟੋਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ
ਚੰਡੀਗੜ੍ਹ, 16 ਜੁਲਾਈ – ਪੰਜਾਬ ਵਿੱਚ ਹਾਈਵੇਅ ‘ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਸੂਬੇ ਦੇ ਅੱਠ ਟੋਲ ਪਲਾਜ਼ਿਆਂ ‘ਤੇ ਟੋਲ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਇਸ ਵਾਧੇ ਨਾਲ ਨਿੱਜੀ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ ਨੂੰ ਹੁਣ ਪ੍ਰਤੀ ਯਾਤਰਾ 5 ਤੋਂ 10 ਰੁਪਏ ਤੱਕ ਵੱਧ ਟੋਲ ਅਦਾ ਕਰਨਾ ਪਵੇਗਾ। ਇਸ ਤੋਂ ਪਹਿਲਾਂ 1 ਅਪ੍ਰੈਲ 2026 ਨੂੰ ਵੀ ਟੋਲ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ।
ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਨਾਲ ਜੁੜੇ ਰਾਸ਼ਟਰੀ ਰਾਜਮਾਰਗਾਂ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ‘ਤੇ ਇਸ ਫੈਸਲੇ ਦਾ ਸਿੱਧਾ ਅਸਰ ਪਵੇਗਾ। ਲਾਡੋਵਾਲ ਟੋਲ ਪਲਾਜ਼ੇ ਤੋਂ ਇਲਾਵਾ ਕਾਲਾਝਾੜ, ਲਹਿਰਾਬੇਗਾ, ਕੋਟ ਕਰੋੜ, ਘੁਲਾਲ, ਕਾਲਾ ਟਿੱਬਾ, ਖੁਈਆਂ ਸਰਵਰ, ਸ਼ੇਖੂਪੁਰਾ ਅਤੇ ਪੈਂਦ ਟੋਲ ਪਲਾਜ਼ਿਆਂ ‘ਤੇ ਨਵੀਆਂ ਦਰਾਂ ਲਾਗੂ ਕੀਤੀਆਂ ਗਈਆਂ ਹਨ। ਕਾਰਾਂ ਦੇ ਨਾਲ-ਨਾਲ ਬੱਸਾਂ, ਟਰੱਕਾਂ ਅਤੇ ਹੋਰ ਵਪਾਰਕ ਵਾਹਨਾਂ ਲਈ ਵੀ ਟੋਲ ਦਰਾਂ ਵਿੱਚ ਸੋਧ ਕੀਤੀ ਗਈ ਹੈ।
- ਘੁਲਾਲ ਟੋਲ ਪਲਾਜ਼ਾ (ਚੰਡੀਗੜ੍ਹ-ਖਰੜ-ਲੁਧਿਆਣਾ NH): ਕਾਰਾਂ ਲਈ ਇੱਕ ਪਾਸੇ ₹115 ਅਤੇ ਆਉਣ-ਜਾਣ ਲਈ ₹170। ਬੱਸਾਂ ਲਈ ₹390 ਅਤੇ ਟਰੱਕਾਂ ਲਈ ₹580।
- ਕੋਟ ਕਰੋੜ ਟੋਲ ਪਲਾਜ਼ਾ (ਅੰਮ੍ਰਿਤਸਰ-ਤਰਨਤਾਰਨ-ਹਰੀਕੇ-ਫਰੀਦਕੋਟ-ਬਠਿੰਡਾ NH-15): ਕਾਰਾਂ ਲਈ ਇੱਕ ਪਾਸੇ ₹50 ਅਤੇ ਆਉਣ-ਜਾਣ ਲਈ ₹70। ਬੱਸਾਂ ਲਈ ₹165 ਅਤੇ ਟਰੱਕਾਂ ਲਈ ₹250।
- ਕਾਲਾ ਟਿੱਬਾ ਟੋਲ ਪਲਾਜ਼ਾ: ਕਾਰਾਂ ਲਈ ਇੱਕ ਪਾਸੇ ₹50 ਅਤੇ ਆਉਣ-ਜਾਣ ਲਈ ₹80। ਬੱਸਾਂ ਲਈ ₹175 ਅਤੇ ਟਰੱਕਾਂ ਲਈ ₹265।
- ਸ਼ੇਖੂਪੁਰਾ ਟੋਲ ਪਲਾਜ਼ਾ: ਕਾਰਾਂ ਲਈ ਇੱਕ ਪਾਸੇ ₹55 ਅਤੇ ਆਉਣ-ਜਾਣ ਲਈ ₹85। ਬੱਸਾਂ ਲਈ ₹185 ਅਤੇ ਟਰੱਕਾਂ ਲਈ ₹280।
- ਲਹਿਰਾਬੇਗਾ ਟੋਲ ਪਲਾਜ਼ਾ: ਕਾਰਾਂ ਲਈ ਇੱਕ ਪਾਸੇ ₹80 ਅਤੇ ਆਉਣ-ਜਾਣ ਲਈ ₹120। ਬੱਸਾਂ ਲਈ ₹270 ਅਤੇ ਟਰੱਕਾਂ ਲਈ ₹400।
- ਖੁਈਆਂ ਸਰਵਰ ਟੋਲ ਪਲਾਜ਼ਾ: ਕਾਰਾਂ ਲਈ ਇੱਕ ਪਾਸੇ ₹105 ਅਤੇ ਆਉਣ-ਜਾਣ ਲਈ ₹155। ਬੱਸਾਂ ਲਈ ₹350 ਅਤੇ ਟਰੱਕਾਂ ਲਈ ₹520।
- ਕਾਲਾਝਾੜ ਟੋਲ ਪਲਾਜ਼ਾ: ਕਾਰਾਂ ਲਈ ਇੱਕ ਪਾਸੇ ₹115 ਅਤੇ ਆਉਣ-ਜਾਣ ਲਈ ₹175।
- ਪੈਂਦ ਟੋਲ ਪਲਾਜ਼ਾ (ਸੰਗਰੂਰ-ਦੋਗਲ ਕਲਾਂ, NH-52): ਕਾਰਾਂ ਲਈ ਇੱਕ ਪਾਸੇ ₹95 ਅਤੇ ਆਉਣ-ਜਾਣ ਲਈ ₹145। ਬੱਸਾਂ ਲਈ ₹325 ਅਤੇ ਟਰੱਕਾਂ ਲਈ ₹485।
Share this content:



Post Comment