Loading Now

NEET ਤੋਂ ਬਾਅਦ ਮਹਾਰਾਸ਼ਟਰ TET ਪ੍ਰੀਖਿਆ ਦਾ ਪੇਪਰ ਲੀਕ

NEET ਤੋਂ ਬਾਅਦ ਮਹਾਰਾਸ਼ਟਰ TET ਪ੍ਰੀਖਿਆ ਦਾ ਪੇਪਰ ਲੀਕ

ਮੁੰਬਈ, 27 ਅਗਸਤ – ਮਹਾਰਾਸ਼ਟਰ ਵਿੱਚ ਅਧਿਆਪਕ ਯੋਗਤਾ ਪ੍ਰੀਖਿਆ (TET) ਦਾ ਪ੍ਰਸ਼ਨ ਪੱਤਰ ਕਰੀਬ 24 ਘੰਟੇ ਪਹਿਲਾਂ ਲੀਕ ਹੋ ਗਿਆ। ਇਹ ਪ੍ਰੀਖਿਆ ਐਤਵਾਰ ਨੂੰ ਹੋਣੀ ਸੀ। ਮਹਾਰਾਸ਼ਟਰ ਸਟੇਟ ਐਗਜ਼ਾਮੀਨੇਸ਼ਨ ਕੌਂਸਲ (MSEC) ਨੇ ਇਸ ਤੋਂ ਬਾਅਦ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਪੁਲਿਸ ਅਨੁਸਾਰ ਪ੍ਰਸ਼ਨ ਪੱਤਰ ਲੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਥਾਣੇ ਦੇ ਭਿਵੰਡੀ ਇਲਾਕੇ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਤੋਂ ਬਾਅਦ ਐਗਜ਼ਾਮੀਨੇਸ਼ਨ ਕੌਂਸਲ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਅਤੇ ਜ਼ਬਤ ਕੀਤੇ ਗਏ ਪੇਪਰ ਦੀ ਪੁਸ਼ਟੀ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਹਾਲਾਂਕਿ ਉਨ੍ਹਾਂ ਦੀ ਗਿਣਤੀ ਨਹੀਂ ਦੱਸੀ ਗਈ। ਇਹ ਕਾਰਵਾਈ ਪ੍ਰੀਖਿਆ ਤੋਂ 24 ਘੰਟੇ ਪਹਿਲਾਂ ਕੀਤੀ ਗਈ। ਇਸ ਪ੍ਰੀਖਿਆ ਵਿੱਚ 4.28 ਲੱਖ ਤੋਂ ਵੱਧ ਉਮੀਦਵਾਰ ਸ਼ਾਮਲ ਹੋਣ ਵਾਲੇ ਸਨ।

Share this content:

Post Comment