MINI Cooper S ਦੇ Victory Edition ਦੀ ਸ਼ੁਰੂ ਹੋ ਗਈ ਪ੍ਰੀ-ਬੁਕਿੰਗ
ਨਵੀਂ ਦਿੱਲੀ, 28 ਫਰਵਰੀ – ਭਾਰਤ ਵਿਚ ਆਮ ਕਾਰਾਂ ਦੇ ਨਾਲ-ਨਾਲ ਪ੍ਰੀਮੀਅਮ ਸੈਗਮੈਂਟ ਦੀਆਂ ਕਾਰਾਂ ਨੂੰ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਮਿੰਨੀ ਵੱਲੋਂ ਪੇਸ਼ ਕੀਤੀ ਜਾਣ ਵਾਲੀ Mini Cooper S ਦੇ Victory Edition ਲਈ ਅੱਜ ਤੋਂ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਨਿਰਮਾਤਾ ਵੱਲੋਂ ਇਸ ਕਾਰ ਨੂੰ ਕਿਸ ਤਰ੍ਹਾਂ ਦੀਆਂ ਖ਼ੂਬੀਆਂ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਸ਼ੁਰੂ ਹੋਈ ਪ੍ਰੀ-ਬੁਕਿੰਗ
ਮਿੰਨੀ ਵੱਲੋਂ ਭਾਰਤ ‘ਚ ਕਈ ਕਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਨਿਰਮਾਤਾ ਵੱਲੋਂ ਅੱਜ ਤੋਂ Mini Cooper S ਦੇ Victory Edition ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਸੀਮਤ ਗਿਣਤੀ ‘ਚ ਉਪਲਬਧ ਹੋਵੇਗੀ
ਨਿਰਮਾਤਾ ਵੱਲੋਂ ਇਸ ਐਡੀਸ਼ਨ ਨੂੰ ਸੀਮਤ ਯੂਨਿਟਾਂ (Limited Units) ਦੇ ਨਾਲ ਹੀ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਡੀਲਰਸ਼ਿਪ ‘ਤੇ ਪ੍ਰੀ-ਬੁਕਿੰਗ ਕਰਵਾਈ ਜਾ ਸਕਦੀ ਹੈ। ਇਸ ਐਡੀਸ਼ਨ ਨੂੰ ਖ਼ਾਸ JCW ਪੈਕ ਦੇ ਨਾਲ ਉਪਲਬਧ ਕਰਵਾਇਆ ਜਾ ਰਿਹਾ ਹੈ
ਕੀ ਹੈ ਖ਼ਾਸੀਅਤ
ਨਿਰਮਾਤਾ ਵੱਲੋਂ ਇਸ ਐਡੀਸ਼ਨ ਜ਼ਰੀਏ 1960 ਦੇ ਦਹਾਕੇ ਦੇ ਮਸ਼ਹੂਰ ਮੋਟਰਸਪੋਰਟਸ ਰੰਗਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਲਈ ਮਿੰਨੀ ਕੂਪਰ ਐਸ ਵਿਕਟਰੀ ਐਡੀਸ਼ਨ ਨੂੰ ਇਸ ਦੇ ਖ਼ਾਸ ਚਿਲੀ ਰੈੱਡ (Chili Red) ਪੇਂਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਬੋਨਟ ਤੋਂ ਛੱਤ ਅਤੇ ਪਿੱਛੇ ਤਕ ਫੈਲੀ ਚਿੱਟੇ ਰੰਗ ਦੀ ਟ੍ਰਿਮ ਸਟ੍ਰਿਪ (Strip) ਇਸ ਰੰਗ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ, ਜਿਸ ਨਾਲ ਗੱਡੀ ਦੀ ਸਪੋਰਟੀ ਦਿੱਖ ਹੋਰ ਵੀ ਵੱਧ ਜਾਂਦੀ ਹੈ। ਇਸ ਐਡੀਸ਼ਨ ਦੀ ਖ਼ਾਸ ਪਛਾਣ ਵਜੋਂ ਗੱਡੀ ਦੇ ਦੋਵਾਂ ਪਾਸਿਆਂ ‘ਤੇ ਚਿੱਟੇ ਰੰਗ ਦਾ “52” ਗ੍ਰਾਫਿਕ ਬਣਿਆ ਹੋਇਆ ਹੈ – ਜੋ 1965 ਵਿੱਚ ਪ੍ਰਦਰਸ਼ਿਤ ਅਸਲ ਕਾਰ ਦੇ ਨੰਬਰ ਨੂੰ ਦਰਸਾਉਂਦਾ ਹੈ।
ਮਿਲੇਗਾ ਦਮਦਾਰ ਇੰਜਣ
ਨਿਰਮਾਤਾ ਵੱਲੋਂ ਇਸ ਦੇ JCW ਪੈਕ ‘ਚ ਦਮਦਾਰ ਇੰਜਣ ਦਿੱਤਾ ਜਾਵੇਗਾ, ਜਿਸ ਨਾਲ ਇਸ ਨੂੰ 221 ਕਿਲੋਵਾਟ ਦੀ ਪਾਵਰ ਮਿਲ ਸਕਦੀ ਹੈ। ਇਸ ਨਾਲ ਕਾਰ ਸਿਰਫ਼ 5.4 ਸੈਕਿੰਡ ਵਿੱਚ ਹੀ 0-100 ਕਿਲੋਮੀਟਰ ਦੀ ਰਫ਼ਤਾਰ ਫੜ ਸਕਦੀ ਹੈ।
ਕਦੋਂ ਸ਼ੁਰੂ ਹੋਵੇਗੀ ਡਿਲੀਵਰੀ
ਮਿੰਨੀ ਵੱਲੋਂ ਅਜੇ ਇਸ ਦੀ ਡਿਲੀਵਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
Share this content:


Post Comment