Loading Now

Mahua Moitra ਨੇ ‘ਚੁੱਪ-ਚੁਪੀਤੇ’ BJD ਦੇ Ex-MP ਨਾਲ ਵਿਆਹ ਕਰਵਾਇਆ

Mahua Moitra ਨੇ ‘ਚੁੱਪ-ਚੁਪੀਤੇ’ BJD ਦੇ Ex-MP ਨਾਲ ਵਿਆਹ ਕਰਵਾਇਆ

ਚੰਡੀਗੜ੍ਹ, 5 ਜੂਨ – ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ 30 ਮਈ ਨੂੰ ਸੀਨੀਅਰ ਵਕੀਲ ਤੇ ਬੀਜੂ ਜਨਤਾ ਦਲ (BJD) ਦੇ ਸਾਬਕਾ ਸੰਸਦ ਮੈਂਬਰ ਪਿਨਾਕੀ ਮਿਸ਼ਰਾ ਨਾਲ ਚੁੱਪ-ਚਾਪ ਵਿਆਹ ਕਰਵਾ ਲਿਆ ਹੈ। ਵਿਆਹ ਦੇ ਨਿੱਜੀ ਸਮਾਰੋਹ ਨੂੰ ਬਹੁਤ ਗੁਪਤ ਰੱਖਿਆ ਗਿਆ, ਜਿਸ ਦੀ ਵਾਇਰਲ ਹੋ ਰਹੀ ਇੱਕ ਫੋਟੋ ਵਿੱਚ ਜੋੜੇ ਨੂੰ ਜਰਮਨੀ ’ਚ ਇਕੱਠਿਆਂ ਮੁਸਕਰਾਉਂਦੇ ਦੇਖਿਆ ਜਾ ਸਕਦਾ ਹੈ।

ਉੜੀਸਾ ਦੇ ਪੁਰੀ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਮਿਸ਼ਰਾ ਦੇ ਪਿਛਲੇ ਵਿਆਹ ਤੋਂ ਦੋ ਬੱਚੇ ਹਨ। ਮਹੂਆ ਮੋਇਤਰਾ ਦਾ ਵੀ ਇਹ ਦੂਜਾ ਵਿਆਹ ਹੈ। ਵਾਇਰਲ ਫੋਟੋ ਵਿਚ 50 ਸਾਲਾ ਮੋਇਤਰਾ ਸੋਨੇ ਅਤੇ ਗੁਲਾਬੀ ਰੰਗੀ ਸਾੜੀ ਵਿੱਚ ਸਜੀ ਹੋਈ, ਆਪਣੇ ਪਤੀ ਮਿਸ਼ਰਾ ਨਾਲ ਜਰਮਨੀ ਦੀਆਂ ਸੜਕਾਂ ‘ਤੇ ਹੱਥ ਵਿੱਚ ਹੱਥ ਪਾ ਕੇ ਤੁਰਦੀ ਹੋਈ ਦਿਖਾਈ ਦੇ ਰਹੀ ਹੈ। ਉਸ ਦਾ ਪਹਿਲਾ ਵਿਆਹ ਡੈਨਿਸ਼ ਫਾਈਨਾਂਸਰ ਲਾਰਸ ਬ੍ਰੋਰਸਨ ਨਾਲ ਹੋਇਆ ਸੀ। ਉਹ ਪਹਿਲਾਂ ਵਕੀਲ ਜੈ ਅਨੰਤ ਦੇਹਰਾਦਰਾਈ ਨਾਲ ਕਥਿਤ ਤੌਰ ‘ਤੇ ਹਾਈ-ਪ੍ਰੋਫਾਈਲ ਰਿਸ਼ਤੇ ਵਿੱਚ ਵੀ ਸੀ।

Share this content:

Post Comment