Loading Now

KMM ਪੰਜਾਬ ਚੈਪਟਰ ਵੱਲੋਂ 5 ਫ਼ਰਵਰੀ ਨੂੰ ਸੰਘਰਸ਼ ਦਾ ਐਲਾਨ

KMM ਪੰਜਾਬ ਚੈਪਟਰ ਵੱਲੋਂ 5 ਫ਼ਰਵਰੀ ਨੂੰ ਸੰਘਰਸ਼ ਦਾ ਐਲਾਨ

ਚੰਡੀਗੜ੍ਹ, 3 ਫਰਵਰੀ – ਕਿਸਾਨ ਮਜਦੂਰ ਮੋਰਚਾ ਪੰਜਾਬ ਚੈਪਟਰ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਹੈ ਗਿਆ ਹੈ, ਜਿਸ ਤਹਿਤ 5 ਫ਼ਰਵਰੀ ਨੂੰ ਸੂਬੇ ਭਰ ਵਿੱਚ ਇੱਕ ਦਿਨ ਦਾ ਧਰਨਾ ਲਾ ਕੇ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾਇਆ ਜਾਵੇਗਾ। KMM ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘਰਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਸਮੇਤ (6) ਮੰਤਰੀਆਂ ਤੇ (21) ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਵੱਡੇ ਇਕੱਠ ਕੀਤੇ ਜਾਣ ਅਤੇ ਕਈ ਮਤੇ ਪਾਸ ਕੀਤੇ ਜਾਣਗੇ, ਜਿਨ੍ਹਾਂ ਵਿੱਚ ਗੈਂਗਸਟਰਾਂ ਖਿਲਾਫ ਪ੍ਰਹਾਰ ਦੀ ਆੜ ‘ਚ ਆਮ ਨੌਜਵਾਨਾਂ ਗੈਂਗਸਟਰਾਂ ਦੇ ਰਿਸ਼ਤੇਦਾਰਾਂ, ਜਿਨ੍ਹਾਂ ਦੀ ਅਪਰਾਧ ਵਿੱਚ ਕੋਈ ਸ਼ਮੂਲੀਅਤ ਨਾ ਹੋਵੇ, ਦੇ ਖਿਲਾਫ ਗੈਰ ਮਨੁੱਖੀ ਤਸ਼ੱਦਦ ਕਰਨਾ ਮਾਨਸਿਕ ਤੰਗੀ ਦੇਣਾ ਤੁਰੰਤ ਬੰਦ ਕੀਤਾ ਜਾਵੇ।

ਇਸ ਤੋਂ ਇਲਾਵਾ ਨਸ਼ੇ ਦੇ ਪੀੜਿਤ ਨੌਜਵਾਨਾਂ ਦਾ ਇਲਾਜ ਕਰਵਾ ਕੇ ਸਮਾਜ ਵਿੱਚ ਮੁੜ ਵਸੇਬਾ ਕੀਤਾ ਜਾਵੇ। ਨਸ਼ੇ ਦੇ ਬਣੇ ਨਾਪਾਕ ਗਠਜੋੜ ਵੱਡਾ ਨਸ਼ਾ ਮਾਫੀਆ ਰਾਜ ਨੇਤਾਵਾਂ ਵੱਡੇ ਪੁਲਿਸ ਅਧਿਕਾਰੀਆਂ, ਜਿਨ੍ਹਾਂ ਦੀ ਛਤਰ-ਛਾਇਆ ਹੇਠ ਨਸ਼ਾ ਵਿਕਦਾ ਹੈ, ਦੇ ਖਿਲਾਫ ਕਾਰਵਾਈ ਹੋਵੇ, ਕੇਂਦਰ ਸਰਕਾਰ ਸਰਹੱਦ ਪਾਰੋਂ ਡਰੋਨਾਂ ਰਾਹੀਂ ਆ ਰਹੇ ਨਸ਼ੇ ‘ਤੇ ਪਾਬੰਦੀ ਲਾਵੇ। ਨਾਲ ਹੀ ਕੇਂਦਰੀ ਬਜਟ ਵਿੱਚ ਖੇਤੀਬਾੜੀ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਬਿਲਕੁਲ ਵਿਸਾਰ ਦੇਣਾ ਬਜਟ ਪੂਰੀ ਤਰ੍ਹਾਂ ਕਾਰਪੋਰੇਟ ਪੱਖੀ ਲਿਆਉਣਾ, ਖਾਦਾਂ ਤੋਂ 10 ਹਜਾਰ ਕਰੋੜ ਦੀ ਸਬਸਿਡੀ ਵਾਪਸ ਲੈਣਾ ਆਦਿ ਲੋਕ ਵਿਰੋਧੀ ਫੈਸਲਿਆਂ ਨੂੰ ਮਤਿਆਂ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਦੀ  ਨਿੰਦਾ ਕਰਾਂਗੇ।

Share this content:

Post Comment