Jio ਦੇ 36 ਦਿਨਾਂ ਵਾਲੇ ਪਲਾਨ ‘ਚ ਮਿਲੇਗਾ ਸਭ ਕੁਝ ਅਨਲਿਮਟਿਡ
ਨਵੀਂ ਦਿੱਲੀ, 12 ਜਨਵਰੀ – ਜੇਕਰ ਤੁਸੀਂ ਵੀ Jio ਦੇ ਗਾਹਕ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਰਿਲਾਇੰਸ Jio ਨੇ ਆਪਣੇ ਕਰੋੜਾਂ ਉਪਭੋਗਤਾਵਾਂ ਲਈ ਇੱਕ ਨਵਾਂ ਕਿਫਾਇਤੀ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਖ਼ਾਸ ਤੌਰ ‘ਤੇ ₹450 ਦੀ ਕੀਮਤ ‘ਤੇ ‘ਲਿਮਟਿਡ-ਟਾਈਮ ਫੈਸਟਿਵ ਆਫਰ’ ਵਜੋਂ ਲਾਂਚ ਕੀਤਾ ਗਿਆ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੈ ਜੋ ਮਹੀਨਾਵਾਰ (28 ਦਿਨ) ਅਤੇ ਤਿਮਾਹੀ (84 ਦਿਨ) ਦੇ ਪਲਾਨ ਦੇ ਵਿਚਕਾਰ ਇੱਕ ਬਿਹਤਰ ਵਿਕਲਪ ਲੱਭ ਰਹੇ ਹਨ।
ਡਾਟਾ ਤੇ ਕਾਲਿੰਗ ਦੇ ਫਾਇਦੇ
ਵੈਲਿਡਿਟੀ (Validity): ਇਸ ਪਲਾਨ ਵਿੱਚ ਤੁਹਾਨੂੰ ਪੂਰੇ 36 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ।
ਡਾਟਾ (Data): ਰੋਜ਼ਾਨਾ 2GB ਹਾਈ-ਸਪੀਡ ਡੇਟਾ ਦਿੱਤਾ ਜਾ ਰਿਹਾ ਹੈ (ਕੁੱਲ 72GB ਡੇਟਾ)।
ਅਨਲਿਮਟਿਡ 5G : ਜਿਨ੍ਹਾਂ ਕੋਲ 5G ਸਮਾਰਟਫੋਨ ਹੈ ਅਤੇ ਉਹ Jio True 5G ਨੈੱਟਵਰਕ ਦੇ ਅਧੀਨ ਹਨ, ਉਹ ਅਨਲਿਮਟਿਡ 5G ਡੇਟਾ ਦਾ ਆਨੰਦ ਲੈ ਸਕਦੇ ਹਨ।
ਕਾਲਿੰਗ ਤੇ SMS : ਸਾਰੇ ਨੈੱਟਵਰਕਾਂ ‘ਤੇ ਅਨਲਿਮਟਿਡ ਵੌਇਸ ਕਾਲ ਅਤੇ ਰੋਜ਼ਾਨਾ 100 SMS ਮੁਫ਼ਤ ਮਿਲਣਗੇ।
Google Gemini Pro ਤੇ ਕਲਾਊਡ ਸਟੋਰੇਜ
Google Gemini Pro : ਇਸ ਪਲਾਨ ਦੇ ਨਾਲ Google Gemini Pro ਦਾ 18 ਮਹੀਨਿਆਂ ਦਾ ਸਬਸਕ੍ਰਿਪਸ਼ਨ ਬਿਲਕੁਲ ਮੁਫ਼ਤ ਮਿਲ ਰਿਹਾ ਹੈ।
ਕਲਾਊਡ ਸਟੋਰੇਜ : JioAICloud ਦੇ ਤਹਿਤ 50GB ਫ੍ਰੀ ਕਲਾਊਡ ਸਟੋਰੇਜ ਦਿੱਤੀ ਜਾ ਰਹੀ ਹੈ, ਜਿੱਥੇ ਤੁਸੀਂ ਆਪਣੀਆਂ ਫੋਟੋਆਂ ਅਤੇ ਫਾਈਲਾਂ ਸੁਰੱਖਿਅਤ ਰੱਖ ਸਕਦੇ ਹੋ।
OTT ਦੇ ਫਾਇਦੇ
Share this content:



Post Comment