Loading Now

ITR ਭਰਨ ਵੇਲੇ ਇਹ ਜ਼ਰੂਰੀ ਸਟੈੱਪ ਰੱਖੋ ਧਿਆਨ ਵਿੱਚ

ITR ਭਰਨ ਵੇਲੇ ਇਹ ਜ਼ਰੂਰੀ ਸਟੈੱਪ ਰੱਖੋ ਧਿਆਨ ਵਿੱਚ

ਨਵੀਂ ਦਿੱਲੀ, 30 ਜੂਨ – ਇਨਕਮ ਟੈਕਸ ਰਿਟਰਨ ਫਾਈਲਿੰਗ (ITR Filing) ਦਾ ਸੀਜ਼ਨ ਚੱਲ ਰਿਹਾ ਹੈ ਅਤੇ ਲੱਖਾਂ ਲੋਕ ਆਪਣੀ ਰਿਟਰਨ ਭਰ ਚੁੱਕੇ ਹਨ। ਪਰ ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੋ ਜੋ ITR ਭਰਨ ਤੋਂ ਬਾਅਦ ਚੈਨ ਦਾ ਸਾਹ ਲੈ ਰਹੇ ਹਨ, ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਇਸ ਦੀ ਵਜ੍ਹਾ ਸਾਫ਼ ਹੈ ਕਿ ITR ਫਾਈਲ ਕਰਨਾ ਆਖਰੀ ਸਟੈਪ ਨਹੀਂ ਹੈ। ਜਦੋਂ ਤੱਕ ਤੁਸੀਂ ਇਸ ਨੂੰ ਵੈਰੀਫਾਈ ਨਹੀਂ ਕਰਦੇ, ਉਦੋਂ ਤੱਕ ਤੁਹਾਡੀ ਰਿਟਰਨ ਅਧੂਰੀ ਮੰਨੀ ਜਾਵੇਗੀ। ਦਰਅਸਲ, ਇਨਕਮ ਟੈਕਸ ਵਿਭਾਗ (Income Tax Department) ਦੇ ਨਿਯਮਾਂ ਮੁਤਾਬਕ, ITR ਫਾਈਲ ਕਰਨ ਤੋਂ ਬਾਅਦ ਉਸ ਦਾ e-Verification ਕਰਨਾ ਲਾਜ਼ਮੀ ਹੁੰਦਾ ਹੈ। ਜੇਕਰ ਤੁਸੀਂ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ ਤਾਂ ਤੁਹਾਡੀ ਰਿਟਰਨ ਪ੍ਰੋਸੈਸ ਹੀ ਨਹੀਂ ਹੋਵੇਗੀ ਅਤੇ ਇਸ ਨੂੰ ਵੈਲਿਡ ਵੀ ਮੰਨਿਆ ਜਾ ਸਕਦਾ ਹੈ।

30 ਦਿਨਾਂ ਦਾ ਮਿਲਦਾ ਹੈ ਸਮਾਂ

ITR ਫਾਈਲ ਕਰਨ ਤੋਂ ਬਾਅਦ ਟੈਕਸਪੇਅਰਸ (Taxpayers) ਨੂੰ 30 ਦਿਨਾਂ ਦੇ ਅੰਦਰ ਉਸ ਨੂੰ ਵੈਰੀਫਾਈ ਕਰਨਾ ਹੁੰਦਾ ਹੈ। ਜੇਕਰ ਇਸ ਤੈਅ ਸਮੇਂ ਸੀਮਾ ਦੇ ਅੰਦਰ ਵੈਰੀਫਿਕੇਸ਼ਨ (Verification) ਨਹੀਂ ਕੀਤਾ ਗਿਆ, ਤਾਂ ਤੁਹਾਡੀ ਰਿਟਰਨ ਵੈਧ ਨਹੀਂ ਰਹੇਗੀ। ਇਸ ਦਾ ਸਿੱਧਾ ਅਸਰ ਤੁਹਾਡੇ ਰਿਫੰਡ (Refund), ਟੈਕਸ ਰਿਕਾਰਡ (Tax Record) ਅਤੇ ਅੱਗੇ ਦੀ ਫਾਈਲਿੰਗ ‘ਤੇ ਪੈ ਸਕਦਾ ਹੈ। ਕਈ ਲੋਕ ਇਸ ਪ੍ਰੋਸੈਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਸ ਨਾਲ ਬਾਅਦ ਵਿੱਚ ਉਨ੍ਹਾਂ ਨੂੰ ਫਿਰ ਤੋਂ ਪੂਰਾ ਪ੍ਰੋਸੈਸ ਦੋਹਰਾਉਣਾ ਪੈਂਦਾ ਹੈ।

ਕੀ ਹੁੰਦਾ ਹੈ ITR ਵੈਰੀਫਿਕੇਸ਼ਨ ਅਤੇ ਕਿਉਂ ਹੈ ਜ਼ਰੂਰੀ?

ITR ਵੈਰੀਫਿਕੇਸ਼ਨ ਇਕ ਤਰ੍ਹਾਂ ਦਾ ਕਨਫਰਮੇਸ਼ਨ ਪ੍ਰੋਸੈਸ ਹੈ, ਜਿਸ ਵਿਚ ਟੈਕਸ ਵਿਭਾਗ ਇਹ ਯਕੀਨੀ ਬਣਾਉਂਦਾ ਹੈ ਕਿ ਰਿਟਰਨ ਉਸੇ ਵਿਅਕਤੀ ਨੇ ਫਾਈਲ ਕੀਤੀ ਹੈ, ਜਿਸ ਦੇ ਨਾਮ ‘ਤੇ ਦਾਖਲ ਕੀਤੀ ਗਈ ਹੈ। ਇਹ ਤੁਹਾਡੀ ਪਛਾਣ ਅਤੇ ਜਾਣਕਾਰੀ ਦੀ ਪੁਸ਼ਟੀ ਕਰਦਾ ਹੈ।

ਘਰ ਬੈਠੇ ਇੰਝ ਕਰੋ ITR e-verify

Aadhaar OTP : ਆਧਾਰ ਨਾਲ ਲਿੰਕ ਮੋਬਾਈਲ ਨੰਬਰ ‘ਤੇ OTP ਆਉਂਦਾ ਹੈ। OTP ਪਾਉਂਦੇ ਹੀ ਤੁਹਾਡੀ ITR ਤੁਰੰਤ ਵੈਰੀਫਾਈ ਹੋ ਜਾਂਦੀ ਹੈ। ਇਹ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਤਰੀਕਾ ਹੈ।

Net banking ਜ਼ਰੀਏ : ਆਪਣੇ ਬੈਂਕ ਅਕਾਊਂਟ ਦੇ ਨੈੱਟ ਬੈਂਕਿੰਗ ਪੋਰਟਲ ਵਿੱਚ ਲੌਗਇਨ ਕਰੋ ਅਤੇ e-verify ਆਪਸ਼ਨ ਚੁਣੋ। ਇਹ ਤਰੀਕਾ ਵੀ ਕਾਫ਼ੀ ਆਸਾਨ ਅਤੇ ਸੁਰੱਖਿਅਤ ਹੈ।

EVC (Electronic verification code)

EVC ਜਨਰੇਟ ਕਰਕੇ ਤੁਸੀਂ ਵੈਰੀਫਿਕੇਸ਼ਨ ਕਰ ਸਕਦੇ ਹੋ। ਇਹ ਕੋਡ ਤੁਸੀਂ—

ਬੈਂਕ ਅਕਾਊਂਟ

ਡੀਮੈਟ ਅਕਾਊਂਟ

ATM ਜ਼ਰੀਏ ਪ੍ਰਾਪਤ ਕਰ ਸਕਦੇ ਹੋ।

Digital Signature Certificate (DSC)

ਇਹ ਤਰੀਕਾ ਆਮ ਤੌਰ ‘ਤੇ ਕੰਪਨੀਆਂ, ਪ੍ਰੋਫੈਸ਼ਨਲਜ਼ ਤੇ ਆਡਿਟ ਕੇਸਾਂ ਟਚ ਇਸਤੇਮਾਲ ਹੁੰਦਾ ਹੈ, ਜਿੱਥੇ ਡਿਜੀਟਲ ਸਿਗਨੇਚਰ ਨਾਲ ਵੈਰੀਫਿਕੇਸ਼ਨ ਕੀਤਾ ਜਾਂਦਾ ਹੈ।

ਆਫਲਾਈਨ ਤਰੀਕਾ (ITR-V ਭੇਜ ਕੇ)

ਜੇਕਰ ਤੁਸੀਂ ਆਨਲਾਈਨ ਵੈਰੀਫਿਕੇਸ਼ਨ ਨਹੀਂ ਕਰਨਾ ਚਾਹੁੰਦੇ, ਤਾਂ ITR-V ਫਾਰਮ ਪ੍ਰਿੰਟ ਕਰਕੇ ਸਾਈਨ ਕਰੋ ਅਤੇ ਇਸ ਨੂੰ ਬੇਂਗਲੁਰੂ ਸਥਿਤ CPC (Central Processing Centre) ਭੇਜ ਸਕਦੇ ਹੋ।

ਵੈਰੀਫਿਕੇਸ਼ਨ ਤੋਂ ਬਾਅਦ ਕੀ ਹੁੰਦਾ ਹੈ?

ਜਿਵੇਂ ਹੀ ਤੁਹਾਡੀ ITR ਵੈਰੀਫਾਈ ਹੁੰਦੀ ਹੈ—

ਟੈਕਸ ਡਿਪਾਰਟਮੈਂਟ ਰਿਟਰਨ ਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਦਾ ਹੈ

ਜੇਕਰ ਰਿਫੰਡ ਬਣਦਾ ਹੈ ਤਾਂ ਉਹ ਜਾਰੀ ਹੁੰਦਾ ਹੈ

ਤੁਹਾਡਾ ਫਾਈਲਿੰਗ ਪ੍ਰੋਸੈਸ ਪੂਰੀ ਤਰ੍ਹਾਂ ਕੰਪਲੀਟ ਮੰਨਿਆ ਜਾਂਦਾ ਹੈ

ITR ਫਾਈਲ ਕਰਨਾ ਸਿਰਫ਼ ਅੱਧਾ ਕੰਮ ਹੈ ਅਸਲੀ ਪ੍ਰਕਿਰਿਆ ਉਦੋਂ ਪੂਰੀ ਹੁੰਦੀ ਹੈ ਜਦੋਂ ਤੁਸੀਂ ਉਸ ਨੂੰ ਵੈਰੀਫਾਈ ਕਰਦੇ ਹੋ। ਅਜਿਹੇ ਵਿਚ ਜੇਕਰ ਤੁਸੀਂ ਅਜੇ ਤਕ ਇਹ ਜ਼ਰੂਰੀ ਸਟੈੱਪ ਪੂਰਾ ਨਹੀਂ ਕੀਤਾ ਹੈ ਤਾਂ ਤੁਰੰਤ ਕਰ ਲਓ।

Share this content:

Post Comment