Loading Now

IPL 2026 – ਹੈਦਰਾਬਾਦ ਨੇ ਰਾਜਸਥਾਨ ਰੌਇਲਜ਼ ਨੂੰ 57 ਦੌੜਾਂ ਨਾਲ ਹਰਾਇਆ

IPL 2026 – ਹੈਦਰਾਬਾਦ ਨੇ ਰਾਜਸਥਾਨ ਰੌਇਲਜ਼ ਨੂੰ 57 ਦੌੜਾਂ ਨਾਲ ਹਰਾਇਆ

ਹੈਦਰਾਬਾਦ, 14 ਅਪ੍ਰੈਲ – ਇੱਥੇ ਖੇਡੇ ਗਏ ਆਈਪੀਐਲ ਦੇ ਮੈਚ ਵਿਚ ਅੱਜ ਸਨਰਾਈਜਰਜ਼ ਹੈਦਰਾਬਾਦ ਨੇ ਰਾਜਸਥਾਨ ਰੌਇਲਜ਼ ਨੂੰ 57 ਦੌੜਾਂ ਨਾਲ ਹਰਾ ਦਿੱਤਾ ਹੈ। ਸਨਰਾਈਜਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 216 ਦੌੜਾਂ ਬਣਾਈਆਂ ਜਦਕਿ ਰਾਜਸਥਾਨ ਰੌਇਲਜ਼ 159 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਸਨਰਾਈਜਰਜ਼ ਨੇ ਮੈਚ ਜਿੱਤ ਲਿਆ।

ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐਲ (IPL) ਦੇ 19ਵੇਂ ਸੀਜ਼ਨ ਦੇ 21ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 217 ਦੌੜਾਂ ਦਾ ਵੱਡਾ ਟੀਚਾ ਦਿੱਤਾ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ‘ਤੇ 216 ਦੌੜਾਂ ਬਣਾਈਆਂ। ਟੀਮ ਵੱਲੋਂ ਈਸ਼ਾਨ ਕਿਸ਼ਨ ਨੇ ਧਮਾਕੇਦਾਰ 91 ਅਤੇ ਹੇਨਰਿਕ ਕਲਾਸਨ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਰਾਜਸਥਾਨ ਲਈ ਜੋਫਰਾ ਆਰਚਰ ਨੇ 2 ਵਿਕਟਾਂ ਹਾਸਲ ਕੀਤੀਆਂ।

ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਹਾਲਤ ਕਾਫੀ ਖ਼ਰਾਬ ਰਹੀ ਅਤੇ 19 ਓਵਰਾਂ ਵਿਚ ਟੀਮ 156 ਦੌੜਾਂ ’ਤੇ ਆਲ ਆਊਟ ਹੋ ਗਈ। ਮੈਚ ਦੇ ਸ਼ੁਰੂਆਤੀ ਪੜਾਅ ਪਾਵਰਪਲੇਅ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਪ੍ਰਫੁੱਲ ਹਿੰਗੇ ਨੇ ਵਿਕਟਾਂ ਦੀ ਝੜੀ ਲਾ ਦਿੱਤੀ। ਉਸ ਨੇ ਆਪਣੇ ਪਹਿਲੇ 3 ਓਵਰਾਂ ਵਿੱਚ ਹੀ 4 ਵਿਕਟਾਂ ਝਟਕਾਈਆਂ। ਹਿੰਗੇ ਨੇ ਵੈਭਵ ਸੂਰਿਆਵੰਸ਼ੀ, ਰਿਆਨ ਪਰਾਗ ਅਤੇ ਲੁਹਾਨ ਡਰੇ ਪ੍ਰਿਟੋਰੀਅਸ ਨੂੰ ਕੈਚ ਕਰਵਾਇਆ, ਜਦਕਿ ਧਰੁਵ ਜੁਰੇਲ ਨੂੰ ਬੋਲਡ ਕਰ ਦਿੱਤਾ।

Share this content:

Post Comment