Loading Now

iPhone 17 ਸੀਰੀਜ਼ ਤੋਂ ਬਾਅਦ ਹੁਣ Apple ਲਾਂਚ ਕਰੇਗਾ ਇਹ 3 ਨਵੇਂ ਪ੍ਰੋਡਕਟ

iPhone 17 ਸੀਰੀਜ਼ ਤੋਂ ਬਾਅਦ ਹੁਣ Apple ਲਾਂਚ ਕਰੇਗਾ ਇਹ 3 ਨਵੇਂ ਪ੍ਰੋਡਕਟ

ਨਵੀਂ ਦਿੱਲੀ, 13 ਅਕਤੂਬਰ – ਐੱਪਲ ਨੇ ਪਿਛਲੇ ਮਹੀਨੇ ਆਪਣੀ ਨਵੀਂ iPhone 17 ਸੀਰੀਜ਼ ਲਾਂਚ ਕੀਤੀ ਹੈ ਜਿਸ ਤੋਂ ਬਾਅਦ ਹੁਣ ਐੱਪਲ ਆਪਣੇ ਹੋਰ ਉਤਪਾਦਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲੀਆ ਰਿਪੋਰਟਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਟੈੱਕ ਦਿੱਗਜ ਕੰਪਨੀ ਇਸ ਹਫ਼ਤੇ ਤਿੰਨ ਨਵੇਂ ਪ੍ਰੋਡਕਟਸ ਲਾਂਚ ਕਰ ਸਕਦੀ ਹੈ। ਰਿਪੋਰਟਾਂ ਅਨੁਸਾਰ, ਕੰਪਨੀ ਜਲਦੀ ਹੀ M5 ਚਿਪਸੈਟ ਨਾਲ ਲੈਸ ਇਕ ਨਵਾਂ 14-ਇੰਚ MacBook Pro ਪੇਸ਼ ਕਰ ਸਕਦੀ ਹੈ। ਇਹੀ ਪ੍ਰੋਸੈਸਰ ਆਗਾਮੀ iPad Pro ‘ਚ ਵੀ ਇਸਤੇਮਾਲ ਕੀਤੇ ਜਾਣ ਦੀ ਉਮੀਦ ਹੈ। ਇਸ ਦੌਰਾਨ Apple Vision Pro ਦਾ ਇਕ ਅਪਡੇਟਿਡ ਵਰਜ਼ਨ ਵੀ ਲਾਂਚ ਹੋਣ ਦੀ ਸੰਭਾਵਨਾ ਹੈ।

ਇਸ ਹਫ਼ਤੇ ਲਾਂਚ ਹੋ ਸਕਦੇ ਹਨ ਇਹ Apple ਪ੍ਰੋਡਕਟਸ

ਬਲੂਮਬਰਗ ਦੇ ਮਾਰਕ ਗੁਰਮਨ ਨੇ ਆਪਣੀ ਹਾਲੀਆ ਰਿਪੋਰਟ ‘ਚ ਦੱਸਿਆ ਹੈ ਕਿ ਤਕਨਾਲੋਜੀ ਦੀ ਇਹ ਮਹਾਨ ਕੰਪਨੀ ਇਸ ਹਫ਼ਤੇ ਤਿੰਨ ਨਵੇਂ ਉਤਪਾਦਾਂ ਦਾ ਐਲਾਨ ਕਰ ਸਕਦੀ ਹੈ ਪਰ ਇਹ ਕਿਸੇ ਵਿਸ਼ੇਸ਼ ਲਾਈਵ ਈਵੈਂਟ ਦੀ ਬਜਾਏ ਆਨਲਾਈਨ ਸਾਫਟ ਲਾਂਚ ਰੂਪ ‘ਚ ਹੋਵੇਗਾ। ਜੇ ਇਹ ਗੱਲ ਸਹੀ ਸਾਬਤ ਹੁੰਦੀ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਆਪਣੇ ਨਿਊਜ਼ਰੂਮ ‘ਚ ਇਨ੍ਹਾਂ ਨਵੇਂ ਪ੍ਰੋਡਕਟਸ ਲਾਂਚ ਪ੍ਰੈਸ ਰਿਲੀਜ਼ ਜਾਰੀ ਕਰੇਗਾ। ਇਸ ਤੋਂ ਇਲਾਵਾ ਕੰਪਨੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਵੀ ਨਵੇਂ ਉਤਪਾਦਾਂ ਦਾ ਐਲਾਨ ਕਰ ਸਕਦੀ ਹੈ।

ਪੁਰਾਣੀ ਲਾਂਚ ਟਾਈਮਲਾਈਨ ਨੂੰ ਪਾਲਣ ਕਰ ਰਿਹਾ ਐੱਪਲ ?

ਪਿਛਲੀਆਂ ਰਿਪੋਰਟਾਂ ‘ਚ ਇਹ ਕਿਹਾ ਗਿਆ ਸੀ ਕਿ ਨਵੇਂ ਪ੍ਰੋਡਕਟਸ ਲਈ ਲਾਂਚ ਈਵੈਂਟ 28 ਤੋਂ 30 ਅਕਤੂਬਰ ਦੇ ਵਿਚਕਾਰ ਹੋ ਸਕਦਾ ਹੈ ਪਰ ਅਜਿਹਾ ਲੱਗਦਾ ਹੈ ਕਿ ਐੱਪਲ ਆਪਣੇ ਆਉਣ ਵਾਲੇ ਉਤਪਾਦਾਂ ਦੀ ਲਾਂਚ ਲਈ 2023 ਤੋਂ ਪਹਿਲਾਂ ਦੀ ਲਾਂਚ ਟਾਈਮਲਾਈਨ ‘ਤੇ ਵਾਪਸ ਆ ਗਿਆ ਹੈ। ਗੁਰਮਨ ਅਨੁਸਾਰ, iPad Pro (2025) ਕੰਪਨੀ ਵੱਲੋਂ ਅਕਤੂਬਰ ‘ਚ ਲਾਂਚ ਕੀਤੇ ਜਾਣ ਵਾਲੇ ਪਹਿਲੇ ਉਤਪਾਦਾਂ ‘ਚੋਂ ਇਕ ਹੋ ਸਕਦਾ ਹੈ। ਹਾਲਾਂਕਿ ਇਸ ਕਹਾਣੀ ਅਨੁਸਾਰ, ਇਸ ਟੈਬਲੇਟ ‘ਚ ਕੋਈ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ, ਸਗੋਂ ਕੁਝ ਛੋਟੇ-ਮੋਟੇ ਅਪਗ੍ਰੇਡ ਦੀ ਉਮੀਦ ਹੈ।

ਐਡਵਾਂਸ M5 ਚਿਪਸੈੱਟ

ਰਿਪੋਰਟਾਂ ਅਨੁਸਾਰ, ਇਸ ਟੈਬਲੇਟ ‘ਚ ਇਕ ਐਡਵਾਂਸ M5 ਚਿਪਸੈੱਟ ਤੇ ਇਕ ਨਵਾਂ ਪੋਰਟਰੇਟ-ਫੇਸਿੰਗ ਸੈਲਫੀ ਕੈਮਰਾ ਮਿਲ ਸਕਦਾ ਹੈ। ਇਹ ਡਿਵਾਈਸ ਮੌਜੂਦਾ ਮਾਡਲ ਦੇ ਲੈਂਡਸਕੇਪ ਕੈਮਰੇ ਨਾਲ ਆ ਸਕਦਾ ਹੈ। ਰਿਪੋਰਟਾਂ ‘ਚ ਇਹ ਵੀ ਕਿਹਾ ਗਿਆ ਹੈ ਕਿ M5 ਚਿਪ ਮੌਜੂਦਾ M4 ਨਾਲੋਂ 12 ਪ੍ਰਤੀਸ਼ਤ ਤਕ ਤੇਜ਼ ਮਲਟੀ-ਕੋਰ CPU ਪਰਫਾਰਮੈਂਸ ਦੇਵੇਗੀ ਤੇ 36 ਪ੍ਰਤੀਸ਼ਤ ਤਕ ਤੇਜ਼ GPU ਪਰਫਾਰਮੈਂਸ ਆਫਰ ਕਰੇਗੀ। ਦੂਜਾ ਪ੍ਰੋਡਕਟ 14-ਇੰਚ ਦਾ ਨਵਾਂ MacBook Pro ਹੋ ਸਕਦਾ ਹੈ। iPad Pro (2025) ਦੀ ਤਰ੍ਹਾਂ, ਇਸ ਵਿਚ ਵੀ ਸਿਰਫ਼ ਚਿਪਸੈਟ ਦੇ ਮਾਮਲੇ ‘ਚ ਹੀ ਅਪਗ੍ਰੇਡ ਹੋ ਸਕਦਾ ਹੈ।

Share this content:

Post Comment