IDBI JAM Recruitment 2026 ਦਾ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ, 7 ਮਾਰਚ – ਆਈਡੀਬੀਆਈ (IDBI) ਬੈਂਕ ਵੱਲੋਂ ਜੂਨੀਅਰ ਅਸਿਸਟੈਂਟ ਮੈਨੇਜਰ (JAM) ਗ੍ਰੇਡ-ਓ ਅਤੇ ਅਸਿਸਟੈਂਟ ਮੈਨੇਜਰ ਦੇ ਅਹੁਦਿਆਂ ‘ਤੇ ਭਰਤੀ ਲਈ ਸ਼ਾਰਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹਨਾਂ ਅਹੁਦਿਆਂ ‘ਤੇ ਅਪਲਾਈ ਕਰਨ ਦੀ ਪ੍ਰਕਿਰਿਆ 08 ਮਾਰਚ, 2026 ਤੋਂ ਸ਼ੁਰੂ ਹੋ ਜਾਵੇਗੀ। ਇੱਛੁਕ ਅਤੇ ਯੋਗ ਉਮੀਦਵਾਰ ਇਹਨਾਂ ਅਹੁਦਿਆਂ ‘ਤੇ ਭਰਤੀ ਲਈ 19 ਮਾਰਚ, 2026 ਤੱਕ ਅਪਲਾਈ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 1300 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ, ਜਿਸ ਵਿੱਚ ਅਸਿਸਟੈਂਟ ਮੈਨੇਜਰ ਗ੍ਰੇਡ-1 ਲਈ ਕੁੱਲ 200 ਅਹੁਦੇ ਅਤੇ JAM ਗ੍ਰੇਡ-ਓ ਲਈ ਕੁੱਲ 1100 ਅਹੁਦੇ ਰਾਖਵੇਂ ਕੀਤੇ ਗਏ ਹਨ।
ਕੌਣ ਕਰ ਸਕਦੇ ਹਨ ਅਪਲਾਈ
ਜੂਨੀਅਰ ਅਸਿਸਟੈਂਟ ਮੈਨੇਜਰ (JAM) ਗ੍ਰੇਡ-ਓ ਅਤੇ ਅਸਿਸਟੈਂਟ ਮੈਨੇਜਰ ਦੇ ਅਹੁਦਿਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੇ ਭਾਰਤ ਦੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ (ਸਨਾਤਕ) ਪੂਰੀ ਕੀਤੀ ਹੋਵੇ। ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਨਿਰਧਾਰਤ ਕੀਤੀ ਗਈ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਉਮਰ-ਸੀਮਾ ਵਿੱਚ ਛੋਟ ਵੀ ਦਿੱਤੀ ਜਾਵੇਗੀ।
ਕਿਵੇਂ ਹੋਵੇਗੀ ਚੋਣ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਦਸਤਾਵੇਜ਼ਾਂ ਦੀ ਜਾਂਚ, ਇੰਟਰਵਿਊ ਆਦਿ ਦੇ ਅਧਾਰ ‘ਤੇ ਕੀਤੀ ਜਾਵੇਗੀ।
ਐਪਲੀਕੇਸ਼ਨ ਫੀਸ
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕੈਟੇਗਰੀ ਦੇ ਅਧਾਰ ‘ਤੇ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਵੀ ਕਰਨਾ ਹੋਵੇਗਾ। ਜਨਰਲ, ਓਬੀਸੀ (OBC) ਅਤੇ ਈਡਬਲਿਊਐਸ (EWS) ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 1050 ਰੁਪਏ ਹੈ। ਐਸਸੀ (SC), ਐਸਟੀ (ST) ਅਤੇ ਦਿਵਿਆਂਗ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 250 ਰੁਪਏ ਨਿਰਧਾਰਤ ਕੀਤੀ ਗਈ ਹੈ।
Share this content:

Post Comment