ICMR ਨੇ ਚਿਪਸ, ਬਰਗਰ, ਕੋਲਡ ਡ੍ਰਿੰਕਸ ‘ਤੇ ‘ਹੈਲਥ ਟੈਕਸ’ ਲਾਉਣ ਦਾ ਦਿੱਤਾ ਮਤਾ
ਨਵੀਂ ਦਿੱਲੀ, 25 ਜੁਲਾਈ – ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਚਿਪਸ, ਬਰਗਰ, ਕੋਲਡ ਡ੍ਰਿੰਕਸ ਅਤੇ ਪੈਕਡ ਸਨੈਕਸ ਦੇ ਸ਼ੌਕੀਨ ਹੋ ਤਾਂ ਇਹ ਚੀਜ਼ਾਂ ਜਲਦੀ ਹੀ ਮਹਿੰਗੀਆਂ ਹੋ ਸਕਦੀਆਂ ਹਨ। ਦੇਸ਼ ‘ਚ ਬੱਚਿਆਂ ‘ਚ ਤੇਜ਼ੀ ਨਾਲ ਵਧ ਰਹੇ ਮੋਟਾਪੇ ਅਤੇ ਸ਼ੂਗਰ (ਡਾਇਬੀਟੀਜ਼) ਨੂੰ ਰੋਕਣ ਲਈ ICMR-ਰਾਸ਼ਟਰੀ ਪੋਸ਼ਣ ਸੰਸਥਾਨ ਨੇ ਜੰਕ ਫੂਡ ‘ਤੇ ਵਿਸ਼ੇਸ਼ ਹੈਲਥ ਟੈਕਸ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਨੀਤੀ ਆਯੋਗ ਦੇ ਮੈਂਬਰ ਡਾ. ਐੱਮ. ਸ਼੍ਰੀਨਿਵਾਸ ਦੀ ਰਿਪੋਰਟ ਮੁਤਾਬਕ, ਭਾਰਤ ‘ਚ ਇਸ ਸਮੇਂ 4.1 ਕਰੋੜ ਬੱਚੇ ਓਵਰਵੇਟ ਹਨ। ਅਨੁਮਾਨ ਹੈ ਕਿ ਦੁਨੀਆ ਦੇ 11 ਫੀਸਦੀ ਓਵਰਵੇਟ ਬੱਚੇ ਭਾਰਤ ‘ਚ ਹੋਣਗੇ। ਇਸ ਨਾਲ ਨਜਿੱਠਣ ਲਈ ICMR ਨੇ 5 ਸੂਤਰੀ ਯੋਜਨਾ ਜਾਰੀ ਕੀਤੀ ਹੈ। ਇਸ ਦਾ ਸਿੱਧਾ ਅਸਰ FMCG ਅਤੇ ਫੂਡ ਕੰਪਨੀਆਂ ‘ਤੇ ਪਵੇਗਾ।
ਸਕੂਲ ਕੰਟੀਨ ਦਾ ਆਡਿਟ: ਸਕੂਲਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਜੰਕ ਫੂਡ ਵੇਚਣ ‘ਤੇ ਰੋਕ। ਸਕੂਲ ਖੁਦ ਆਪਣੀ ਕੰਟੀਨ ਦਾ ਹੈਲਥ ਸਕੋਰ ਕਰਨਗੇ।
Share this content:



Post Comment