Loading Now

Honda CB125 Hornet ਭਾਰਤ ‘ਚ ਪੇਸ਼, ਪਾਵਰਫੁੱਲ ਇੰਜਣ ਸਮੇਤ ਮਿਲੇ ਕਈ ਜ਼ਬਰਦਸਤ ਫੀਚਰਜ਼

Honda CB125 Hornet ਭਾਰਤ ‘ਚ ਪੇਸ਼, ਪਾਵਰਫੁੱਲ ਇੰਜਣ ਸਮੇਤ ਮਿਲੇ ਕਈ ਜ਼ਬਰਦਸਤ ਫੀਚਰਜ਼

ਨਵੀਂ ਦਿੱਲੀ, 23 ਜੁਲਾਈ – ਹੌਂਡਾ ਟੂ-ਵ੍ਹੀਲਰਜ਼ ਨੇ ਇਕ ਸਮੇਂ ਦੋ ਮੋਟਰਸਾਈਕਲਾਂ ਨੂੰ ਪੇਸ਼ ਕੀਤਾ ਹੈ ਜਿਨ੍ਹਾਂ ਵਿੱਚੋਂ ਇਕ ਹੈ Honda Shine 100 DX ਤੇ ਦੂਜੀ ਹੈ Honda CB125 Hornet। Honda CB125 Hornet ਨੂੰ ਕਈ ਸ਼ਾਨਦਾਰ ਫੀਚਰਜ਼ ਨਾਲ ਭਾਰਤ ‘ਚ ਲਿਆਂਦਾ ਗਿਆ ਹੈ। ਇਹ ਬਾਈਕ ਬਹੁਤ ਹੀ ਸਟਾਈਲਿਸ਼, ਟੈਕ-ਲੋਡਿਡ ਤੇ ਯੁਵਾਂ ਲਈ ਆਕਰਸ਼ਕ ਪੈਕੇਜ ਦੇ ਤੌਰ ‘ਤੇ ਪੇਸ਼ ਕੀਤੀ ਗਈ ਹੈ। ਇਸ ਬਾਈਕ ਨੂੰ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਕਮਿਊਟ ਬਾਈਕ ਦੇ ਨਾਲ-ਨਾਲ ਸਪੋਰਟੀ ਫੀਲ ਦੀ ਖਾਹਸ਼ ਰੱਖਦੇ ਹਨ। ਆਓ ਵੇਖੀਏ ਕਿ CB125 Hornet ‘ਚ ਕਿਹੜੇ ਫੀਚਰਜ਼ ਹਨ।

Honda CB125 Hornet ਦਾ ਇੰਜਣ

ਇਸ ਵਿਚ 123.94cc ਦਾ ਏਅਰ-ਕੂਲਡ, 4-ਸਟ੍ਰੋਕ SI ਇੰਜਣ ਵਰਤਿਆ ਗਿਆ ਹੈ। ਇਸ ਦਾ ਇੰਜਣ 8.2 kW ਦੀ ਪਾਵਰ ਅਤੇ 11.2 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਹੋਂਡਾ ਦੀ PGM-FI (ਫਿਊਲ ਇੰਜੈਕਸ਼ਨ) ਤਕਨਾਲੋਜੀ ਨਾਲ ਸਜਿਆ ਗਿਆ ਹੈ, ਜੋ ਰਾਈਡਿੰਗ ਦੀਆਂ ਸ਼ਰਤਾਂ ਮੁਤਾਬਕ ਏਅਰ-ਫਿਊਲ ਮਿਕਸ ਨੂੰ ਐਡਜਸਟ ਕਰਦੀ ਹੈ, ਜਿਸ ਨਾਲ ਬਾਈਕ ਸਮੂਦ ਚਲਦੀ ਹੈ ਅਤੇ ਮਾਈਲੇਜ ਵੀ ਬਿਹਤਰ ਮਿਲਦਾ ਹੈ। ਬਾਈਕ ਵਿਚ ACG ਸਾਈਲੈਂਟ ਸਟਾਰਟਰ ਤੇ ਇੰਜਣ ਸਟਾਪ ਸਵਿੱਚ ਵੀ ਹੈ ਜਿਸ ਨਾਲ ਟ੍ਰੈਫਿਕ ਸਿਗਨਲ ‘ਤੇ ਬਾਈਕ ਬੰਦ ਕਰਨਾ ਤੇ ਦੁਬਾਰਾ ਸਟਾਰਟ ਕਰਨਾ ਆਸਾਨ ਹੋ ਜਾਂਦਾ ਹੈ।

CB125 Hornet ਦੀਆਂ ਸਪੈਸੀਫਿਕੇਸ਼ਨਜ਼

ਬਾਡੀ ਡਾਈਮੈਂਸ਼ਨ

– ਲੰਬਾਈ—————-2015 mm

– ਚੌੜਾਈ—————-783 mm

– ਉਚਾਈ—————-1087 mm

– ਵ੍ਹੀਲਬੇਸ—————-1330 mm

– ਗਰਾਊਂਡ ਕਲੀਅਰੈਂਸ—————-166 mm

– ਸੀਟ ਉਚਾਈ—————-597 mm

– ਕਰਬ ਵਜ਼ਨ—————-124 kg

– ਫਿਊਲ ਟੈਂਕ—————-12 ਲੀਟਰ

ਇੰਜਣ

– ਇੰਜਣ—————-4-ਸਟ੍ਰੋਕ, SI ਇੰਜਣ

– ਡਿਸਪਲੇਸਮੈਂਟ——–123.94 ਸੀਸੀ

– ਪਾਵਰ—————-8.2 kW @ 7500 rpm

– ਟਾਰਕ—————-11.2 Nm @ 6000 rpm

– ਬੋਰ—————-50.000 mm

– ਸਟ੍ਰੋਕ—————-63.121 mm

– ਫਿਊਲ ਸਿਸਟਮ———PGM-FI

– ਕੰਪ੍ਰੈਸ਼ਨ ਰੇਸ਼ਿਓ———-10.0:1 (ਸਟਾਰਟਿੰਗ)

– ਸਟਾਰਟਿੰਗ ਮੈਥਡ——-ਸੈਲਫ ਸਟਾਰਟ

ਟ੍ਰਾਂਸਮਿਨ

– ਕਲਚ ਕਿਸਮ————-ਮਲਟੀਪਲੇਟ ਵੈਟ ਕਲਚ

– ਗੀਅਰਬਾਕਸ————-5 ਗੀਅਰ

ਟਾਇਰ ਅਤੇ ਬ੍ਰੇਕ

– ਫਰੰਟ ਟਾਇਰ————80/100 – 17 M/C 46P (ਟਿਊਬਲੈਸ)

– ਰੀਅਰ ਟਾਇਰ———–110/80 – 17 M/C 57P (ਟਿਊਬਲੈਸ)

– ਫਰੰਟ ਬ੍ਰੇਕ—————-ਡਿਸਕ – 240 mm

– ਰੀਅਰ ਬ੍ਰੇਕ—————ਡ੍ਰਮ – 130 mm

ਫਰੇਮ ਅਤੇ ਸਸਪੈਂਸ਼ਨ

– ਫਰੇਮ ਕਿਸਮ————–ਡਾਇਮੰਡ ਟਾਈਪ

– ਫਰੰਟ ਸਸਪੈਂਸ਼ਨ———–ਗੋਲਡਨ ਅਪਸਾਈਡ ਡਾਊਨ ਫੋਰਕ (USD)

– ਰੀਅਰ ਸਸਪੈਂਸ਼ਨ———–ਮੋਨੋਸ਼ਾਕ

ਇਲੈਕਟ੍ਰਿਕਲਸ

– ਬੈਟਰੀ—————-12V, 4.0 Ah

– ਹੈੱਡਲੈਂਪ—————-LED

– ਵਿਂਕਰ—————-LED

Honda CB125 Hornet ਦੇ ਫੀਚਰਜ਼

ਇਸ ਵਿਚ ਸੈਗਮੈਂਟ-ਫਸਟ ਕਲਰ TFT ਡਿਜੀਟਲ ਮੀਟਰ ਦਿੱਤਾ ਗਿਆ ਹੈ, ਜਿਸ ਵਿਚ ਰੀਅਲ ਟਾਈਮ ਮਾਈਲੇਜ, ਐਵਰੇਜ ਮਾਈਲੇਜ, ਡਿਸਟੈਂਸ ਟੂ ਐਮਟੀ, ਡਿਜੀਟਲ ਘੜੀ ਵਰਗੀਆਂ ਜਾਣਕਾਰੀਆਂ ਮਿਲਦੀਆਂ ਹਨ। ਇਸ ਦੇ ਨਾਲ, ਇਹ ਬਾਈਕ ਸਮਾਰਟ ਕਨੈਕਟਿਵਿਟੀ ਨਾਲ ਆਉਂਦੀ ਹੈ, ਜਿਸ ਨਾਲ ਵੌਇਸ ਮੈਸੇਜ ਕੰਟਰੋਲ, ਕਾਲ ਮੈਨੇਜਮੈਂਟ, ਮਿਊਜ਼ਿਕ ਕੰਟਰੋਲ, ਟਰਨ-ਬਾਈ-ਟਰਨ ਨੈਵੀਗੇਸ਼ਨ ਤੇ ਰੀਅਲ ਟਾਈਮ ਵੈਦਰ ਅੱਪਡੇਟਸ ਵਰਗੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ।

Honda CB125 Hornet ਦਾ ਡਿਜ਼ਾਈਨ

ਇਸਨੂੰ ਸਟਾਈਲ ਤੇ ਐਗਰੈਸ਼ਨ ਦੇ ਕੌਂਬੀਨੇਸ਼ਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਡੂਅਲ LED ਹੈਡਲਾਈਟਸ, LED ਟੇਲ ਲੈਂਪ ਅਤੇ ਇੰਡੀਕੇਟਰ, ਸਪਲਿਟ ਸੀਟ ਡਿਜ਼ਾਈਨ, ਕ੍ਰੋਮ ਫਿਨਿਸ਼ ਮਫਲਰ, ਸਟਾਈਲਿਸ਼ ਅਲੌਏ ਵ੍ਹੀਲਜ਼ ਤੇ ਟੈਂਕ ‘ਤੇ ਕੀ-ਆਨ ਡਿਜ਼ਾਈਨ ਦਿੱਤਾ ਗਿਆ ਹੈ, ਜੋ ਇਸਨੂੰ ਪ੍ਰੀਮੀਅਮ ਅਪੀਲ ਦਿੰਦਾ ਹੈ।

ਸਸਪੈਂਸ਼ਨ ਤੇ ਬ੍ਰੇਕਿੰਗ ਸਿਸਟਮ

Honda CB125 Hornet ਆਪਣੇ ਸੈਗਮੈਂਟ ਦੀ ਪਹਿਲੀ ਬਾਈਕ ਹੈ, ਜਿਸ ਵਿਚ ਗੋਲਡਨ ਅਪਸਾਈਡ-ਡਾਊਨ (USD) ਫਰੰਟ ਫੋਰਕ ਦਿੱਤਾ ਗਿਆ ਹੈ। ਇਸ ਦੇ ਨਾਲ 5-ਸਟੈੱਪ ਐਡਜਸਟੇਬਲ ਮੋਨੋਸ਼ਾਕ ਰੀਅਰ ਸਸਪੈਂਸ਼ਨ, 1-ਚੈਨਲ ABS ਤੇ 240mm ਫਰੰਟ ਡਿਸਕ ਬ੍ਰੇਕ, 110mm ਰੀਅਰ ਡ੍ਰਮ ਬ੍ਰੇਕ ਦਿੱਤੇ ਗਏ ਹਨ। ਇਸ ਵਿਚ ਸਾਈਡ ਸਟੈਂਡ ਇੰਜਣ ਕਟ-ਆਫ ਵੀ ਹੈ, ਜਿਸ ਨਾਲ ਜੇਕਰ ਬਾਈਕ ਗੀਅਰ ‘ਚ ਹੈ ਅਤੇ ਸਾਈਡ ਸਟੈਂਡ ਲੱਗਾ ਹੋਇਆ ਹੈ ਤਾਂ ਇਹ ਸਟਾਰਟ ਨਹੀਂ ਹੋਵੇਗੀ।

Share this content:

Post Comment