GST ਕਟੌਤੀ ਨਾਲ ਸਸਤੀਆਂ ਹੋਈਆਂ ਕੈਂਸਰ ਸਮੇਤ 33 ਦਵਾਈਆਂ
GST ਕੌਂਸਲ ਦੀ 56ਵੀਂ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੁੱਧਵਾਰ ਯਾਨੀਕਿ 3 ਸਤੰਬਰ ਨੂੰ ਪ੍ਰੈਸ ਕਾਨਫਰੰਸ ਕੀਤੀ। ਇਸ ਵਿੱਚ ਉਨ੍ਹਾਂ ਨੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦਿਆਂ 33 ਜੀਵਨਰੱਖਿਅਕ ਦਵਾਈਆਂ ‘ਤੇ GST 12% ਤੋਂ ਘਟਾ ਕੇ ਜ਼ੀਰੋ ਕਰਨ ਦਾ ਐਲਾਨ ਕੀਤਾ। ਇਨ੍ਹਾਂ ਦਵਾਈਆਂ ਵਿੱਚ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ ਤਿੰਨ ਹੋਰ ਜੀਵਨਰੱਖਿਅਕ ਦਵਾਈਆਂ ‘ਤੇ GST 5% ਤੋਂ ਘਟਾ ਕੇ ਜ਼ੀਰੋ ਕੀਤਾ ਗਿਆ ਹੈ। ਨਾਲ ਹੀ, ਹੋਰ ਦਵਾਈਆਂ ‘ਤੇ GST 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕਿ ਇਸ ਨਾਲ ਤੁਹਾਨੂੰ ਕਿੰਨੀ ਬਚਤ ਹੋਵੇਗੀ?
ਇਨ੍ਹਾਂ ਦਵਾਈਆਂ ‘ਤੇ ਮਿਲੀ ਰਾਹਤ
GST ਕੌਂਸਲ ਨੇ 33 ਦਵਾਈਆਂ ‘ਤੇ GST 12% ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਹੈ। ਇਹ ਦਵਾਈਆਂ ਮੁੱਖ ਤੌਰ ‘ਤੇ ਕੈਂਸਰ, ਵਿਰਲੇ ਜੈਨੇਟਿਕ ਰੋਗ, ਆਟੋਇਮਿਊਨ ਬੀਮਾਰੀਆਂ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਵਿੱਚ ਵਰਤੀ ਜਾਂਦੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
Agalsidase Beta, Imiglucerase, Eptacog alfa activated recombinant coagulation factor VIIa, Onasemnogene abeparvovec, Asciminib, Mepolizumab, Pegylated Liposomal Irinotecan, Daratumumab, Daratumumab subcutaneous, Teclistamab, Amivantamab, Alectinib, Risdiplam, Obinutuzumab, Polatuzumab vedotin, Entrectinib, Atezolizumab, Spesolimab, Velaglucerase Alpha, Agalsidase Alfa, Rurioctocog Alpha Pegol, Idursulphatase, Alglucosidase Alfa, Laronidase, Olipudase Alfa, Tepotinib, Avelumab, Emicizumab, Belumosudil, Miglustat, Velmanase Alfa, Alirocumab, Evolocumab, Cystamine Bitartrate, CI-Inhibitor injection ਅਤੇ Inclisiran ਆਦਿ ਦਵਾਈਆਂ।
Share this content:



Post Comment