Google ਦੇ 1.72 ਲੱਖ ਰੁਪਏ ਵਾਲੇ ਇਸ ਫੋਨ ‘ਚ ਹੋਇਆ ਧਮਾਕਾ
ਹੈਦਰਾਬਾਦ, 17 ਅਕਤੂਬਰ – ਜਦੋਂ ਵੀ ਤਕਨੀਕੀ ਦੁਨੀਆ ਵਿੱਚ ਕੋਈ ਨਵਾਂ ਫਲੈਗਸ਼ਿਪ ਫੋਨ ਆਉਂਦਾ ਹੈ, ਲੋਕ ਇਸਦੀ ਬਿਲਡ ਕੁਆਲਿਟੀ ਅਤੇ ਟਿਕਾਊਪਣ ਨੂੰ ਦੇਖ ਕੇ ਫੋਨ ਖਰੀਦਦੇ ਹਨ। ਹਾਲਾਂਕਿ, ਇਸ ਵਾਰ Google Pixel 10 Pro Fold ਦੀ ਟਿਕਾਊਤਾ ਨੇ ਉਪਭੋਗਤਾਵਾਂ ਵਿੱਚ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸ ਦੇਈਏ ਕਿ ਇੱਕ ਪ੍ਰਸਿੱਧ YouTuber ਦੁਆਰਾ ਕੀਤੇ ਗਏ ਟਿਕਾਊਤਾ ਟੈਸਟ ਦੌਰਾਨ Google Pixel 10 Pro Fold ਦੀ ਬੈਟਰੀ ਅਚਾਨਕ ਫਟ ਗਈ, ਜਿਸ ਕਾਰਨ ਫੋਨ ਨੂੰ ਅੱਗ ਲੱਗ ਗਈ।
ਕੀ ਹੈ ਪੂਰਾ ਮਾਮਲਾ?
ਜ਼ੈਕ ਨੈਲਸਨ, ਜੋ ਕਿ ਯੂਟਿਊਬ ਚੈਨਲ JerryRigEverything ਚਲਾਉਂਦਾ ਹੈ, Google Pixel 10 Pro Fold ਦੀ ਟਿਕਾਊਤਾ ਦੀ ਜਾਂਚ ਕਰ ਰਿਹਾ ਸੀ। ਜਦੋਂ ਜ਼ੈਕ ਕੈਮਰੇ ਨੂੰ ਚਾਲੂ ਰੱਖ ਕੇ ਫੋਨ ਦੀ ਟਿਕਾਊਤਾ ਦੀ ਜਾਂਚ ਕਰ ਰਿਹਾ ਸੀ, ਤਾਂ ਉਸਨੇ ਬੈਂਡ ਟੈਸਟ ਲਈ ਫੋਨ ਨੂੰ ਉਲਟਾ ਮੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫੋਨ ਦੇ ਅੰਦਰੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਕੁਝ ਸਕਿੰਟਾਂ ਵਿੱਚ ਹੀ ਬੈਟਰੀ ਨੂੰ ਅੱਗ ਲੱਗ ਗਈ।
ਟੈਸਟ ਵਿੱਚ ਕੀ ਹੋਇਆ?
ਜ਼ੈਕ ਨੇ ਆਪਣੇ ਕਲਾਸਿਕ ਬੈਂਡ ਟੈਸਟ ਵਿੱਚ ਗੂਗਲ ਪਿਕਸਲ 10 ਪ੍ਰੋ ਫੋਲਡ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਫੋਨ ਵਾਪਸ ਫੋਲਡ ਕੀਤਾ ਗਿਆ, ਬੈਟਰੀ ਅਚਾਨਕ ਸਪਾਰਕ ਹੋਈ ਅਤੇ ਫਟ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਅਸੀਂ ਤੁਹਾਡੇ ਨਾਲ ਹੇਠਾਂ ਸ਼ੇਅਰ ਕਰ ਰਹੇ ਹਾਂ। ਘਟਨਾ ਤੋਂ ਬਾਅਦ ਜੈਕ ਨੇ ਕਿਹਾ,”ਮੇਰੇ ਟੈਸਟਿੰਗ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਫ਼ੋਨ ਦੀ ਬੈਟਰੀ ਇਸ ਤਰ੍ਹਾਂ ਫਟ ਗਈ ਅਤੇ ਅੱਗ ਲੱਗ ਗਈ।”
ਯੂਟਿਊਬਰ ਨੇ ਕੀ ਕਿਹਾ?
ਇਸ ਟੈਸਟ ਦੌਰਾਨ ਗੂਗਲ ਪਿਕਸਲ 10 ਪ੍ਰੋ ਫੋਲਡ ਦੇ ਅਸਫਲ ਹੋਣ ਤੋਂ ਬਾਅਦ ਜ਼ੈਕ ਨੇ ਕਿਹਾ, “ਗੂਗਲ ਨੇ ਇਸ ਫੋਨ ਨੂੰ ਇੱਕ ਮਜ਼ਬੂਤ ਅਤੇ ਬਿਹਤਰ ਹਿੰਗ ਡਿਜ਼ਾਈਨ ਦੇ ਦਾਅਵੇ ਨਾਲ ਲਾਂਚ ਕੀਤਾ ਸੀ ਪਰ ਟੈਸਟ ਦੇ ਨਤੀਜਿਆਂ ਨੇ ਗੂਗਲ ਦੁਆਰਾ ਕੀਤੇ ਗਏ ਦਾਅਵਿਆਂ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਉਸਨੇ ਗੱਲ ਕਰਦੇ ਹੋਏ ਅੱਗੇ ਕਿਹਾ,”ਇਸ ਫੋਨ ਦੀ ਢਾਂਚਾਗਤ ਤਾਕਤ ਸਿਰਫ਼ ਮਾਰਕੀਟਿੰਗ ਕਰਨ ਵਾਲੀਆਂ ਗੱਲਾਂ ਜਾਪਦੀਆਂ ਹਨ। ਅਸਲ ਟੈਸਟਾਂ ਵਿੱਚ ਕੋਈ ਮਹੱਤਵਪੂਰਨ ਸੁਧਾਰ ਨਹੀਂ ਦੇਖਿਆ ਗਿਆ। ਇਸ ਤੋਂ ਇਲਾਵਾ, ਯੂਟਿਊਬਰ ਨੇ ਦੱਸਿਆ ਕਿ,”ਗੂਗਲ ਦਾ ਪਿਛਲਾ ਫੋਲਡੇਬਲ ਫੋਨ ਯਾਨੀ ਪਿਕਸਲ 9 ਪ੍ਰੋ ਫੋਲਡ ਵੀ ਟਿਕਾਊਤਾ ਟੈਸਟ ਦੌਰਾਨ ਵਿਚਕਾਰੋਂ ਟੁੱਟ ਕੇ ਫੇਲ੍ਹ ਹੋ ਗਿਆ ਸੀ ਅਤੇ ਹੁਣ ਪਿਕਸਲ 10 ਪ੍ਰੋ ਫੋਲਡ ਦੀ ਅਸਲੀਅਤ ਇਸ ਤੋਂ ਵੀ ਭੈੜੀ ਹੈ।”
Share this content:


Post Comment