Gen Z ਦੇ ਪ੍ਰਦਰਸ਼ਨਾਂ ਤੋਂ ਬਾਅਦ ਨੇਪਾਲ ਵਿੱਚ ਪਹਿਲੀਆਂ ਆਮ ਚੋਣਾਂ ਲਈ ਵੋਟਿੰਗ ਜਾਰੀ
ਕਾਠਮਾਡੂੰ, 5 ਮਾਰਚ – ਨੇਪਾਲੀ ਨਾਗਰਿਕਾਂ ਨੇ ਵੀਰਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਾਰੇ 165 ਹਲਕਿਆਂ ਵਿੱਚ ਮਹੱਤਵਪੂਰਨ ਆਮ ਚੋਣਾਂ ਲਈ ਵੋਟ ਪਾਉਣ ਵਾਸਤੇ ਪੋਲਿੰਗ ਬੂਥਾਂ ‘ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਪਿਛਲੇ ਸਾਲ ਕੇ.ਪੀ. ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਨੂੰ ਡੇਗਣ ਵਾਲੇ ਹਿੰਸਕ ‘ਜਨਰੇਸ਼ਨ ਜ਼ੈੱਡ’ ਪ੍ਰਦਰਸ਼ਨਾਂ ਤੋਂ ਬਾਅਦ ਪਹਿਲੀਆਂ ਚੋਣਾਂ ਹਨ।
1.89 ਕਰੋੜ ਤੋਂ ਵੱਧ ਯੋਗ ਨੇਪਾਲੀ ਵੋਟਰ 275 ਮੈਂਬਰੀ ਪ੍ਰਤੀਨਿਧੀ ਸਭਾ ਦੀ ਚੋਣ ਕਰਨ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ, ਜਿਸ ਵਿੱਚ ਸਿੱਧੀ ਵੋਟਿੰਗ ਰਾਹੀਂ 165 ਸੀਟਾਂ ਲਈ 3,406 ਉਮੀਦਵਾਰ ਅਤੇ ਅਨੁਪਾਤਕ ਵੋਟਿੰਗ ਰਾਹੀਂ 110 ਸੀਟਾਂ ਲਈ 3,135 ਉਮੀਦਵਾਰ ਮੈਦਾਨ ਵਿੱਚ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਸਮਾਪਤ ਹੋਵੇਗੀ, ਜਿਸ ਤੋਂ ਤੁਰੰਤ ਬਾਅਦ ਬੈਲਟ ਬਾਕਸ ਇਕੱਠੇ ਕਰਕੇ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ।
ਚੋਣ ਕਮਿਸ਼ਨ ਦੇ ਬੁਲਾਰੇ ਨਰਾਇਣ ਪ੍ਰਸਾਦ ਭੱਟਾਰਾਈ ਨੇ ਦੱਸਿਆ ਕਿ ਦੱਖਣੀ ਮੈਦਾਨੀ ਇਲਾਕਿਆਂ, ਪਹਾੜੀ ਖੇਤਰਾਂ ਅਤੇ ਹਿਮਾਲੀਅਨ ਖੇਤਰ ਸਮੇਤ ਸਾਰੇ ਹਲਕਿਆਂ ਵਿੱਚ ਵੋਟਿੰਗ ਸ਼ਾਂਤੀਪੂਰਵਕ ਮਾਹੌਲ ਵਿੱਚ ਸ਼ੁਰੂ ਹੋ ਗਈ ਹੈ। ਕਾਠਮੰਡੂ ਵਿੱਚ ਮੌਸਮ ਸਾਫ਼ ਰਿਹਾ ਅਤੇ ਲੋਕ ਉਤਸ਼ਾਹ ਨਾਲ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੱਤੇ।
Share this content:


Post Comment