Loading Now

Flipkart ਅਤੇ Uber ਦੀ ਪਾਰਟਨਰਸ਼ਿਪ! ਹੁਣ ਹਰ ਰਾਈਡ ‘ਤੇ ਮਿਲਣਗੇ SuperCoins

Flipkart ਅਤੇ Uber ਦੀ ਪਾਰਟਨਰਸ਼ਿਪ! ਹੁਣ ਹਰ ਰਾਈਡ ‘ਤੇ ਮਿਲਣਗੇ SuperCoins

ਹੈਦਰਾਬਾਦ, 16 ਅਪ੍ਰੈਲ – Flipkart ਅਤੇ Uber ਨੇ ਭਾਰਤੀ ਗ੍ਰਾਹਕਾਂ ਲਈ ਇੱਕ ਵਿਸ਼ੇਸ਼ ਪਾਰਟਨਰਸ਼ਿਪ ਦਾ ਐਲਾਨ ਕੀਤਾ ਹੈ। ਇਸ ਰਣਨੀਤਿਕ ਗੱਠਜੋੜ ਦੇ ਤਹਿਤ ਫਲਿੱਪਕਾਰਟ ਦੇ ਮਸ਼ਹੂਰ ਰਿਵਾਰਡ ਪ੍ਰੋਗਰਾਮ SuperCoins ਨੂੰ Uber ਦੀਆਂ ਵਾਹਨ ਸੇਵਾਵਾਂ ਦੇ ਨਾਲ ਜੋੜ ਦਿੱਤਾ ਗਿਆ ਹੈ। ਇਸ ਕਦਮ ਦਾ ਉਦੇਸ਼ ਗ੍ਰਾਹਕਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਦੀ ਯਾਤਰਾ ‘ਤੇ ਬਚਤ ਅਤੇ ਲਾਭ ਦੇਣਾ ਹੈ।

ਕੀ ਹੈ ਨਵੀਂ ਸੁਵਿਧਾ?

ਇਸ ਪਾਰਟਨਰਸ਼ਿਪ ਤੋਂ ਬਾਅਦ Uber ਦਾ ਇਸਤੇਮਾਲ ਕਰਨ ਵਾਲੇ ਯਾਤਰੀ ਹੁਣ ਆਪਣੀ ਹਰ ਰਾਈਡ ‘ਤੇ ਫਲਿੱਪਕਾਰਟ SuperCoins ਕਮਾ ਸਕਣਗੇ। ਯੂਜ਼ਰਸ ਜਦੋ ਵੀ Uber ਰਾਹੀਂ ਕੈਬ ਬੁੱਕ ਕਰਨਗੇ, ਤਾਂ ਉਨ੍ਹਾਂ ਦੇ ਕੁੱਲ ਕਿਰਾਏ ਦਾ 4 ਫੀਸਦੀ ਹਿੱਸਾ SuperCoins ਦੇ ਰੂਪ ਵਿੱਚ ਉਨ੍ਹਾਂ ਦੇ ਅਕਾਊਂਟ ਵਿੱਚ ਜਮ੍ਹਾਂ ਹੋ ਜਾਣਗੇ। ਉਦਾਹਰਣ ਦੇ ਤੌਰ ‘ਤੇ, ਜੇਕਰ ਤੁਹਾਡੀ ਰਾਈਡ ਦਾ ਕਿਰਾਇਆ 500 ਰੁਪਏ ਹੈ, ਤਾਂ ਤੁਹਾਨੂੰ 20 SuperCoins ਮਿਲਣਗੇ।

ਰਿਵਾਰਡ ਦੀਆਂ ਸ਼ਰਤਾਂ ਅਤੇ ਸੀਮਾ

ਕੰਪਨੀ ਵੱਲੋ ਜਾਰੀ ਬਿਆਨ ਮੁਤਾਬਕ, ਪ੍ਰਤੀ ਯਾਤਰਾ ਰਿਵਾਰਡ ਦੀ ਸੀਮਾ 150 SuperCoins ਤੈਅ ਕੀਤੀ ਗਈ ਹੈ। ਹਾਲਾਂਕਿ, ਗ੍ਰਾਹਕਾਂ ਲਈ ਵਧੀਆਂ ਖਬਰ ਇਹ ਹੈ ਕਿ ਕੁੱਲ ਕਮਾਈ ‘ਤੇ ਕੋਈ ਉੱਪਰੀ ਸੀਮਾ ਨਹੀਂ ਹੈ। ਯਾਨੀ ਤੁਸੀਂ ਮਹੀਨੇ ਭਰ ਵਿੱਚ ਜਿੰਨੇ ਚਾਹੋ ਓਨੇ ਰਿਵਾਰਡ ਲੈ ਕੇ Coins ਜਮ੍ਹਾਂ ਕਰ ਸਕਦੇ ਹੋ। ਇਹ Coins ਸਿੱਧੇ ਯੂਜ਼ਰਸ ਦੇ ਫਲਿੱਪਕਾਰਟ ਅਕਾਊਂਟ ਵਿੱਚ ਜਾਣਗੇ।

ਕਿੱਥੇ ਕਰ ਸਕੋਗੇ ਇਨ੍ਹਾਂ Coins ਦਾ ਇਸਤੇਮਾਲ?

Uber ਰਾਹੀਂ ਕਮਾਏ ਗਏ ਇਨ੍ਹਾਂ SuperCoins ਦਾ ਇਸਤੇਮਾਲ ਫਲਿੱਪਕਾਰਟ ਦੇ ਪੂਰੇ ਇਕੋਸਿਸਟਮ ਵਿੱਚ ਕੀਤਾ ਜਾ ਸਕਦਾ ਹੈ। ਗ੍ਰਾਹਕ ਇਸਦਾ ਇਸਤੇਮਾਲ ਫਲਿੱਪਕਾਰਟ ‘ਤੇ ਖਰੀਦਦਾਰੀ ਕਰਨ, ਫਲਿੱਪਕਾਰਟ ਮਿੰਟ ਤੋਂ ਸਾਮਾਨ ਖਰੀਦਣ, ਕਲੀਅਰਟ੍ਰਿਪ ‘ਤੇ ਫਲਾਈਟ ਜਾਂ ਹੋਟਲ ਬੁੱਕ ਕਰਨ ਅਤੇ ਹੋਰ ਥਰਡ ਪਾਰਟੀ ਪਾਰਟਨਰ ਸੇਵਾਵਾਂ ਦਾ ਲਾਭ ਉਠਾਉਣ ਲਈ ਕਰ ਸਕਦੇ ਹਨ।

ਕਿਵੇਂ ਲੈ ਸਕਦੇ ਹੋ ਲਾਭ?

ਇਸ ਸੁਵਿਧਾ ਦਾ ਲਾਭ ਲੈਣ ਲਈ ਗ੍ਰਾਹਕਾਂ ਨੂੰ Uber ਐਪ ਦੇ ਐਕਟਿਵਿਟੀ ਜਾਂ ਅਕਾਊਂਟ ਸੈਕਸ਼ਨ ਵਿੱਚ ਜਾ ਕੇ ਆਪਣੇ ਫਲਿੱਪਕਾਰਟ ਅਕਾਊਂਟ ਨੂੰ ਲਿੰਕ ਕਰਨਾ ਹੋਵੇਗਾ। ਇੱਕ ਵਾਰ ਲਿੰਕ ਹੋਣ ਤੋਂ ਬਾਅਦ ਰਿਵਾਰਡ ਦੀ ਪ੍ਰੀਕਿਰੀਆ ਆਟੋਮੈਟਿਕ ਹੋ ਜਾਵੇਗੀ।

Share this content:

Post Comment