Loading Now

EPFO ਦੇ ਇਨ੍ਹਾਂ ਨਿਯਮਾਂ ਨਾਲ PF ਖਾਤੇ ‘ਚੋਂ ਤੁਰੰਤ ਕੱਢੋ ਐਡਵਾਂਸ ਫੰਡ

EPFO ਦੇ ਇਨ੍ਹਾਂ ਨਿਯਮਾਂ ਨਾਲ PF ਖਾਤੇ ‘ਚੋਂ ਤੁਰੰਤ ਕੱਢੋ ਐਡਵਾਂਸ ਫੰਡ

ਨਵੀਂ ਦਿੱਲੀ, 14 ਸਤੰਬਰ – EPFO ਕਰਮਚਾਰੀਆਂ ਦੇ ਰਿਟਾਇਰਮੈਂਟ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਔਖੇ ਸਮੇਂ ਵਿੱਚ ਆਰਥਿਕ ਮਦਦ ਵੀ ਦਿੰਦਾ ਹੈ। ਕਈ ਵਾਰ ਸਾਨੂੰ ਮੈਡੀਕਲ ਐਮਰਜੈਂਸੀ, ਬੱਚਿਆਂ ਦੀ ਉੱਚ ਸਿੱਖਿਆ, ਵਿਆਹ ਜਾਂ ਘਰ ਖ਼ਰੀਦਣ ਵਰਗੀਆਂ ਲੋੜਾਂ ਲਈ ਅਚਾਨਕ ਵੱਡੀ ਰਕਮ ਦੀ ਲੋੜ ਹੁੰਦੀ ਹੈ। ਅਜਿਹੇ ਵਿੱਚ ਤੁਸੀਂ ਆਪਣੇ ਪੀ.ਐੱਫ. (PF) ਖਾਤੇ ‘ਚੋਂ ਐਡਵਾਂਸ ਕੱਢ ਸਕਦੇ ਹੋ।  ਹਾਲ ਹੀ ਵਿੱਚ EPFO ਨੇ ਇਹ ਸਪੱਸ਼ਟ ਕੀਤਾ ਹੈ ਕਿ ਪੀ.ਐੱਫ. ਖਾਤਾਧਾਰਕ 5 ਵਿਸ਼ੇਸ਼ ਪਰਿਸਥਿਤੀਆਂ ਵਿੱਚ ਆਪਣੇ ਫੰਡ ‘ਚੋਂ ਪੈਸੇ ਕੱਢ ਸਕਦੇ ਹਨ। ਹਾਲਾਂਕਿ, ਕਿਸ ਕੰਮ ਲਈ ਕਿੰਨੀ ਵਾਰ ਪੈਸਾ ਕੱਢਿਆ ਜਾ ਸਕਦਾ ਹੈ, ਇਸ ਦੇ ਲਈ EPFO ਨੇ ਕੁਝ ਸੀਮਾਵਾਂ ਤੈਅ ਕੀਤੀਆਂ ਹਨ।

1. ਮੈਡੀਕਲ ਐਮਰਜੈਂਸੀ ਅਤੇ ਬੀਮਾਰੀ

ਜੇਕਰ ਕਰਮਚਾਰੀ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ (ਪਤਨੀ/ਪਤੀ, ਬੱਚੇ ਜਾਂ ਮਾਤਾ-ਪਿਤਾ) ਨੂੰ ਕਿਸੇ ਇਲਾਜ ਲਈ ਪੈਸਿਆਂ ਦੀ ਲੋੜ ਹੈ, ਤਾਂ PF ਖਾਤੇ ‘ਚੋਂ ਐਡਵਾਂਸ ਕੱਢਿਆ ਜਾ ਸਕਦਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਮੈਡੀਕਲ ਐਮਰਜੈਂਸੀ ਵਿੱਚ ਪੈਸੇ ਕੱਢਣ ਦੀ ਕੋਈ ਲਿਮਟ ਨਹੀਂ ਹੈ।
2. ਬੱਚਿਆਂ ਦੀ ਸਿੱਖਿਆ
ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ (10ਵੀਂ ਜਮਾਤ ਤੋਂ ਬਾਅਦ ਦੀ ਸਿੱਖਿਆ) ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਵੀ PF ਦੇ ਪੈਸਿਆਂ ਦੀ ਵਰਤੋਂ ਕਰ ਸਕਦੇ ਹੋ। EPFO ਦੀ ਮੈਂਬਰਸ਼ਿਪ ਮਿਆਦ ਦੇ ਦੌਰਾਨ ਤੁਸੀਂ ਸਿੱਖਿਆ ਲਈ ਵੱਧ ਤੋਂ ਵੱਧ 10 ਵਾਰ ਐਡਵਾਂਸ ਫੰਡ ਕੱਢ ਸਕਦੇ ਹੋ।

3. ਵਿਆਹ ਦਾ ਖ਼ਰਚਾ

ਆਪਣੇ ਖ਼ੁਦ ਦੇ, ਪੁੱਤਰ-ਧੀ ਦੇ, ਜਾਂ ਭੈਣ-ਭਰਾ ਦੇ ਵਿਆਹ ਦੇ ਖ਼ਰਚਿਆਂ ਲਈ ਵੀ ਤੁਸੀਂ ਆਪਣੇ ਖਾਤੇ ‘ਚੋਂ ਪੈਸੇ ਕੱਢ ਸਕਦੇ ਹੋ। ਪੂਰੀ ਨੌਕਰੀ ਦੇ ਦੌਰਾਨ ਇਸ ਸੁਵਿਧਾ ਦਾ ਲਾਭ ਵੱਧ ਤੋਂ ਵੱਧ 5 ਵਾਰ ਉਠਾਇਆ ਜਾ ਸਕਦਾ ਹੈ।

4. ਘਰ ਖ਼ਰੀਦਣਾ ਜਾਂ ਬਣਾਉਣਾ

EPFO ਘਰ ਨਾਲ ਜੁੜੇ ਖ਼ਰਚਿਆਂ ਲਈ ਵੀ ਐਡਵਾਂਸ ਕੱਢਣ ਦੀ ਇਜਾਜ਼ਤ ਦਿੰਦਾ ਹੈ। ਇਸ ਦੇ ਤਹਿਤ ਤੁਸੀਂ ਨਵਾਂ ਘਰ/ ਪਲਾਟ ਖ਼ਰੀਦਣ, ਘਰ ਦੀ ਉਸਾਰੀ, ਹੋਮ ਲੋਨ ਮੋੜਨ ਜਾਂ ਫਿਰ ਘਰ ਦੀ ਮੁਰੰਮਤ ਕਰਵਾਉਣ (Renovation PF Advance withdrawal) ਲਈ PF ‘ਚੋਂ ਪੈਸੇ ਕੱਢ ਸਕਦੇ ਹੋ। ਘਰ ਨਾਲ ਜੁੜੇ ਇਹਨਾਂ ਕੰਮਾਂ ਲਈ ਤੁਸੀਂ ਆਪਣੇ PF ਕਾਰਜਕਾਲ ਵਿੱਚ ਵੱਧ ਤੋਂ ਵੱਧ 5 ਵਾਰ ਪੈਸੇ ਕੱਢ ਸਕਦੇ ਹੋ।

5. ਵਿਸ਼ੇਸ਼ ਪਰਿਸਥਿਤੀਆਂ

ਕੁਝ ਵਿਸ਼ੇਸ਼ ਪਰਿਸਥਿਤੀਆਂ ਵਿੱਚ (ਜਿਵੇਂ ਕੁਦਰਤੀ ਆਫ਼ਤ, ਕੰਪਨੀ ਬੰਦ ਹੋ ਜਾਣਾ ਆਦਿ, ਜੋ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੁਆਰਾ ਨੋਟੀਫਾਈ ਕੀਤੀਆਂ ਗਈਆਂ ਹੋਣ) ਵੀ ਪੀ.ਐੱਫ. ‘ਚੋਂ ਐਡਵਾਂਸ ਕੱਢਿਆ ਜਾ ਸਕਦਾ ਹੈ। ਇਸ ਦੀ ਸੀਮਾ ਇੱਕ ਵਿੱਤੀ ਵਰ੍ਹੇ ਵਿੱਚ ਵੱਧ ਤੋਂ ਵੱਧ 2 ਵਾਰ ਤੈਅ ਕੀਤੀ ਗਈ ਹੈ। EPFO ਦੀਆਂ ਲੇਟੇਸਟ ਗਾਈਡਲਾਈਨਜ਼ ਮੁਤਾਬਕ, ਜੇਕਰ ਤੁਹਾਨੂੰ EPFO ਦੇ ਮੈਂਬਰ ਬਣੇ ਹੋਏ 12 ਮਹੀਨੇ ਯਾਨੀ 1 ਸਾਲ ਪੂਰਾ ਹੋ ਚੁੱਕਾ ਹੈ, ਤਾਂ ਤੁਸੀਂ ਆਪਣੇ ਕੁੱਲ EPF ਬੈਲੇਂਸ ਦਾ ਵੱਧ ਤੋਂ ਵੱਧ 75% ਹਿੱਸਾ ਐਡਵਾਂਸ ਦੇ ਤੌਰ ‘ਤੇ ਕੱਢ ਸਕਦੇ ਹੋ।

Share this content:

Post Comment