EPFO ਪੈਨਸ਼ਨ ਨੂੰ ਲੈ ਕੇ ਵੱਡੀ ਖ਼ਬਰ : ਘੱਟੋ-ਘੱਟ ਪੈਨਸ਼ਨ ₹7500 ਕਰਨ ਦੀ ਮੰਗ ਨੂੰ ਲੈ ਕੇ 3 ਦਿਨ ਪ੍ਰਦਰਸ਼ਨ ਕਰਨਗੇ ਪੈਨਸ਼ਨਰ
ਨਵੀਂ ਦਿੱਲੀ, 7 ਜਨਵਰੀ – ਈਪੀਐਫਓ ਪੈਨਸ਼ਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਇੰਪਲਾਈਜ਼ ਪੈਨਸ਼ਨ ਸਕੀਮ 1995 (EPS-95) ਤਹਿਤ ਆਉਣ ਵਾਲੇ ਪੈਨਸ਼ਨਰਜ਼ ਘੱਟੋ-ਘੱਟ ਪੈਨਸ਼ਨ ਨੂੰ ਲੈ ਕੇ ਪ੍ਰੋਟੈਸਟ ਕਰਨ ਵਾਲੇ ਹਨ। ਰਿਪੋਰਟ ਅਨੁਸਾਰ ਪੈਨਸ਼ਨਰਜ਼ 9 ਮਾਰਚ ਤੋਂ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਤਿੰਨ ਦਿਨ ਦਾ ਪ੍ਰੋਟੈਸਟ ਕਰਨਗੇ। PTI ਦੀ ਇਕ ਰਿਪੋਰਟ ਅਨੁਸਾਰ ਪੈਨਸ਼ਨਰਜ਼ ਘੱਟੋ-ਘੱਟ ਮਾਸਿਕ ਪੈਨਸ਼ਨ ਨੂੰ ਅਜੇ ਦੇ 1,000 ਰੁਪਏ ਤੋਂ ਵਧਾ ਕੇ 7500 ਰੁਪਏ (EPFO Minimum Pension) ਕਰਨ ਦੀ ਮੰਗ ਕਰਨਗੇ। ਇਹ ਵਿਰੋਧ EPS 95 ਨੈਸ਼ਨਲ ਐਜੀਟੇਸ਼ਨ ਕਮੇਟੀ ਨੇ ਬੁਲਾਇਆ ਹੈ, ਜਿਸ ਦੀ ਅਗਵਾਈ ਇਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਕਮਾਂਡਰ ਅਸ਼ੋਕ ਰਾਉਤ ਕਰ ਰਹੇ ਹਨ।
ਇਨ੍ਹਾਂ ਤੋਂ ਕੀਤੀ ਗਈ ਅਪੀਲ
ਇਕ ਬਿਆਨ ਮੁਤਾਬਕ, ਕੇਂਦਰ ਅਤੇ ਸੂਬਾ ਸਰਕਾਰ ਦੇ ਪਬਲਿਕ ਸੈਕਟਰ ਦੇ ਅਦਾਰਿਆਂ, ਕੋਆਪਰੇਟਿਵ ਅਤੇ ਪ੍ਰਾਈਵੇਟ ਸੈਕਟਰ, ਮਿੱਲਾਂ ਤੇ ਮੀਡੀਆ ਸੰਸਥਾਵਾਂ ਦੇ ਕਰੀਬ 8.1 ਮਿਲੀਅਨ ਪੈਨਸ਼ਨਰਜ਼ ਪਿਛਲੇ ਨੌਂ ਸਾਲਾਂ ਤੋਂ ਆਪਣੀਆਂ ਮੰਗਾਂ ਉਠਾ ਰਹੇ ਹਨ। ਪੀਟੀਆਈ ਰਿਪੋਰਟ ਅਨੁਸਾਰ ਨੈਸ਼ਨਲ ਐਜੀਟੇਸ਼ਨ ਕਮੇਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸਾਰੇ ਕੇਂਦਰੀ ਮੰਤਰੀਆਂ ਅਤੇ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਤੋਂ ਅਪੀਲ ਕੀਤੀ ਗਈ ਹੈ, ਪਰ ਸਰਕਾਰ ਬਜ਼ੁਰਗ ਪੈਨਸ਼ਨਰਾਂ ਦੀ ਪੁਕਾਰ ਦੀ ਅਣਦੇਖੀ ਕਰ ਰਹੀ ਹੈ। ਇਸ ਵਿਚ ਕਿਹਾ ਗਿਆ ਕਿ 30 ਤੋਂ 35 ਸਾਲ ਦੀ ਸੇਵਾ ਦੇ ਦੌਰਾਨ ਈਪੀਐਫਓ ਦੇ ਨਾਲ ਨਿਯਮਤ ਰੂਪ ਵਿੱਚ ਪੈਨਸ਼ਨ ਅੰਸ਼ਦਾਨ ਜਮ੍ਹਾ ਕਰਨ ਤੋਂ ਬਾਅਦ ਵੀ ਪੈਨਸ਼ਨਭੋਗੀਆਂ ਨੂੰ ਅਜੇ ਵੀ ਔਸਤਨ 1171 ਰੁਪਏ ਮਾਸਿਕ ਪੈਨਸ਼ਨ ਦਿੱਤੀ ਜਾ ਰਹੀ ਹੈ। ਕਮੇਟੀ ਨੇ ਦੋਸ਼ ਲਗਾਇਆ ਕਿ ਇੰਨੀ ਘੱਟ ਪੈਨਸ਼ਨ ਅਤੇ ਮੁਫ਼ਤ ਡਾਕਟਰੀ ਦੇਖਭਾਲ ਦੀ ਕਮੀ ਕਾਰਨ ਦੇਸ਼ ਭਰ ਵਿਚ ਹਰ ਦਿਨ ਔਸਤਨ 200-250 ਪੈਨਸ਼ਨਰਾਂ ਦੀ ਬੇਵਕਤੀ ਮੌਤ ਹੋ ਰਹੀ ਹੈ।
Share this content:


Post Comment