Loading Now

EPFO ਨੇ ਡਿਜੀਟਲ ਲਾਈਫ ਸਰਟੀਫਿਕੇਟ ਨੂੰ ਜਾਰੀ ਕੀਤਾ ਵੱਡਾ ਅਪਡੇਟ

EPFO ਨੇ ਡਿਜੀਟਲ ਲਾਈਫ ਸਰਟੀਫਿਕੇਟ ਨੂੰ ਜਾਰੀ ਕੀਤਾ ਵੱਡਾ ਅਪਡੇਟ

ਨਵੀਂ ਦਿੱਲੀ  10 ਅਕਤੂਬਰ ਕੀ ਤੁਸੀਂ ਜਾਂ ਤੁਹਾਡੇ ਪਰਿਵਾਰ ‘ਚ ਕੋਈ ਪੈਨਸ਼ਨਰ ਹੈ ਜਿਸ ਦੀ ਪੈਨਸ਼ਨ ਅਚਾਨਕ ਰੁਕ ਗਈ ਹੈ? ਜੇਕਰ ਹਾਂ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। EPFO ਨੇ ਡਿਜੀਟਲ ਲਾਈਫ ਸਰਟੀਫਿਕੇਟ ਨੂੰ ਲੈ ਕੇ ਵੱਡਾ ਅਪਡੇਟ ਜਾਰੀ ਕੀਤਾ ਹੈ ਜਿਸ ਨਾਲ ਪੈਨਸ਼ਨਰਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ EPFO ਦਾ ਨਵਾਂ ਅਪਡੇਟ ਕੀ ਹੈ।

ਕਿਉਂ ਰੁਕ ਜਾਂਦੀ ਹੈ ਪੈਨਸ਼ਨ?

ਕਈ ਵਾਰ ਪੈਨਸ਼ਨਰਾਂ ਦੀ ਪੈਨਸ਼ਨ ਅਚਾਨਕ ਰੁਕ ਜਾਂਦੀ ਹੈ। ਇਸ ਦਾ ਇੱਕ ਵੱਡਾ ਕਾਰਨ ਉਨ੍ਹਾਂ ਵੱਲੋਂ ਡਿਜੀਟਲ ਲਾਈਫ ਸਰਟੀਫਿਕੇਟ (DLC) ਯਾਨੀ ਜੀਵਨ ਪ੍ਰਮਾਣ ਪੱਤਰ ਸਮੇਂ ਸਿਰ ਜਮ੍ਹਾਂ ਨਾ ਕਰਵਾਉਣਾ ਹੁੰਦਾ ਹੈ। ਪੈਨਸ਼ਨ ਲਗਾਤਾਰ ਖਾਤੇ ‘ਚ ਜਮ੍ਹਾਂ ਹੁੰਦੀ ਰਹੇ, ਇਸ ਲਈ ਹਰ ਸਾਲ ਸਮੇਂ ਸਿਰ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਇਹ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਤਰੀਕ ਤੋਂ ਇਕ ਸਾਲ ਤੱਕ ਵੈਲਿਡ ਰਹਿੰਦਾ ਹੈ।

EPFO ਨੇ ਕੀ ਕੀਤਾ ਐਲਾਨ?

EPFO ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ‘ਤੇ ਪੋਸਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ। ਹੁਣ ਉਹ ਆਸਾਨੀ ਨਾਲ ਘਰ ਬੈਠੇ ਸਮਾਰਟਫੋਨ ਦੀ ਮਦਦ ਨਾਲ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਣਗੇ।

ਦਰਅਸਲ, EPFO ਨੇ ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਨਾਲ ਮਿਲ ਕੇ ਡੋਰਸਟੈੱਪ (Doorstep) ਸੇਵਾ ਸ਼ੁਰੂ ਕੀਤੀ ਹੈ, ਜੋ ਪੂਰੀ ਤਰ੍ਹਾਂ ਮੁਫ਼ਤ ਹੈ। ਇਸ ਲਈ ਤੁਹਾਨੂੰ ਸਿਰਫ਼ ਟੋਲ-ਫ੍ਰੀ ਨੰਬਰ 023202900 ‘ਤੇ ਕਾਲ ਕਰਨੀ ਹੋਵੇਗੀ। IPPB ਦਾ ਡਾਕ ਸੇਵਕ ਤੁਹਾਡੇ ਘਰ ਆਵੇਗਾ ਤੇ ਤੁਹਾਡਾ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ‘ਚ ਮਦਦ ਕਰੇਗਾ।
UMANG ਐਪ ਵੀ ਕਰੇਗੀ ਮਦਦ

ਜੇਕਰ ਤੁਸੀਂ IPPB ਦੀ ਸਹਾਇਤਾ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਘਰ ਬੈਠੇ UMANG ਐਪ ਰਾਹੀਂ ਵੀ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹੋ।

– ਆਪਣੇ ਫ਼ੋਨ ‘ਚ UMANG ਐਪ ਅਤੇ Aadhaar Face RD ਐਪ ਡਾਊਨਲੋਡ ਕਰੋ।

– UMANG ਐਪ ‘ਚ ਜੀਵਨ ਪ੍ਰਮਾਣ ਪੱਤਰ (Life Certificate) ਵਾਲੇ ਸੈਕਸ਼ਨ ‘ਚ ਜਾਓ ਤੇ ‘Generate Life Certificate’ ‘ਤੇ ਕਲਿੱਕ ਕਰੋ।
– ਫੇਸ ਅਥੈਂਟੀਕੇਸ਼ਨ (Face Authentication) ਦਾ ਵਿਕਲਪ ਚੁਣੋ ਅਤੇ ਆਪਣਾ ਆਧਾਰ ਨੰਬਰ ਤੇ ਮੋਬਾਈਲ ਨੰਬਰ ਦਰਜ ਕਰੋ।

– ਇਸ ਤੋਂ ਬਾਅਦ ਤੁਹਾਡੇ ਮੋਬਾਈਲ ‘ਤੇ OTP ਆਵੇਗਾ। ਇਸ ਨੂੰ ਦਰਜ ਕਰੋ।

– ਹੁਣ ਆਪਣਾ PPO ਨੰਬਰ, ਸੈਂਕਸ਼ਨਿੰਗ ਅਥਾਰਟੀ, ਬੈਂਕ ਦਾ ਨਾਮ ਤੇ ਖਾਤਾ ਨੰਬਰ ਭਰੋ।

– ਮੁੜ ਨੌਕਰੀ ਕਰਨ (Re-employed) ਅਤੇ ਦੁਬਾਰਾ ਵਿਆਹ (Re-married) ਨਾਲ ਸਬੰਧਤ ਸਹੀ ਵਿਕਲਪ ਚੁਣ ਕੇ ਚੈੱਕਬਾਕਸ ‘ਤੇ ਕਲਿੱਕ ਕਰੋ।

 ਹੁਣ Aadhaar Face RD ਐਪ ਨੂੰ ਲੋੜੀਂਦੀ ਇਜਾਜ਼ਤ ਦਿਓ। ਕੈਮਰਾ ਚਾਲੂ ਹੋਵੇਗਾ ਤੇ ਤੁਹਾਨੂੰ ਆਪਣਾ ਚਿਹਰਾ ਸਕੈਨ ਕਰਨਾ ਹੋਵੇਗਾ।

ਇਹ ਸਾਰੇ ਕਦਮ ਪੂਰੇ ਕਰਦੇ ਹੀ ਤੁਹਾਡਾ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਹੋ ਜਾਵੇਗਾ।

ਇਸ ਤਰ੍ਹਾਂ ਚੈੱਕ ਕਰੋ ਲਾਈਫ ਸਰਟੀਫਿਕੇਟ ਦਾ ਸਟੇਟਸ

 ਤੁਸੀਂ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਦਿਓਗੇ ਤਾਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇਕ ਮੈਸੇਜ ਆਵੇਗਾ। ਇਸ ‘ਚ ਇਕ ਪ੍ਰਮਾਣ ਆਈਡੀ (Pramaan ID) ਦਿੱਤੀ ਹੋਵੇਗੀ। ਇਸ ਆਈਡੀ ਦੀ ਮਦਦ ਨਾਲ ਤੁਸੀਂ EPFO ਦੀ ਵੈੱਬਸਾਈਟ ‘ਤੇ ਪੈਨਸ਼ਨਰ ਪੋਰਟਲ ਰਾਹੀਂ ਆਪਣੇ ਡਿਜੀਟਲ ਲਾਈਫ ਸਰਟੀਫਿਕੇਟ ਦਾ ਸਟੇਟਸ ਚੈੱਕ ਕਰ ਸਕਦੇ ਹੋ।

Share this content:

Post Comment