Loading Now

Elon Musk ਦੇ xAI ਸਟਾਰਟਅਪ ਨੇ 500 ਮੁਲਾਜ਼ਮਾਂ ਨੂੰ ਕੱਢਿਆ

Elon Musk ਦੇ xAI ਸਟਾਰਟਅਪ ਨੇ 500 ਮੁਲਾਜ਼ਮਾਂ ਨੂੰ ਕੱਢਿਆ

ਨਵੀਂ ਦਿੱਲੀ, 13 ਸਤੰਬਰ – ਐਲਨ ਮਸਕ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਟਾਰਟਅਪ xAI ਨੇ ਆਪਣੀ ਡੇਟਾ ਐਨੋਟੇਸ਼ਨ ਟੀਮ ‘ਚੋਂ ਘੱਟੋ-ਘੱਟ 500 ਮੁਲਾਜ਼ਮਾਂ ਨੂੰ ਕੱਢ ਦਿੱਤਾ ਹੈ। ਰਿਪੋਰਟਾਂ ਅਨੁਸਾਰ, ਕੰਪਨੀ ਦੇ ਮੁਲਾਜ਼ਮਾਂ ਨੂੰ ਈਮੇਲ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਉਹ ਆਪਣੀ ਜਨਰਲਿਸਟ ਏਆਈ ਟਿਊਟਰ ਟੀਮ ਨੂੰ ਡਾਊਨਸਾਈਜ਼ ਕਰ ਰਹੀ ਹੈ। ਰਿਪੋਰਟ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ, ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਦਾ ਭੁਗਤਾਨ ਜਾਂ ਤਾਂ ਕੰਟਰੈਕਟ ਦੇ ਅਖੀਰ ਤਕ ਮਿਲੇਗਾ ਜਾਂ ਫਿਰ 30 ਨਵੰਬਰ ਤਕ। ਜਿਸ ਦਿਨ ਨੋਟਿਸ ਦਿੱਤਾ ਗਿਆ, ਉਸੇ ਦਿਨ ਉਨ੍ਹਾਂ ਦਾ ਕੰਪਨੀ ਦੇ ਸਿਸਟਮਾਂ ਤੋਂ ਅਸੈੱਸ ਵੀ ਖਤਮ ਕਰ ਦਿੱਤਾ ਗਿਆ।

xAI ਨੇ ਗ੍ਰੋਕ ਟ੍ਰੇਨਰਾਂ ਦੀ ਛਾਂਟੀ ‘ਤੇ ਕੀ ਕਿਹਾ?

ਬਿਜ਼ਨੈੱਸ ਇਨਸਾਈਡਰ ਦੀ ਰਿਪੋਰਟ ਅਨੁਸਾਰ, xAI ਦੇ ਮੁਲਾਜ਼ਮਾਂ ਨੂੰ ਭੇਜੇ ਗਏ ਅੰਦਰੂਨੀ ਈਮੇਲ ‘ਚ ਲਿਖਿਆ ਗਿਆ ਸੀ: “ਅਸੀਂ ਆਪਣੀ ਹਿਊਮਨ ਡੇਟਾ ਐਫਰਟਸ ਦਾ ਪੂਰਾ ਰਿਵਿਊ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਅਸੀਂ ਮਾਹਿਰ ਏਆਈ ਟਿਊਟਰਾਂ ਦੀ ਟੀਮ ਨੂੰ ਤੇਜ਼ੀ ਨਾਲ ਵਧਾਉਣ ਤੇ ਪ੍ਰਾਇਓਰਿਟਾਈਜ਼ ਕਰਾਂਗੇ, ਜਦਕਿ ਜਨਰਲ ਏਆਈ ਟਿਊਟਰ ਰੋਲਸ ‘ਤੇ ਫੋਕਸ ਘਟਾਵਾਂਗੇ। ਇਹ ਰਣਨੀਤਿਕ ਬਦਲਾਅ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਇਸ ਸ਼ਿਫਟ ਤਹਿਤ ਹੁਣ ਸਾਨੂੰ ਜ਼ਿਆਦਾਤਰ ਜਨਰਲਿਸਟ ਏਆਈ ਟਿਊਟਰ ਪੋਜ਼ੀਸ਼ਨਜ਼ ਦੀ ਲੋੜ ਨਹੀਂ ਹੈ ਤੇ ਤੁਹਾਡਾ ਰੁਜ਼ਗਾਰ xAI ਨਾਲ ਖਤਮ ਹੋ ਜਾਵੇਗਾ। ਇਹ ਲੇਆਫ ਉਸ ਸਮੇਂ ਹੋਇਆ ਜਦੋਂ xAI ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਪਲੇਟਫਾਰਮ x ‘ਤੇ ਐਲਾਨ ਕੀਤਾ ਸੀ ਕਿ ਉਹ ਭਰਤੀ ਕਰ ਰਹੀ ਹੈ ਤੇ ਆਪਣੀ ਮਾਹਿਰ ਏਆਈ ਟਿਊਟਰ ਟੀਮ ਨੂੰ ’10X’ ਵਧਾਉਣ ਦੀ ਯੋਜਨਾ ਬਣਾ ਰਹੀ ਹੈ।

xAI ਨੇ x ‘ਤੇ ਲਿਖਿਆ: “xAI ‘ਚ ਮਾਹਿਰ ਏਆਈ ਟਿਊਟਰ ਬਹੁਤ ਵੱਡਾ ਵੈਲਿਊ ਐਡ ਕਰ ਰਹੇ ਹਨ। ਅਸੀਂ ਤੁਰੰਤ ਆਪਣੀ ਮਾਿਰ ਏਆਈ ਟਿਊਟਰ ਟੀਮ ਨੂੰ 10X ਕਰਾਂਗੇ! ਅਸੀਂ STEM, ਫਾਇਨਾਂਸ, ਮੈਡੀਸਿਨ, ਸੁਰੱਖਿਆ ਤੇ ਹੋਰ ਕਈ ਖੇਤਰਾਂ ‘ਚ ਭਰਤੀ ਕਰ ਰਹੇ ਹਾਂ। ਆਓ ਅਤੇ ਸਾਡੇ ਨਾਲ ਮਿਲ ਕੇ ਸੱਚਾਈ ਦੀ ਭਾਲ ਕਰਨ ਵਾਲੀ ਏਜੀਐਈ ਬਣਾਉਣ ਵਿਚ ਮਦਦ ਕਰੋ! xAI ਦੀ ਡੇਟਾ ਐਨੋਟੇਸ਼ਨ ਟੀਮ, ਜੋ ਕੰਪਨੀ ਦੀ ਸਭ ਤੋਂ ਵੱਡੀ ਯੂਨਿਟ ਹੈ, ਗ੍ਰੋਕ ਨੂੰ ਟ੍ਰੇਨ ਕਰਨ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਇਹ ਟੀਮ ਰਾਅ ਡੇਟਾ ਨੂੰ ਕੈਟੇਗਰਾਈਜ਼ ਤੇ ਕੰਟਕੈਸਟੂਅਲਾਈਜ਼ ਕਰਦੀ ਹੈ।

ਲੇਆਫ ਤੋਂ ਪਹਿਲਾਂ, ਡੇਟਾ ਐਨੋਟੇਟਰਾਂ ਲਈ ਮੇਨ ਸਲੈਕ ਚੈਨਲ ‘ਚ 1,500 ਤੋਂ ਵੱਧ ਮੈਂਬਰ ਸਨ। ਪਰ ਉਸੇ ਸ਼ਾਮ ਦੇ ਸਕਰੀਨਸ਼ਾਟਸ ‘ਚ ਦਿਖਾਇਆ ਗਿਆ ਕਿ ਇਹ ਨੰਬਰ ਘਟ ਕੇ ਸਿਰਫ 1,000 ਦੇ ਕਰੀਬ ਰਹਿ ਗਿਆ ਤੇ ਰਿਪੋਰਟਿੰਗ ਪੀਰੀਅਡ ‘ਚ ਲਗਾਤਾਰ ਘਟਦਾ ਗਿਆ। ਰਿਪੋਰਟ ਨੇ ਦੱਸਿਆ ਕਿ ਲੇਆਫ ਨੋਟਿਸਿਸ ਕੁਝ ਸੀਨੀਅਰ ਮੁਲਾਜ਼ਮਾਂ, ਜਿਨ੍ਹਾਂ ਵਿਚ ਟੀਮ ਹੈਡ ਵੀ ਸ਼ਾਮਲ ਸਨ, ਦੇ ਸਲੈਕ ਅਕਾਊਂਟਸ ਡੀਐਕਟੀਵੇਟ ਹੋਣ ਦੇ ਕੁਝ ਹੀ ਸਮੇਂ ਬਾਅਦ ਭੇਜੇ ਗਏ।

Share this content:

Post Comment