November 29, 2024

ਪ੍ਰੀਤ ਸਾਹਿਤ ਸਦਨ, ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ‘ਚ ਕਵੀਆਂ ਨੇ ਬੰਨ੍ਹਿਆ ਰੰਗ

*ਗ਼ਜ਼ਲਗੋ ਹਰਦੀਪ ਸਿੰਘ ਬਿਰਦੀ ਪਹੁੰਚੇ ਮੁੱਖ ਮਹਿਮਾਨ ਵਜੋਂ ਲੁਧਿਆਣਾ, 29 ਨਵੰਬਰ – ਬੀਤੇ ਐਤਵਾਰ ਨੂੰ ਪ੍ਰੀਤ ਸਾਹਿਤ ਸਦਨ ਲੁਧਿਆਣਾ ਵਿਖੇ ਮਹੀਨਾਵਾਰ ਸਾਹਿਤਿਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਾਹਿਤਕਾਰ ਸ਼੍ਰੀ ਦਰਸ਼ਨ ਬੋਪਾਰਾਏ ਨੇ ਕੀਤੀ ਜਦ ਕਿ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਉੱਘੇ ਗ਼ਜ਼ਲਗੋ ਸਰਦਾਰ ਹਰਦੀਪ ਸਿੰਘ ਬਿਰਦੀ ਪਹੁੰਚੇ। ਸਮਾਗਮ ਜੀ ਦੇ ਸ਼ੁਰੂ ਵਿੱਚ, ਦੋ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪਹਿਲੀ ਕਿਤਾਬ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਦੀ “ਨਾਖੂਨ ਕਲਮ ਕੇ” ਈ ਬੁੱਕ ਸੀ ਜਿਸ ਦਾ ਪਰਚਾ ਮੈਡਮ ਅਮਨਦੀਪ ਕੌਰ ਜੀ ਨੇ ਪੜ੍ਹਿਆ। ਦੂਸਰੀ ਕਿਤਾਬ ਮਹਾਨ ਕਹਾਣੀਕਾਰ ਸ਼੍ਰੀ ਸੁਰਿੰਦਰ ਰਾਮਪੁਰੀ ਸਰਪ੍ਰਸਤ ਸਾਹਿਤ ਸਭਾ ਰਾਮਪੁਰ ਦੀ ਲਿਖੀ “ਕਿਸੇ ਬਹਾਨੇ” ਜਿਸ ਵਿੱਚ 26 ਕਹਾਣੀਆਂ ਹਨ ਰਲੀਜ਼ ਕੀਤੀ ਗਈ ਜਿਸ ਦਾ ਪਰਚਾ ਸ਼੍ਰੀ ਜਗਜੀਤ ਸਿੰਘ ਗੁਰਮ ਨੇ ਪੜ੍ਹਿਆ। ਪ੍ਰੀਤ ਸਦਨ ਦੇ ਸ਼੍ਰੀ ਮਨੋਜਪ੍ਰੀਤ ਅਤੇ ਗ਼ਜ਼ਲਗੋ ਸ਼੍ਰੀ ਜ਼ੋਰਾਵਰ ਸਿੰਘ ਪੰਛੀ ਨੇ ਸ਼੍ਰੀ ਸੁਰਿੰਦਰ ਰਾਮਪੁਰੀ ਦੀਆਂ ਰਚਨਾਵਾਂ ‘ਤੇ ਚਾਨਣਾ ਪਾਇਆ। ਉਪਰੰਤ ਸ਼ਾਇਰੀ ਦਾ ਦੌਰ ਚੱਲਿਆ ਜਿਸ ਵਿੱਚ ਸਰਵ ਸ਼੍ਰੀ ਤਰਨ ਰਾਮਪੁਰ, ਪਾਲ ਸੰਸਾਰਪੁਰੀ, ਜ਼ੋਰਾਵਰ ਸਿੰਘ, ਪੰਮੀ ਹਬੀਬ, ਕੇਵਲ ਦੀਵਾਨਾ, ਮਨਜਿੰਦਰ ਸ਼ੋਕ , ਨਰਿੰਦਰ ਸੋਨੀ, ਅਮਰਜੀਤ ਸਿੰਘ ਸ਼ੇਰਪੁਰੀ , ਗੁਰਪਾਲ , ਗਗਨਦੀਪ, ਕਾਜਲ ਮਹਿਰਾ, ਸੁਖਵਿੰਦਰ ਅਨਹਦ ਨੇ ਕਵਿਤਾਵਾਂ, ਗ਼ਜ਼ਲਾਂ, ਗੀਤ ਸੁਣਾ ਕੇ ਕਵੀ ਦਰਬਾਰ ਨੂੰ ਸਫ਼ਲ ਕੀਤਾ। ਸ਼੍ਰੀ ਮਨੋਜਪ੍ਰੀਤ ਨੇ ਮੰਚ ਸੰਚਾਲਨ ਦਾ ਫਰਜ਼ ਬਾਖੂਬੀ ਨਿਭਾਇਆ। ਮੁੱਖ ਮਹਿਮਾਨ ਸਰਦਾਰ ਹਰਦੀਪ ਬਿਰਦੀ ਨੇ ਦੋ ਬਿਹਤਰੀਨ ਗ਼ਜ਼ਲਾਂ ਸੁਣਾਈਆਂ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਰਲੀਜ਼ ਕੀਤੀਆਂ ਕਿਤਾਬਾਂ ਬਾਰੇ ਵਿਚਾਰ ਰੱਖੇ ਅਤੇ ਸ਼੍ਰੀ ਮਨੋਜ ਪ੍ਰੀਤ ਦੇ ਸਾਹਿਤਿਕ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅਖੀਰ ਵਿੱਚ ਸ਼੍ਰੀ ਦਰਸ਼ਨ ਬੋਪਾਰਾਏ ਜੀ ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਅਪਣੀ ਕਵਿਤਾ ਸੁਣਾਈ। ਇਸ ਤਰ੍ਹਾਂ ਇਹ ਇੱਕ ਸਫ਼ਲ ਪ੍ਰੋਗਰਾਮ ਹੋ ਨਿਬੜਿਆ।

ਪ੍ਰੀਤ ਸਾਹਿਤ ਸਦਨ, ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ‘ਚ ਕਵੀਆਂ ਨੇ ਬੰਨ੍ਹਿਆ ਰੰਗ Read More »

ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਪਹਿਲੀ ਮੀਟਿੰਗ

*ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵੱਖ ਵੱਖ ਸੰਸਥਾਵਾਂ ਨਾਲ ਕੀਤੀ ਵਿਚਾਰ -ਚਰਚਾ ਅੰਮ੍ਰਿਤਸਰ, 29 ਨਵੰਬਰ (ਗਿਆਨ ਸਿੰਘ) – ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਜੋ ਕਿ ਸਾਲ 2027 ਨੂੰ ਆ ਰਿਹਾ ਹੈ, ਨੂੰ ਵਧੀਆ ਢੰਗ ਨਾਲ ਮਨਾਉਣ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ‘ਸ੍ਰ ਕੁਲਤਾਰ ਸਿੰਘ ਸੰਧਵਾਂ’ ਨੇ ਅੰਮ੍ਰਿਤਸਰ ਦੀਆਂ ਧਾਰਮਿਕ, ਸਮਾਜਿਕ ਅਤੇ ਹੋਰ ਸੰਸਥਾਵਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਦੀ ਸਲਾਹ ਲਈ ਕਿ ਇਸ ਨੂੰ ਵਧੀਆ ਢੰਗ ਨਾਲ ਕਿਸ ਤਰ੍ਹਾਂ ਮਨਾਇਆ ਜਾ ਸਕਦਾ ਹੈ। ਇਸ ਮੀਟਿੰਗ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮਾਨਯੋਗ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਕਿ ਕੇਵਲ ਦੋ ਸਾਲ ਦਾ ਹੀ ਸਮਾਂ ਸਾਡੇ ਕੋਲ ਹੈ ਅਤੇ 450 ਸਾਲਾ ਨੂੰ ਮਨਾਉਣ ਲਈ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਇਸ ਸਮੇਂ ਸਾਫ ਸਫਾਈ, ਬਿਜਲੀ ਦੀਆਂ ਲਟਕਦੀਅ ਤਾਰਾਂ ਅਤੇ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰਨਾ ਹੈ। ਇਸ ਵਿਚਾਰ ਚਰਚਾ ਨੂੰ ਅੱਗੇ ਤੋਰਦੇ ਹੋਏ ‘ਸ੍ਰ ਜਸਵਿੰਦਰ ਸਿੰਘ ਐਡਵੋਕੇਟ’ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਯਾਤਰੂਆਂ ਨੂੰ ਰਸਤਿਆਂ ਦੀ ਸਹੀ ਜਾਣਕਾਰੀ ਨਹੀਂ ਮਿਲਦੀ, ਇਸ ਲਈ ਅੰਮ੍ਰਿਤਸਰ ਦੇ ਮੇਨਗੇਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਸਾਇਨ ਬੋਰਡ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਰਿਹਾਇਸ਼ਾਂ ਅਤੇ ਕਮਰੀਸ਼ੀਅਲ ਅਦਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣੀਆਂ ਛੱਤਾਂ ਤੇ ਬੂਟੇ ਲਗਾਉਣ ਤਾਂ ਜੋ ਪ੍ਰਦੂਸ਼ਿਤ ਵਾਤਾਵਰਣ ਨੂੰ ਠੀਕ ਕੀਤਾ ਜਾ ਸਕੇ ਅਤੇ ਆਉਣ ਵਾਲੇ ਯਾਤਰੂਆਂ ਨੂੰ ਵਧੀਆ ਪ੍ਰਭਾਵ ਪਵੇ। ਇਸ ਮੌਕੇ ਕਈ ਹੋਰ ਸੰਸਥਾਵਾਂ ਦੇ ਮੈਂਬਰਾਂ ਨੇ ਮਾਨਯੋਗ ਸਪੀਕਰ ਸਾਹਿਬ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਹਾਲਗੇਟ ਤੋਂ ਲੈ ਕੇ ਜਲਿਆਂਵਾਲਾ ਬਾਗ ਤੱਕ ਵੱਡੀ ਗਿਣਤੀ ਵਿੱਚ ਭਿਖਾਰੀ ਹਨ ਜਿੰਨਾਂ ਨੂੰ ਇਥੇ ਹਟਾਇਆ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਹੋਰ ਸਭ ਤੋਂ ਵੱਡੀ ਸਮੱਸਿਆ ਨਜ਼ਾਇਜ ਕਬਜੇ ਅਤੇ ਅਵਾਰਾ ਕੁੱਤਿਆਂ ਦੀ ਹੈ। ਵਿਚਾਰ ਚਰਚਾ ਉਪਰੰਤ ਸ੍ਰ ਸੰਧਵਾਂ ਨੇ ਕਿਹਾ ਕਿ ਸਰਕਾਰ 450 ਸਾਲਾ ਮਨਾਉਣ ਲਈ ਹਰੇਕ ਸੰਭਵ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਹਰੇਕ ਦੋ ਮਹੀਨਿਆਂ ਬਾਅਦ ਮੀਟਿੰਗ ਕੀਤੀ ਜਾਵੇਗੀ। ਸ੍ਰ ਸੰਧਵਾਂ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 450 ਸਾਲਾ ਮਨਾਉਣ ਲਈ ਆਪੋ ਆਪਣੇ ਸੁਝਾਓ ਅਤੇ ਯੋਜਨਾ ਤਿਆਰ ਕਰਕੇ ਦੇਣ ਤਾਂ ਜੋ ਉਸ ਅਨੁਸਾਰ ਕਾਰਵਾਈ ਆਰੰਭੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਵਚਨਬੱਧ ਹੈ ਅਤੇ ਇਸ ਕਾਰਜ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰ ਸੰਧਵਾਂ ਨੇ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਵਿੱਤਰ ਕਾਰਜ ਲਈ ਵੱਧ ਚੜ੍ਹ ਕੇ ਸਰਕਾਰ ਦਾ ਸਹਿਯੋਗ ਕਰਨ। ਸ੍ਰ ਸੰਧਵਾ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰ ਦੀ ਸਾਫ ਸਫਾਈ ਵਿਵਸਥਾ ਨੂੰ ਲੈ ਕੇ ਸਖਤ ਕਦਮ ਚੁੱਕੇ ਜਾਣ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਗਮ ਨੂੰ ਮਨਾਉਣ ਲਈ ਹੁਣ ਤੋਂ ਹੀ ਬਿਜਲੀ ਦੀਆਂ ਲਟਕਦੀਆਂ ਤਾਰਾਂ, ਰਸਤੇ ਵਿੱਚ ਆਉਂਦੇ ਖੰਭੇ, ਸਾਫ ਸਫਾਈ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ। ਇਸ ਮੀਟਿੰਗ ਵਿੱਚ ਵਿਧਾਇਕ ਡਾ:ਅਜੈ ਗੁਪਤਾ, ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ, ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਸ੍ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਨਗਰ ਸ੍ਰੀ ਗੁਲਪ੍ਰੀਤ ਸਿੰਘ ਔਲਖ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਸਰੀਨ, ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਡਾ ਆਦਰਸ਼ ਪਾਲ ਵਿਗ, ਚੇਅਰਮੈਨ ਜਿਲ੍ਹਾ ਯੋਜਨਾ ਜਸਪ੍ਰੀਤ ਸਿੰਘ, ਡਾ.ਅਮਰਬੀਰ ਸਿੰਘ ਤੋਂ ਇਲਾਵਾ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੁਖੀ ਵੀ ਹਾਜਰ ਸਨ।

ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਪਹਿਲੀ ਮੀਟਿੰਗ Read More »

ਬੁੱਧ ਚਿੰਤਨ/ਐ ਪੰਜਾਬ ! ਤੇਰਾ ਕੋਈ ਨਾ ਬੇਲੀ/ਬੁੱਧ ਸਿੰਘ ਨੀਲੋਂ

ਪੰਜਾਬ ਵਿੱਚ ਜਦੋਂ ਕਿਤੇ ਚੋਣ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੁੰਦਾ ਹੈ ਤਾਂ ਹਾਲਾਤ ਜੰਗ ਦੇ ਮੈਦਾਨ ਵਰਗੇ ਬਣ ਜਾਂਦੇ ਹਨ। ਨਵੇਂ ਤੇ ਪੁਰਾਣੇ, ਛੋਟੇ ਤੇ ਵੱਡੇ ਆਗੂ , ਸਾਉਣ ਦੇ ਡੱਡੂਆਂ ਵਾਂਙੂੰ ਮੈਦਾਨ ਵਿੱਚ ਕੁੱਦ ਪੈਂਦੇ ਹਨ ਤੇ ਦਰ-ਦਰ ਘਰ-ਘਰ ਹੱਥ ਜੋੜੀ ਵੋਟਾਂ ਮੰਗਦੇ ਨਜ਼ਰ ਆਉਂਦੇ ਹਨ । ਦਿੱਲੀ ਦਰਬਾਰ ਵਾਲ਼ੇ ਪੰਜਾਬ ਦੇ ਡੇਰਿਆਂ ਵਿੱਚ ਗੇੜੇ ਮਾਰਨ ਲੱਗਦੇ ਹਨ। ਪੰਜਾਬ ਤੇ ਪੰਜਾਬੀਆਂ ਦੀ ਕਮਜ਼ੋਰੀ ਬਣੇ ਇਹ ਡੇਰੇ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਦੀ ਜਾਣਕਾਰੀ ਗੁੱਪਚੁੱਪ ਵੇਚਣ ਵਾਂਙੂੰ ਆਪਣੀ ਸੰਗਤ ਨੂੰ ਚੁੱਪਚਾਪ ਅਗਾਂਹ ਸਿਆਸੀ ਵਪਾਰੀਆਂ ਕੋਲ਼ ਵੇਚ ਦੇਂਦੇ ਹਨ । ਪੰਜਾਬ ਵਿੱਚ ਓਨੇ ਪਿੰਡ, ਸਰਕਾਰੀ ਸਕੂਲ, ਕਾਲਜ ਤੇ ਹਸਪਤਾਲ ਨਹੀਂ ਹੈਗੇ, ਜਿੰਨੇ ਪਖੰਡੀ ਸਾਧਾਂ ਦੇ ਡੇਰੇ ਹਨ। ਪੰਜਾਬ ਦੀ ਆਬਾਦੀ ਸਵਾ ਤਿੰਨ ਕਰੋੜ ਹੈ ਪਰ ਪੰਜਾਬ ਉਪਰ ਕਰਜ਼ਾ ਪੰਜ ਲੱਖ ਕਰੋੜ ਤੋਂ ਉਪਰ ਚੜ੍ਹਿਆ ਹੋਇਆ ਹੈ । ਜਿਹੜਾ ਹਰ ਪਲ ਵਧਦਾ ਜਾ ਰਿਹਾ ਹੈ। ਹਰ ਪੰਜਾਬੀ ਬਿਨਾਂ ਕਰਜ਼ਾ ਲਏ ਲੱਖ ਰੁਪਏ ਦਾ ਕਰਜ਼ਾਈ ਹੈ । ਸਿਆਸੀ ਆਗੂਆਂ ਦੀ ਸਾਰੀ ਉਮਰ ਸੱਤਾ ਮਾਨਣ ਦੀ ਲਾਲਸਾ ਨੇ ਨਾਲ਼ੇ ਤਾਂ ਪੰਜਾਬ ਦੀ ਨੌਜੁਆਨੀ ਮਰਵਾਈ ਤੇ ਨਾਲ਼ੇ ਪੰਜਾਬ ਨੂੰ ਕਰਜ਼ੇ ਦੀ ਭਾਰੀ ਪੰਡ ਚੁਕਾ ਦਿੱਤੀ ਪਰ ਪੰਜਾਬ ਦੇ ਜ਼ਿਆਦਾਤਰ ਡੇਰੇਦਾਰ, ਸਿਆਸੀ ਆਗੂ ਤੇ ਸਮਾਜ ਨੂੰ ਸੇਧ ਦੇਣ ਵਾਲ਼ੇ ਪੜ੍ਹੇ ਲਿਖੇ ਦਾਨੇ ਬੰਦੇ ਚੁੱਪਚਾਪ ਵੇਖਦੇ ਰਹੇ । ਪੰਜਾਬ ਦੀ ਇਸ ਨਿੱਘਰੀ ਹਾਲਤ ਲਈ ਕਾਮਰੇਡ, ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਸਿਆਸੀ ਆਗੂਆਂ ਦੇ ਨਾਲ਼ ਨਾਲ਼ ਧਰਮ ਅਤੇ ਜਾਤਪਾਤ ਦੇ ਆਧਾਰ ਤੇ ਬਣੀਆਂ ਜਥੇਬੰਦੀਆਂ ਦੇ ਉਹ ਸਾਰੇ ਹੀ ਆਗੂ ਜੁੰਮੇਵਾਰ ਹਨ ਜਿਹਨਾਂ ਨੇ ਆਪਣੀ ਚੌਧਰ ਬਚਾਉਣ ਲਈ ਪੰਜਾਬ ਨੂੰ ਹਜਾਰ ਸਾਲ ਦੀ ਗ਼ੁਲਾਮੀ ਦੇ ਦੌਰ ਵਰਗੀ ਸ਼ਿਕਾਰਗਾਹ ਬਣਾਉਣ ‘ਚ ਆਪਣਾ ਪੂਰਾ ਯੋਗਦਾਨ ਪਾਇਆ । ਹੁਣ ਤਾਂ ਕੁਝ ਵੀ ਲੁਕਿਆ ਛਿਪਿਆ ਨਹੀਂ ਰਹਿ ਗਿਆ ਹੈ। ਕਾਲ਼ੇ ਦੌਰ ਤੋਂ ਬਾਅਦ ਚਸ਼ਮਦੀਦ ਗਵਾਹਾਂ ਵੱਲੋਂ ਲਿਖੀਆਂ ਗਈਆਂ ਬਹੁਤ ਸਾਰੀਆਂ ਕਿਤਾਬਾਂ ਨੇ ਸੱਚ ਨੰਗਾ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅੱਤਵਾਦ ਕੀਹਨਾਂ ਦੀ ਮਿਹਰਬਾਨੀ ਨਾਲ਼ ਫੈਲਿਆ ਸੀ ? ਕੌਣ ਕੌਣ ਦਿੱਲੀ ਨੂੰ ਚਿੱਠੀਆਂ ਲਿਖਦਾ ਰਿਹਾ ਤੇ ਕੌਣ ਕੌਣ ਗੁਪਤ ਬੈਠਕਾਂ ਕਰਦਾ ਰਿਹਾ । ਪੰਜਾਬੀਆਂ ਨੂੰ ਧੋਖਾ ਦੇਣ ਵਾਲ਼ੇ ਉਹਨਾਂ ਸਿਆਸੀ ਆਗੂਆਂ ਦਾ ਵਾਲ਼ ਵੀ ਵਿੰਙਾ ਨਾ ਹੋਇਆ ਤੇ ਉਹਨਾਂ ਦੇ ਵਰਗਲਾਏ ਆਮ ਲੋਕ ਬੇਮੌਤ ਮਰਦੇ ਰਹੇ । ਹੁਣ ਚਾਰ ਦਹਾਕਿਆਂ ਬਾਅਦ ਨੌਜਵਾਨਾਂ ਨੂੰ ਫੇਰ ਉਸੇ ਰਾਹ ਤੋਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ । ਧਰਮ ਦੀ ਆੜ ਵਿੱਚ ਮਨੁੱਖਤਾ ਦਾ ਘਾਣ ਕਰਨ ਦੇ ਮਨਸੂਬੇ ਬਣ ਰਹੇ ਹਨ। ਇਹ ਵੇਖਕੇ ਬਹੁਤ ਦੁਖ ਹੁੰਦਾ ਹੈ ਕਿ ਬਹੁਤ ਕੁਝ ਗਵਾਉਣ ਦੇ ਬਾਵਜੂਦ ਸਾਨੂੰ ਅਕਲ ਨਹੀਂ ਆਈ । ਅਸੀਂ ਆਪਣੇ ਧੀਆਂ ਪੁੱਤਾਂ ਦੇ ਕਾਤਲਾਂ ਨੂੰ ਆਗੂ ਬਣਾਉਦੇ ਰਹੇ ਤੇ ਸੱਥਾਂ ਤੇ ਥਾਣਿਆਂ ਵਿੱਚ ਆਪਣੀਆਂ ਦਾਹੜੀਆਂ ਪੁਟਵਾਉਂਦੇ ਤੇ ਪੱਗਾਂ ਲਹਾਉਦੇ ਰਹੇ । ਅਸੀਂ ਓਦੋਂ ਵੀ ਤੇ ਅੱਜ ਵੀ ਨਹੀਂ ਸਮਝ ਸਕੇ ਕਿ ਸਾਡਾ ਅਸਲ ਦੁਸ਼ਮਣ ਕੌਣ ਹੈ ਤੇ ਮਿੱਤਰ ਕੌਣ ਹੈ ? ਅਸੀਂ ਆਪਣੇ ਆਪ ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਸਮਝਦੇ ਹਾਂ ਪਰ ਉਸ ਵੱਲ ਪਿੱਠ ਕਰਕੇ ਖੜ੍ਹੇ ਹਾਂ । ਅਸਾਂ ਨਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਰਬ ਸਾਂਝੀ ਨਿਰਮਲ ਵਿਚਾਰਧਾਰਾ ਮੰਨੀ ਤੇ ਨਾ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸਮਝਿਆ ਹੈ । ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕਰਮਕਾਂਡ ਅਤੇ ਮੂਰਤੀ ਪੂਜਾ ਕਰਨ ਤੋਂ ਰੋਕਿਆ ਸੀ ਪਰ ਅਸੀਂ ਸਭ ਉਹੀ ਕੁਝ ਕਰਦੇ ਹਾਂ ਜੋ ਸਾਡੇ ਪੁਰਖੇ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਸਨ। ਅਸੀਂ ਸਿਰੇ ਦੇ ਪਖੰਡੀ ਤੇ ਵਹਿਮੀ ਬਣ ਗਏ ਹਾਂ। ਅਸੀਂ ਵਿਦਿਆ ਤਾਂ ਭਾਂਵੇਂ ਹਾਸਲ ਕਰ ਲਈ ਪਰ ਗਿਆਨ ਪੱਖੋਂ ਕੋਰੇ ਹੀ ਰਹੇ। ਅਸੀਂ ਗੁਰਦੁਆਰੇ ਤਾਂ ਪੱਕੇ ਬਣਾ ਲਏ ਪਰ ਆਪਣੇ ਫ਼ਰਜ਼ ਨਿਭਾਉਣ ਵਿਚ ਕੱਚੇ ਹੋ ਗਏ । ਜਦੋਂ ਅਜੇ ਵਿਦਿਆ ਦਾ ਬਹੁਤਾ ਪਸਾਰਾ ਨਹੀਂ ਸੀ ਹੋਇਆ ਉਦੋਂ ਪੰਜਾਬੀਆਂ ਦੇ ਘਰ ਵੀ ਤੇ ਧਰਮਸ਼ਾਲਾ/ਗੁਰਦੁਆਰੇ ਵੀ ਕੱਚੇ ਹੁੰਦੇ ਸਨ ਪਰ ਸਿੱਖ ਲੋਕ ਧਰਮ ਕਰਮ ਵਿਚ ਬੜੇ ਪੱਕੇ ਹੁੰਦੇ ਸਨ । ਉਦੋਂ ਸਿੱਖਾਂ ਦੀ ਗਿਣਤੀ ਭਾਂਵੇਂ ਘੱਟ ਸੀ ਪਰ ਉਹਨਾਂ ਵਿੱਚੋਂ ਸੱਚ ਉਤੇ ਪਹਿਰਾ ਦੇਣ ਵਾਲੇ ਬਹੁਗਿਣਤੀ ਵਿੱਚ ਹੁੰਦੇ ਸਨ । ਹੁਣ ਸਭ ਕੁਝ ਉਲਟ ਹੋਇਆ ਪਿਆ ਹੈ । ਅਸੀਂ ਸ਼ਬਦ ਗੁਰੂ ਨਾਲ਼ ਜੁੜਨ ਦੀ ਬਜਾਏ ਸਾਧਾਂ ਦੀਆਂ ਦੇਹਾਂ ਨਾਲ ਜੁੜ ਗਏ ਹਾਂ । ਗ਼ਲਤ ਰਸਤੇ ਭਟਕ ਗਏ ਹਾਂ । ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਦੇ ਵਿਰੋਧੀਆਂ ਵੱਲੋਂ ਸਾਨੂੰ ਇੱਕ ਗਿਣੀ ਮਿਥੀ ਸਾਜਿਸ਼ ਦੇ ਅਧੀਨ ਬੀਤੀਆਂ ਦੋ ਸਦੀਆਂ ਦੌਰਾਨ ਗਿਆਨ ਦੇ ਖਜ਼ਾਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਤੋੜਿਆ ਗਿਆ । ਸਾਨੂੰ ਗਿਆਨ ਨਾਲ਼ੋਂ ਦੂਰ ਕਰਕੇ ਦੇਹਾਂ ਨਾਲ ਜੋੜ ਦਿੱਤਾ ਗਿਆ ਹੈ ਤਾਂ ਹੀ ਡੇਰਿਆਂ ਦੀ ਬੱਲੇ ਬੱਲੇ ਹੋ ਰਹੀ ਹੈ । ਇੱਕ ਗੱਲ ਤਾਂ ਇੱਟ ਵਰਗੀ ਪੱਕੀ ਹੈ ਕਿ ਸਾਧਾਂ ਦੇ ਡੇਰਿਆਂ ਵਿੱਚ ਅੱਵਲ ਤਾਂ ਮਨੋਰੋਗੀ ਤੇ ਜਾਂ ਫਿਰ ਦਿਮਾਗੋਂ ਪੈਦਲ ਲੋਕ ਹੀ ਜਾਂਦੇ ਹਨ । ਉਹ ਡੇਰੇ ਦੇ ਸਾਧ ਨੂੰ ਆਦਿ ਜੁਗਾਦੀ ਕੁਦਰਤੀ ਨਿਯਮਾਂ ਨੂੰ ਪਲ਼ਟ ਦੇਣ ਵਾਲ਼ਾ ਕੋਈ ਮਹਾਂਬਲੀ ਸੂਰਾ ਸਮਝਦੇ ਹਨ ਅਤੇ ਉਸ ਕੋਲੋਂ ਭਾਂਤ ਭਾਂਤ ਦੇ ਵਰ ਮੰਗਦੇ ਹਨ, ਉਸਦੀ ਪਰਕਰਮਾ ਕਰਦੇ ਹਨ। ਹਰ ਮੱਸਿਆ, ਪੁੰਨਿਆਂ, ਸੰਗਰਾਂਦ ਜਾਂ ਦਸਮੀ ਨੂੰ ਸਾਧ ਦੇ ਡੇਰੇ ਚੌਂਕੀ ਲੱਗਦੀ ਹੈ। ਜਿਹਨਾਂ ਕਦੇ ਸਕੇ ਪਿਉ ਨੂੰ ਜੀ ਕਰਕੇ ਨਹੀਂ ਬੁਲਾਇਆ ਹੁੰਦਾ ਉਹਨਾਂ ਦਾ ਡੇਰੇ ਦੇ ਸਾਧ ਨੂੰ ਪਿਤਾ ਜੀ, ਪਿਤਾ ਜੀ ਕਹਿੰਦਿਆਂ ਮੂੰਹ ਨਹੀਂ ਸੁੱਕਦਾ। ਨਾਨਕ ਸਰੀਏ ਵਾਲਿਆਂ ਦੇ ਨਵੇਂ ਕਿੱਸੇ ਸਾਹਮਣੇ ਆ ਰਹੇ ਹਨ। ======= “ਢੱਕੀ ਰਿੱਝੇ ਤੇ ਕਿਹੜਾ ਬੁੱਝੇ” ਜਬਰ ਜਨਾਹ ਦੇ ਇਲਜ਼ਾਮ ਹੇਠ ਲੰਮੀ ਸਜ਼ਾ ਭੁਗਤ ਰਹੇ ਗਵਾਂਢੀ ਰਾਜ ਦੇ ਇਕ ਡੇਰੇਦਾਰ ਸਾਧ ਨੂੰ ਹੁਣ ਫੇਰ ਫਰਲੋ ਉਤੇ ਛੱਡ ਦਿੱਤਾ ਗਿਆ ਹੈ ਕਿਉਂਕਿ ਹੁਣ ਜ਼ਿਮਨੀ ਚੋਣਾਂ ਹੋਣ ਵਾਲ਼ੀਆਂ ਹਨ। ਜ਼ਾਹਿਰ ਹੈ ਇਹ ਅਚਨਚੇਤੀ ਰਿਹਾਈ ਵੀ ਕਿਸੇ ਪਾਰਟੀ ਵੱਲੋਂ ਵੋਟਾਂ ਦੀ ਸੌਦੇਬਾਜ਼ੀ ਕਾਰਨ ਹੀ ਕੀਤੀ ਗਈ ਹੋਵੇਗੀ। ਤਾਂ ਹੀ ਆਖਿਆ,”ਢੱਕੀ ਰਿੱਝੇ ਤੇ ਕਿਹੜਾ ਬੁੱਝੇ”। ਪਰ ਹੁਣ ਸੁਪਰੀਮ ਕੋਰਟ ਉਸ ਦੀਆਂ ਨਬਜ਼ਾਂ ਟੈਟ ਕਰਨ ਲਈ ਕੇਸ ਖੋਲ੍ਹਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ## ਹਮ ਨਹੀਂ ਸੁਧਰੇਂਗੇ: ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਅਤੇ ਉਹਨਾਂ ਦੇ ਜਾਨਸ਼ੀਨ ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਜਾਤ ਪਾਤ ਦੇ ਕੋਹੜ ਨੂੰ ਖਤਮ ਕਰਨ ਲਈ 239 ਸਾਲ ਤੱਕ ਪੂਰਾ ਟਿੱਲ ਲਾਇਆ। ਇਸ ਬਦਲੇ ਉਹਨਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਤੇ ਸਰਬੰਸ ਵੀ ਵਾਰਨੇ ਪਏ। ਪਰ ਅਸੀਂ, ਉਹਨਾਂ ਦੇ ਸਿੱਖ ਹੋਣ ਦਾ ਦਾਅਵਾ ਕਰਨ ਵਾਲ਼ੇ, ਮਹਾਂ ਕ੍ਰਿਤਘਣ ਸਾਬਤ ਹੋਏ ਤੇ ਜਾਤ ਪਾਤ ਦੇ ਆਧਾਰ ਤੇ ਅੱਡੋ ਅੱਡ ਗੁਰਦੁਆਰੇ ਤੇ ਸਮਸ਼ਾਨ ਘਾਟ ਬਣਾ ਕੇ ਜਾਤ ਪਾਤ ਦੇ ਕੋਹੜ ਨੂੰ ਪੁਸ਼ਤੈਨੀ ਦੀਰਘ ਰੋਗ ਬਣਾ ਲਿਆ। ਸਿਆਸੀ ਆਗੂਆਂ ਅਤੇ ਅਖੌਤੀ ਧਰਮਾਂ ਦੇ ਚੌਧਰੀਆਂ ਨੇ ਸਾਨੂੰ ਹਨੇਰੀ ਸੁਰੰਗ ਵਿਚ ਵਾੜ ਦਿੱਤਾ ਹੈ। ਸਿਆਸੀ ਆਗੂਆਂ ਨੇ ਵਿਕਾਸ ਦੇ ਨਾਮ ਉਤੇ ਲਗਾਤਾਰ ਲੁੱਟਮਾਰ ਮਚਾਈ ਹੋਈ ਹੈ। ਅੱਜ ਸਿਆਸਤ ਅਤੇ ਧਰਮ, ਦੋਵੇਂ ਸਭ ਤੋਂ ਵਧ ਲਾਹੇਵੰਦ ਧੰਦੇ ਬਣ ਗਏ ਹਨ। ਸਮਾਜ ਸੇਵਾ ਅਤੇ ਅਗਲਾ ਜਨਮ ਸਵਾਰਨ ਦੇ ਨਾਂ ਤੇ ਉਗਰਾਹੀ ਕਰੋ, ਲੋਕਾਂ ਦੇ ਪੈਸੇ ਨਾਲ਼ ਧੰਦਾ ਸ਼ੁਰੂ ਕਰੋ ਤੇ ਫਿਰ

ਬੁੱਧ ਚਿੰਤਨ/ਐ ਪੰਜਾਬ ! ਤੇਰਾ ਕੋਈ ਨਾ ਬੇਲੀ/ਬੁੱਧ ਸਿੰਘ ਨੀਲੋਂ Read More »

ਘੱਟ ਨਹੀਂ ਹੋ ਰਹੀਆਂ ਸ਼ੇਖ ਹਸੀਨਾ ਦੀਆਂ ਮੁਸੀਬਤਾਂ,

ਢਾਕਾ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਮੁਸ਼ਕਿਲਾਂ ਖ਼ਤਮ ਨਹੀਂ ਹੋ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੇ ਦਫਤਰ ਨੇ ਵੀਰਵਾਰ ਨੂੰ ਕਿਹਾ ਕਿ ਬੰਗਲਾਦੇਸ਼ ਨੇ ਬੇਦਖ਼ਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ‘ਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ‘ਚ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ, ਜਦਕਿ ਹਸੀਨਾ ‘ਤੇ ਮਨੁੱਖਤਾ ਖ਼ਿਲਾਫ਼ ਅਪਰਾਧਾਂ ਦੇ ਦੋਸ਼ਾਂ ‘ਚ ਘਰੇਲੂ ਟ੍ਰਿਬਿਊਨਲ ‘ਚ ਮੁਕੱਦਮਾ ਚਲਾਇਆ ਜਾਵੇਗਾ

ਘੱਟ ਨਹੀਂ ਹੋ ਰਹੀਆਂ ਸ਼ੇਖ ਹਸੀਨਾ ਦੀਆਂ ਮੁਸੀਬਤਾਂ, Read More »

Sidhu ਨਾਲ 2 ਕਰੋੜ ਰੁਪਏ ਦੀ ਠੱਗੀ

ਡਾਕਟਰ ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਸਥਿਤ ਐਨਆਰਆਈ ਅੰਗਦ ਪਾਲ ਸਿੰਘ ਨੇ ਆਪਣੇ ਮਾਮੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਸਾਬਕਾ ਨਿੱਜੀ ਸਹਾਇਕ ਗੌਰਵ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ

Sidhu ਨਾਲ 2 ਕਰੋੜ ਰੁਪਏ ਦੀ ਠੱਗੀ Read More »

ਸੰਤੁਲਿਤ ਵਿਕਾਸ ਅਤੇ ਸਮਾਜਿਕ ਸੰਸਥਾਵਾਂ/ਡਾ. ਸੁਖਦੇਵ ਸਿੰਘ

ਡਾ. ਸੁਖਦੇਵ ਸਿੰਘ ਸਾਲ 2024 ਲਈ ਅਰਥਵਿਗਿਆਨ ਵਿੱਚ ਨੋਬੇਲ ਇਨਾਮ ਜਿੱਤਣ ਵਾਲੇ ਤਿੰਨ ਅਮਰੀਕੀ ਅਰਥਵਿਗਿਆਨੀਆਂ ਦੀ ਖੋਜ ਦਾ ਮੂਲ ਆਧਾਰ ਹੈ ਕਿ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਉਨ੍ਹਾਂ ਦੀਆਂ ਸੰਸਥਾਵਾਂ ਦੇ ਰੋਲ ਤੇ ਮਜ਼ਬੂਤੀ ’ਤੇ ਨਿਰਭਰ ਹੈ। ਖੋਜੀਆਂ ਮੁਤਾਬਿਕ, ਉਹ ਸਮਾਜ ਜਿਨ੍ਹਾਂ ਵਿੱਚ ਸੰਸਥਾਵਾਂ ਤੇ ਕਾਨੂੰਨ ਮਾੜੇ ਹਾਲਾਤ ਵਿੱਚ ਹਨ ਅਤੇ ਆਪਣੀ ਆਬਾਦੀ ਦੇ ਸ਼ੋਸ਼ਣ ਵਿੱਚ ਸਹਾਈ ਹਨ, ਉਥੇ ਚੰਗੇਰੇ ਤੇ ਲਾਭਕਾਰੀ ਵਿਕਾਸ ਵਾਲੀ ਤਬਦੀਲੀ ਨਹੀਂ ਉਪਜਦੀ। ਆਪਣੀ ਲੰਮੀ ਖੋਜ ਪ੍ਰਕਿਰਿਆ ਵਿੱਚ ਉਨ੍ਹਾਂ ਦਰਸਾਇਆ ਹੈ ਕਿ ਯੂਰੋਪੀਅਨ ਦੇਸ਼ਾਂ ਨੇ ਜਦੋਂ ਸੰਸਾਰ ਵਿੱਚ ਆਪਣੀਆਂ ਬਸਤੀਆਂ ਬਣਾਈਆਂ ਤਾਂ ਉਨ੍ਹਾਂ ਕਬਜ਼ੇ ਅਧੀਨ ਕੀਤੇ ਮੁਲਕਾਂ ਦੀਆਂ ਸੰਸਥਾਵਾਂ ਤਬਾਹ ਕੀਤੀਆਂ ਤੇ ਫਿਰ ਨਵੀਆਂ ਸੰਸਥਾਵਾਂ ਬਣਾ ਕੇ ਲੋਕਾਂ ਦਾ ਸ਼ੋਸ਼ਣ ਕੀਤਾ; ਉਥੇ ਗਏ ਆਪਣੇ ਪਰਵਾਸੀ ਮਜ਼ਦੂਰਾਂ ਤੇ ਸ਼ਾਸਕਾਂ ਨੂੰ ਲਾਭ ਦਿਵਾਇਆ ਤੇ ਕਾਬਜ਼ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਸਾਧਨ ਬੇਹਿਸਾਬੇ ਲੁੱਟੇ। ਸਾਮਰਾਜੀ ਤਾਕਤਾਂ ਨੇ ਮੁਕਾਮੀ (ਲੋਕਲ) ਲੋਕਾਂ ਦੀ ਭਾਗੀਦਾਰੀ ਦਾ ਢੌਂਗ ਰਚ ਕੇ ਕੁਝ ਸੰਸਥਾਵਾਂ ਨੂੰ ਮਾਨਵਵਾਦੀ ਦਰਸਾਇਆ ਪਰ ਅਸਿੱਧੇ ਤੌਰ ’ਤੇ ਉਹ ਆਪਣਾ ਹੀ ਫਾਇਦਾ ਦੇਖਦੇ ਰਹੇ। ਬਹੁਤ ਸਾਰੇ ਦੇਸ਼ ਇਨ੍ਹਾਂ ਲੋਟੂ ਸੰਸਥਾਵਾਂ ਦੇ ਚੱਕਰ ਵਿੱਚ ਫਸ ਗਏ ਅਤੇ ਆਰਥਿਕ ਖੁਸ਼ਹਾਲੀ ਉਨ੍ਹਾਂ ਤੋਂ ਕਾਫੀ ਦੂਰ ਰਹੀ। ਜਦੋਂ ਵੀ ਸਾਮਰਾਜੀ ਤਾਕਤਾਂ ਨੂੰ ਕੋਈ ਇਨਕਲਾਬੀ ਤਾਕਤ ਨਜ਼ਰ ਆਉਂਦੀ, ਉਹ ਸੀਮਤ ਲੋਕਤੰਤਰ ਦਾ ਦਿਖਾਵਾ ਅਤੇ ਲੋਕਾਂ ਨੂੰ ਭਵਿੱਖ ਵਿੱਚ ਤਰੱਕੀ ਦਾ ਸੁਫਨਾ ਦਿਖਾ ਕੇ ਰਾਜ ਕਰਦੇ ਰਹੇ। ਕਈ ਵਾਰ ਉਨ੍ਹਾਂ ਦੇ ਸੋਚੇ ਮਨਸੂਬੇ ਫੇਲ੍ਹ ਵੀ ਹੋਏ ਅਤੇ ਅੰਤ ਨੂੰ ਸੱਤਾ ਛੱਡਣੀ ਪਈ। ਇਨ੍ਹਾਂ ਅਰਥਵਿਗਿਆਨੀਆਂ ਨੇ ਹੋਰ ਖੋਜ ਪੁਸਤਕਾਂ ਤੋਂ ਇਲਾਵਾ 2023 ਵਿੱਚ ‘ਪਾਵਰ ਐਂਡ ਪ੍ਰੋਗਰੈਸ: ਅਵਰ ਥਾਉਂਸਡ ਈਅਰ ਸਟਰਗਲ ਓਵਰ ਟੈਕਨਾਲੋਜੀ ਐਂਡ ਪ੍ਰਾਸਪੈਰਟੀ’ ਕਿਤਾਬ ਛਪਵਾਈ ਜੋ ਉਨ੍ਹਾਂ ਦੇ ਇਨਾਮ ਲਈ ਆਧਾਰ ਬਣੀ। ਉਨ੍ਹਾਂ ਮੁਤਾਬਿਕ, ਗਰੀਬੀ ਅਸਲ ਵਿੱਚ ਰਾਜਨੀਤਕ ਅਤੇ ਆਰਥਿਕ ਸੰਸਥਾਵਾਂ ਦੀ ਬਣਤਰ ਕਰ ਕੇ ਹੈ। ਇਨ੍ਹਾਂ ਸ਼ਿੱਦਤ ਨਾਲ ਬਿਆਨਿਆ ਕਿ ਅੱਜ ਦੇ ਸਮੇਂ ਵਿੱਚ ਵਧ ਰਹੇ ਆਰਥਿਕ ਪਾੜੇ ਘੱਟ ਕਰਨੇ ਗੰਭੀਰ ਚੁਣੌਤੀ ਹਨ। ਇਸ ਸਿਧਾਂਤਕ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਵਿਚਾਰ ਕੀਤਾ ਜਾ ਸਕਦਾ ਹੈ ਕਿ ਕੀ ਅਜਿਹਾ ਹੁਣ ਵੀ ਵਾਪਰ ਹੈ? ਕੀ ਸਾਡੇ ਮੁਲਕ ਤੇ ਰਾਜ ਵਿੱਚ ਆਰਥਿਕ, ਸਮਾਜਿਕ, ਸਭਿਆਚਾਰ ਤੇ ਰਾਜਨੀਤਕ ਸੰਸਥਾਵਾਂ ਦੀ ਕਾਰਗੁਜ਼ਾਰੀ ਤੇ ਮਜ਼ਬੂਤੀ ਸਮੁੱਚੇ ਸਮਾਜ ਦੇ ਵਿਕਾਸ ਨੂੰ ਕਲਾਵੇ ਵਿੱਚ ਲੈਂਦੀ ਹੈ? ਦੇਸ਼ ਤੇ ਸੂਬੇ ਦੀ ਆਰਥਿਕਤਾ ਅਜੇ ਵੀ ਖੇਤੀ ਖੇਤਰ ’ਤੇ ਨਿਰਭਰ ਹੈ ਭਾਵੇਂ ਨਿਰੋਲ ਘਰੇਲੂ ਆਮਦਨ ਵਿੱਚ ਇਸ ਦਾ ਹਿੱਸਾ ਘਟ ਗਿਆ ਹੈ। ਜਦੋਂ ਦੇਸ਼ ਨੇ ਰਾਜਨੀਤਕ ਆਜ਼ਾਦੀ ਹਾਸਲ ਕੀਤੀ ਤਾਂ ਖੇਤੀ, ਉਦਯੋਗ, ਤਕਨੀਕੀ ਵਿਗਿਆਨ, ਸੇਵਾਵਾਂ ਆਦਿ ਰਾਹੀਂ ਆਰਥਿਕ ਖੇਤਰ ਦੀ ਮਜ਼ਬੂਤੀ ਲਈ ਬਹੁਤ ਸਾਰੇ ਅਦਾਰੇ ਤੇ ਸੰਸਥਾਵਾਂ ਬਣਾਈਆਂ ਗਈਆਂ। ਖੇਤੀ ਲਈ ਨਵੀਂ ਮਸ਼ੀਨਰੀ ਤੇ ਉਤਪਾਦਨ ਲਈ ਯੂਨਿਟਾਂ ਅਤੇ ਕਿਸਾਨਾਂ ਦੀ ਲੋੜੀਂਦੀ ਵਿੱਤੀ ਮਦਦ ਲਈ ਸਹਿਕਾਰੀ ਸੈਕਟਰ ਬਣਾਏ। ਲੋੜੀਂਦੇ ਬੀਜਾਂ, ਖਾਦਾਂ, ਕੀਟ ਤੇ ਨਦੀਨ ਨਾਸ਼ਕਾਂ ਦੀ ਭਰੋਸੇਯੋਗ ਸਪਲਾਈ ਦੇ ਉਪਰਾਲੇ ਕੀਤੇ। ਇਨ੍ਹਾਂ ਅਦਾਰਿਆਂ ਦੀ ਸਥਾਪਨਾ ਅਤੇ ਯੋਗ ਪ੍ਰਸ਼ਾਸਨਕ ਨੀਤੀਆਂ ਨਾਲ ਖੇਤੀ ਖੇਤਰ ਤਰੱਕੀ ਦੇ ਰਾਹ ਪਿਆ। ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਦੇ ਸ਼ਬਦ ਇਤਿਹਾਸਕ ਹਨ ਕਿ ‘ਹੋਰ ਸਾਰੇ ਖੇਤਰ ਇੰਤਜ਼ਾਰ ਕਰ ਸਕਦੇ ਹਨ ਪਰ ਖੇਤੀਬਾੜੀ ਨਹੀਂ’ ਕਿਉਂਕਿ ਦੇਸ਼ ਦੀ ਜਨਤਾ ਦਾ ਪੇਟ ਭਰਨ ਲਈ ਅਨਾਜ ਬਾਹਰੋਂ ਮੰਗਵਾਉਣਾ ਪੈਂਦਾ ਸੀ। ਇਨ੍ਹਾਂ ਕੋਸ਼ਿਸ਼ਾਂ ਕਰ ਕੇ ਖੇਤੀ ਅਨਾਜ ਇੰਨਾ ਪੈਦਾ ਹੋਣਾ ਸ਼ੁਰੂ ਹੋਇਆ ਕਿ ਨਾ ਸਿਰਫ ਜਨਤਾ ਦਾ ਪੇਟ ਭਰਿਆ ਬਲਕਿ ਦੇਸ਼ ਅਨਾਜ ਬਰਾਮਦ ਕਰਨ ਦੇ ਸਮਰੱਥ ਹੋ ਗਿਆ। 1980 ਤੱਕ ਇਹ ਸਭ ਰਾਹ ਠੀਕ ਚੱਲਦਾ ਰਿਹਾ ਪਰ ਇਸ ਤੋਂ ਬਾਅਦ, ਖਾਸਕਰ 1991-92 ਵਾਲੀਆਂ ਆਰਥਿਕ ਨੀਤੀਆਂ ਸਦਕਾ ਕਾਰਪੋਰੇਟ ਖੇਤਰ ਹੱਥ ਖੇਤੀ ਵੱਲ ਜਾਣ ਕਰ ਕੇ ਪੁਰਾਣੀਆਂ ਕਿਸਾਨ ਪੱਖੀ ਨੀਤੀਆਂ ਨੂੰ ਤਿਲਾਂਜਲੀ ਦੇ ਦਿੱਤੀ ਗਈ। ਅੱਜ ਕਿਸਾਨ ਦਾ ਜੋ ਹਾਲ ਹੈ, ਕਿਸੇ ਤੋਂ ਭੁੱਲਿਆ ਨਹੀਂ। ਕਿਸਾਨੀ ਕਰਜ਼ਾ, ਆਤਮ-ਹੱਤਿਆਵਾਂ, ਖੇਤੀ ਛੱਡਣਾ ਆਦਿ ਪ੍ਰਤੱਖ ਮਿਸਾਲਾਂ ਹਨ। ਆਰਥਿਕ ਖੁਸ਼ਹਾਲੀ ਦਾ ਮੁੱਖ ਧੁੱਰਾ ਹੈ ਸਮਾਜ ਵਿੱਚ ਉਦਯੋਗਿਕ ਵਿਕਾਸ ਤੇ ਰੁਜ਼ਗਾਰ ਮੌਕਿਆਂ ਦੀ ਉਪਜ। 1950 ਤੋਂ 1970 ਤੱਕ ਜਨਤਕ ਸੈਕਟਰ ਵਿੱਚ ਵੱਡੇ ਪ੍ਰਾਜੈਕਟਾਂ ਅਧੀਨ ਉਦਯੋਗਿਕ ਪਲਾਟਾਂ ਦੀ ਸਥਾਪਨਾ ਕੀਤੀ ਗਈ; ਨਤੀਜੇ ਵਜੋਂ ਲੋਕਾਂ ਨੂੰ ਰੁਜ਼ਗਾਰ ਮਿਲਣਾ ਸ਼ੁਰੂ ਹੋਇਆ। ਇਸ ਦੇ ਨਾਲ ਹੀ ਬੈਂਕ, ਪੰਜਾਬ ਸਕੂਲ ਸਿੱਖਿਆ ਬੋਰਡ, ਬਿਜਲੀ ਬੋਰਡ, ਪਨਸਪ ਅਤੇ ਅਨੇਕ ਹੋਰ ਜਨਤਕ ਅਦਾਰਿਆਂ ਵਿੱਚ ਆਮ ਲੋਕਾਂ ਦੇ ਬੱਚੇ ਵੀ ਆਪਣੀ ਵਿਦਿਅਕ ਯੋਗਤਾ ਨਾਲ ਰੁਜ਼ਗਾਰ ਹਾਸਲ ਕਰ ਲੈਂਦੇ ਸਨ। ਹੁਣ ਨਿੱਜੀਕਰਨ ਦੇ ਦੌਰ ਵਿੱਚ ਇਹ ਸੰਸਥਾਵਾਂ ਖਾਤਮੇ ਦੀ ਕਗਾਰ ’ਤੇ ਹਨ। ਜਨਤਕ ਉਦਯੋਗਾਂ ਵਿੱਚ ਰੁਜ਼ਗਾਰ ਖਤਮ ਹੋ ਰਿਹਾ ਹੈ। ਬਹੁਤ ਸਾਰੀਆਂ ਸੇਵਾਵਾਂ ਠੇਕਾ ਆਧਾਰਿਤ ਕੀਤੀਆਂ ਜਾ ਰਹੀਆਂ ਹਨ। ਕਈ ਵਿਭਾਗਾਂ ਵਿੱਚ ਪਿਛਲੇ 20-25 ਸਾਲਾਂ ਤੋਂ ਕੋਈ ਅਸਾਮੀ ਨਹੀਂ ਭਰੀ ਗਈ। ਕਈ ਵਿਭਾਗ ਬੰਦ ਦਿੱਤੇ। ਸਿੱਟੇ ਵਜੋਂ ਅੱਜ ਦੇਸ਼ ਤੇ ਸਾਡੇ ਸੂਬੇ ਵਿੱਚ ਬੇਰੁਜ਼ਗਾਰੀ ਚਰਮ ਸੀਮਾ ’ਤੇ ਹੈ। ਲੋਕਾਂ ਦਾ ਸਰਕਾਰਾਂ, ਇਥੋਂ ਤੱਕ ਕਿ ਨਿੱਜੀ ਖੇਤਰਾਂ ਤੋਂ ਵੀ ਮਨ ਭਰ ਗਿਆ ਹੈ। ਪੰਜਾਬ ਦੇ ਬੱਚੇ ਵਿਦੇਸ਼ ਜਾ ਰਹੇ ਹਨ। ਇਹੀ ਨਹੀਂ, ਦੇਸ਼ ਅੰਦਰ ਆਰਥਿਕ ਪਾੜੇ ਬਹੁਤ ਵਧ ਗਏ ਅਤੇ ਵਧ ਰਹੇ ਹਨ। ਧਨ-ਦੌਲਤ ਦੇ ਸ੍ਰੋਤ ਕੁਝ ਕੁ ਹੱਥਾਂ ਵਿੱਚ ਸਿਮਟ ਗਏ ਹਨ। 1980 ਤੋਂ ਪਹਿਲਾਂ ਮੁਲਕ ਵਿੱਚ 2-4 ਹੀ ਖਰਬਪਤੀ ਸਨ, ਅੱਜ ਇਹ ਗਿਣਤੀ 200 ਤੋਂ ਵਧੇਰੇ ਹੈ। ਭਾਰਤ ਦੇ 10% ਲੋਕਾਂ ਕੋਲ ਦੇਸ਼ ਦੇ 60% ਵਸੀਲੇ ਹਨ; 60% ਗਰੀਬਾਂ ਕੋਲ ਕੇਵਲ 4% ਦੇ ਕਰੀਬ ਹਨ। ਆਰਥਿਕ ਕਾਰਕ ਤੋਂ ਬਿਨਾਂ ਸਿਹਤ ਅਤੇ ਸਿੱਖਿਆ ਅਜਿਹੇ ਖੇਤਰ ਹਨ ਜਿਨ੍ਹਾਂ ਤੋਂ ਕਿਸੇ ਦੇਸ਼ ਦੀ ਤੱਰਕੀ ਤੇ ਖੁਸ਼ਹਾਲੀ ਮਿਣੀ ਜਾਂਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਿਆ ਤੇ ਸਿਹਤ ਸੰਸਥਾਵਾਂ ਦਾ ਵੱਡੇ ਪੱਧਰ ’ਤੇ ਵਿਸਤਾਰ ਕੀਤਾ ਗਿਆ। ਸਕੂਲ, ਕਾਲਜ, ਤਕਨੀਕੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਬਣਾਏ। ਇਨ੍ਹਾਂ ਸੰਸਥਾਵਾਂ ਦੀ ਵਿਲੱਖਣਤਾ ਸੀ ਕਿ ਘੱਟ ਖਰਚਿਆਂ ਵਿੱਚ ਆਮ ਲੋਕਾਂ ਨੂੰ ਵੀ ਸਿੱਖਿਆ ਮਿਲਣ ਲੱਗੀ; ਅਮੀਰ ਗਰੀਬ ਕੁਝ ਨਾ ਕੁਝ ਰੁਜ਼ਗਾਰ ਲੈ ਲੈਂਦੇ। ਅੱਜ ਹਾਲਤ ਬਿਲਕੁਲ ਉਲਟ ਹੋ ਗਈ ਲੱਗਦੀ ਹੈ। ਸਿੱਖਿਆ ਦਾ ਨਿੱਜੀਕਰਨ ਹੋਣ ਕਰ ਕੇ ਇਹ ਵਪਾਰ ਬਣ ਗਈ ਹੈ। ਜਨਤਕ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਜਾਣਬੁਝ ਕੇ ਖਤਮ ਕੀਤਾ ਜਾ ਰਿਹਾ ਹੈ; ਪ੍ਰਾਈਵੇਟ ਅਦਾਰਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਦਿਆ ਮਹਿੰਗੀ ਹੋਣ ਕਰ ਕੇ ਆਮ ਲੋਕਾਂ ਦਾ ਕਚੂੰਮਰ ਨਿਕਲਿਆ ਪਿਆ ਹੈ। ਛੋਟੇ ਕਿਸਾਨਾਂ ਦੀ ਅੱਧੀ ਕਮਾਈ ਦੇ ਲੱਗਭਗ ਬੱਚਿਆਂ ਦੀ ਸਿੱਖਿਆ ’ਤੇ ਖਰਚ ਹੋ ਜਾਂਦੀ ਹੈ। 1950 ਤੋਂ 1960-65 ਤੱਕ ਜਨਤਕ ਸਿਹਤ ਸੰਸਥਾਵਾਂ, ਡਿਪੈਂਸਰੀਆਂ, ਛੋਟੇ ਤੇ ਵੱਡੇ ਹਸਪਤਾਲਾਂ ਦੀ ਸਥਾਪਨਾ ਤੇਜ਼ੀ ਨਾਲ ਹੋਈ ਸੀ। ਸਰਕਾਰੀ ਸਿਹਤ ਅਦਾਰੇ ਖਤਮ ਕੀਤੇ ਜਾ ਰਹੇ ਹਨ। ਹੋਟਲ ਵਰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਹੱਦੋਂ ਵੱਧ ਮਹਿੰਗਾ ਹੈ। ਰਾਜਨੀਤਕ ਤੌਰ ’ਤੇ ਦੇਖੀਏ ਤਾਂ ਆਜਾਦੀ ਤੋਂ ਬਾਅਦ ਸਾਡੇ ਸਿਆਸਤਦਾਨਾਂ ਦਾ ਕਿਰਦਾਰ ਤੇ ਵਿਹਾਰ ਹੁਣ ਦੇ ਮੁਕਾਬਲੇ ਬਹੁਤ ਠੀਕ ਸੀ। ਹੁਣ ਤਾਂ ਕਹਿਣ ਨੂੰ ਹੀ ਲੋਕਤੰਤਰ ਲਗਦਾ ਹੈ; ਸੱਤਾ ਦੀ ਡੋਰੀ ਇੱਕ ਸ਼ਖ਼ਸ ਜਾਂ ਕੁਝ ਪਰਿਵਾਰਾਂ ਤੱਕ ਸੀਮਤ ਹੈ। ਨਵੀਂ ਪਨੀਰੀ ਨੂੰ ਰਾਜਨੀਤੀ ਵਿੱਚ ਥਾਂ ਬਹੁਤ ਘੱਟ ਮਿਲ ਰਹੀ ਹੈ। ਸੱਭਿਆਚਾਰ ਵਿੱਚ ਉਪਜਾਏ ਜਾ ਰਹੇ ਵਿਗਾੜਾਂ ਕਾਰਨ ਹਿੰਸਾ ਵਧ ਰਹੀ ਹੈ। ਸਾਂਝ ਅਤੇ ਭਾਈਚਾਰਾ ਹੁਣ ਬੀਤੇ ਦੀਆਂ ਗੱਲਾਂ ਲਗਦੇ ਹਨ। ਪੰਜਾਬ ਦੀ ਮੌਜੂਦਾ ਸੱਤਾਧਾਰੀ ਧਿਰ ਨੂੰ ਲੋਕਾਂ ਨੇ ਇਸ ਕਰ ਕੇ ਸਰਕਾਰ ਚਲਾਉਣ ਲਈ ਚੁਣਿਆ ਸੀ ਕਿ ਇਹ ਰਵਾਇਤੀ ਪਾਰਟੀਆਂ ਤੋਂ

ਸੰਤੁਲਿਤ ਵਿਕਾਸ ਅਤੇ ਸਮਾਜਿਕ ਸੰਸਥਾਵਾਂ/ਡਾ. ਸੁਖਦੇਵ ਸਿੰਘ Read More »

ਪ੍ਰਮਾਣੂ ਪਣਡੁੱਬੀ ਤੋਂ ਬੈਲਿਸਟਿਕ ਮਿਜ਼ਾਈਲ ਦਾਗਣ ਦੀ ਪਰਖ

ਨਵੀਂ ਦਿੱਲੀ : ਭਾਰਤੀ ਜਲ ਸੈਨਾ ਨੇ ਨਵੀਂ ਸ਼ਾਮਲ ਕੀਤੀ ਗਈ ਪ੍ਰਮਾਣੂ ਪਣਡੁੱਬੀ ਆਈ ਐੱਨ ਐੱਸ ਅਰਿਘਾਤ ਤੋਂ 3,500 ਕਿੱਲੋਮੀਟਰ ੱਕ ਮਾਰ ਕਰਨ ਦੇ ਸਮਰੱਥ ਕੇ-4 ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ। ਰੱਖਿਆ ਸੂਤਰਾਂ ਮੁਤਾਬਕ ਪਰਖ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸੰਬੰਧਤ ਅਧਿਕਾਰੀ ਚੋਟੀ ਦੀ ਫੌਜੀ ਅਤੇ ਸਿਆਸੀ ਲੀਡਰਸ਼ਿਪ ਨੂੰ ਜਾਣਕਾਰੀ ਦੇਣਗੇ। ਇਹ ਪਰਖ ਦੇਸ਼ ਦੀ ਦੋਹਰਾ ਵਾਰ ਕਰਨ ਦੀ ਸਮਰੱਥਾ ਨੂੰ ਪ੍ਰਮਾਣਤ ਕਰਨ ਲਈ ਮਹੱਤਵਪੂਰਨ ਹੈ। ਭਾਰਤੀ ਜਲ ਸੈਨਾ ਨੇ ਅਗਸਤ ’ਚ ਵਿਸ਼ਾਖਾਪਟਨਮ ਸਥਿਤ ਸ਼ਿਪ ਬਿਲਡਿੰਗ ਸੈਂਟਰ ’ਚ ਪਣਡੁੱਬੀ ਨੂੰ ਸ਼ਾਮਲ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਦੀ ਪੂਰੀ ਰੇਂਜ ਦੀ ਪਰਖ ਤੋਂ ਪਹਿਲਾਂ ਡੀ ਆਰ ਡੀ ਓ ਨੇ ਪਾਣੀ ਦੇ ਹੇਠਲੇ ਪਲੇਟਫਾਰਮਾਂ ਤੋਂ ਦਾਗੀ ਜਾਣ ਵਾਲੀ ਮਿਜ਼ਾਈਲ ਦੇ ਲਾਂਚ ਦੇ ਵਿਆਪਕ ਤਜਰਬੇ ਕੀਤੇ ਸਨ। ਜਲ ਸੈਨਾ ਕੋਲ ਦੋ ਪ੍ਰਮਾਣੂ ਪਣਡੁੱਬੀਆਂ ਹਨ, ਜੋ ਬੈਲਿਸਟਿਕ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਰੱਖਦੀਆਂ ਹਨ, ਜਿਨ੍ਹਾਂ ’ਚ ਆਈ ਅੱੈਨ ਐੱਸ ਅਰਿਹੰਤ ਅਤੇ ਅਰਿਘਾਤ ਸ਼ਾਮਲ ਹਨ। ਤੀਜੀ ਕਿਸ਼ਤੀ ਵੀ ਲਾਂਚ ਕੀਤੀ ਗਈ ਹੈ ਅਤੇ ਅਗਲੇ ਸਾਲ ਸ਼ਾਮਲ ਹੋਣ ਦੀ ਉਮੀਦ ਹੈ।

ਪ੍ਰਮਾਣੂ ਪਣਡੁੱਬੀ ਤੋਂ ਬੈਲਿਸਟਿਕ ਮਿਜ਼ਾਈਲ ਦਾਗਣ ਦੀ ਪਰਖ Read More »

ਡੇਰਾ ਸਿਰਸਾ ਮੁਖੀ ਤੇ ਹੋਰਨਾਂ ਖਿਲਾਫ ਸੁਣਵਾਈ ਸ਼ੁਰੂ

ਚੰਡੀਗੜ੍ਹ : ਛੇ ਮਹੀਨੇ ਤੋਂ ਵੱਧ ਸਮੇਂ ਬਾਅਦ ਬੇਅਦਬੀ ਮਾਮਲਿਆਂ ’ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰਨਾਂ ਖਿਲਾਫ ਸੁਣਵਾਈ ਵੀਰਵਾਰ ਇੱਥੇ ਅਦਾਲਤ ’ਚ ਸ਼ੁਰੂ ਹੋਈ। 18 ਅਕਤੂਬਰ ਨੂੰ ਸੁਪਰੀਮ ਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮੁਕੱਦਮੇ ’ਤੇ ਲਾਈ ਰੋਕ ਹਟਾਏ ਜਾਣ ਮਗਰੋਂ ਇਹ ਸੁਣਵਾਈ ਮੁੜ ਸ਼ੁਰੂ ਹੋਈ ਹੈ। ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਵਿਚਾਲੇ ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਨੂੰ ਦਸਤਾਵੇਜ਼ ਮੁਹੱਈਆ ਕਰਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ। ਮਾਰਚ ਮਹੀਨੇ ਪੰਜਾਬ ਸਰਕਾਰ ਨੇ ਮੁਕੱਦਮੇ ’ਤੇ ਹਾਈ ਕੋਰਟ ਵੱਲੋਂ ਲਾਈ ਰੋਕ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ। 2015 ’ਚ ਬਰਗਾੜੀ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ ਰਾਮ ਰਹੀਮ ਅਤੇ ਹੋਰ ਡੇਰਾ ਪ੍ਰੇਮੀਆਂ ਖਿਲਾਫ ਕੇਸ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਫਰਵਰੀ 2023 ’ਚ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਸੀ। ਸੁਰੱਖਿਆ ਖਤਰਿਆਂ ਦਾ ਹਵਾਲਾ ਦਿੰਦਿਆਂ ਮੁਲਜ਼ਮਾਂ ਨੇ ਮੁਕੱਦਮਾ ਪੰਜਾਬ ਤੋਂ ਬਾਹਰ ਕਿਸੇ ਅਦਾਲਤ ’ਚ ਤਬਦੀਲ ਕਰਨ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਕੋਟਕਪੂਰਾ ’ਚ ਇੱਕ ਮੁਲਜ਼ਮ ਦੀ ਉਸ ਦੀ ਦੁਕਾਨ ਅੰਦਰ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਮਗਰੋਂ ਕੇਸ ਤਬਦੀਲ ਕਰਨ ਸੰਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ

ਡੇਰਾ ਸਿਰਸਾ ਮੁਖੀ ਤੇ ਹੋਰਨਾਂ ਖਿਲਾਫ ਸੁਣਵਾਈ ਸ਼ੁਰੂ Read More »

ਕੈਨੇਡਾ ਦਾ ਨਾਮੀ ਸ਼ੈਰੀਡਨ ਕਾਲਜ ਦਰਜਨਾਂ ਕੋਰਸ ਮੁਅੱਤਲ ਕਰਨ ਲਈ ਮਜਬੂਰ

ਵਿਨੀਪੈਗ : ਕੈਨੇਡੀਅਨ ਫੈਡਰਲ ਸਰਕਾਰ ਵੱਲੋਂ ਕੌਮਾਂਤਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ’ਤੇ ਕੈਪ ਲਗਾਉਣ ਦੇ ਐਲਾਨ ਕਰਨ ਤੋਂ ਬਾਅਦ ਸ਼ੈਰੀਡਨ ਕਾਲਜ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਪਹਿਲਾ ਕਾਲਜ ਹੈ। ਕਾਲਜ ਅਨੁਸਾਰ ਇੱਥੇ 40,000 ਤੋਂ ਵੱਧ ਵਿਦਿਆਰਥੀ ਹਨ। ਇਹ ਕੈਨੇਡਾ ਦਾ ਚੋਟੀ ਦਾ ਐਨੀਮੇਸ਼ਨ ਕਾਲਜ ਮੰਨਿਆ ਜਾਂਦਾ ਹੈ, ਜਿਸ ’ਚ ਸੱਤ ਸ਼ੈਰੀਡਨ-ਸਿਖਲਾਈ ਪ੍ਰਾਪਤ ਐਨੀਮੇਟਰਾਂ ਨੇ ਅਕੈਡਮੀ ਐਵਾਰਡ ਜਿੱਤਿਆ ਹੈ। ਓਨਟਾਰੀਓ ਦੇ ਇਸ ਕਾਲਜ ਨੇ ਸਰਕਾਰੀ ਨੀਤੀ ਵਿਚ ਤਬਦੀਲੀ ਅਤੇ ਦਾਖਲੇ ਵਿਚ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਆਪਣੇ ਦਰਜਨਾਂ ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਆਪਣੇ ਸਟਾਫ ਨੂੰ ਘਟਾ ਦਿੱਤਾ ਹੈ। ਸ਼ੈਰੀਡਨ ਕਾਲਜ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਸਾਰੇ ਮੌਜੂਦਾ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਮੌਕਾ ਮਿਲੇਗਾ, ਪਰ ਅਸੀਂ ਅੱਗੇ ਨਵੇਂ ਸਾਲ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਵਾਂਗੇ। ਬਰੈਂਪਟਨ, ਮਿਸੀਸਾਗਾ ਅਤੇ ਓਕਵਿਲੇ ਵਿਚ ਕੈਂਪਸ ਰੱਖਣ ਵਾਲੇ ਕਾਲਜ ਨੇ ਕਿਹਾ ਕਿ ਕੁਝ ਮੁਅੱਤਲੀਆਂ ਮਈ ਦੇ ਸ਼ੁਰੂ ਵਿਚ ਲਾਗੂ ਹੋਣਗੀਆਂ, ਪਰ ਆਉਣ ਵਾਲੇ ਮਹੀਨਿਆਂ ਤੇ ਸਾਲਾਂ ਵਿਚ ਪ੍ਰੋਗਰਾਮ ਬੰਦ ਹੋ ਜਾਣਗੇ। ਸ਼ੈਰੀਡਨ ਕਾਲਜ ’ਚ ਮੁਅੱਤਲ ਕੀਤੇ ਜਾ ਰਹੇ ਪ੍ਰੋਗਰਾਮਾਂ ’ਚ ਅਪਲਾਈਡ ਸਾਇੰਸ ਐਂਡ ਟੈਕਨਾਲੋਜੀ ਦੀ ਫੈਕਲਟੀ ’ਚ 13, ਬਿਜ਼ਨਸ ਪ੍ਰੋਗਰਾਮਾਂ ਦੇ 13, ਐਨੀਮੇਸ਼ਨ, ਆਰਟਸ ਅਤੇ ਡਿਜ਼ਾਈਨ ਦੀ ਫੈਕਲਟੀ ’ਚ ਛੇ, ਅਪਲਾਈਡ ਹੈੱਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ’ਚ ਪੰਜ ਅਤੇ ਹਿਊਮੈਨਿਟੀ ਅਤੇ ਸਮਾਜਕ ਵਿਗਿਆਨ ’ਚ ਤਿੰਨ ਪ੍ਰੋਗਰਾਮ ਸ਼ਾਮਲ ਹਨ। ਇਸ ਸਾਲ ਦੇ ਸ਼ੁਰੂ ’ਚ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਰਿਹਾਇਸ਼ ਦੀ ਘਾਟ ਅਤੇ ਰਹਿਣ ਦੀ ਲਾਗਤ ਦੇ ਜਵਾਬ ’ਚ ਕੌਮਾਂਤਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾ ਰਹੀ ਹੈ। ਪਿਛਲੇ ਮਹੀਨੇ ਕੌਂਸਲ ਆਫ ਓਨਟਾਰੀਓ ਯੂਨੀਵਰਸਿਟੀਜ਼ ਨੇ ਕਿਹਾ ਸੀ ਕਿ ਇਸ ਸੀਮਾ ਨਾਲ ਓਨਟਾਰੀਓ ਦੇ ਸਕੂਲਾਂ ਨੂੰ ਲਗਭਗ ਇਕ ਅਰਬ ਡਾਲਰ ਦਾ ਮਾਲੀ ਨੁਕਸਾਨ ਹੋ ਸਕਦਾ ਹੈ। ਸ਼ੈਰੀਡਨ ਕਾਲਜ ਦੀ ਪ੍ਰੈਜ਼ੀਡੈਂਟ ਜੈਨੇਟ ਮੌਰੀਸਨ ਵੱਲੋਂ ਆਏ ਬਿਆਨ ਅਨੁਸਾਰ ਕਾਲਜ ਦਾ ਅਨੁਮਾਨ ਹੈ ਕਿ ਅਗਲੇ ਸਾਲ 30 ਫੀਸਦੀ ਘੱਟ ਵਿਦਿਆਰਥੀ ਦਾਖਲਾ ਲੈਣਗੇ, ਜਿਸ ਨਾਲ ਮਾਲੀਏ ਵਿਚ ਤਕਰੀਬਨ 1120 ਲੱਕ ਡਾਲਰ ਦੀ ਕਮੀ ਆਵੇਗੀ। ਮੌਰੀਸਨ ਨੇ ਕਿਹਾ ਕਿ 27 ਹੋਰ ਪ੍ਰੋਗਰਾਮਾਂ ਦੀ ਵੀ ਕੁਸ਼ਲਤਾ ਸਮੀਖਿਆ ਕੀਤੀ ਜਾਵੇਗੀ। ਉਨ੍ਹਾ ਕਿਹਾ ਲੰਮੇ ਸਮੇਂ ਤੋਂ ਘੱਟ ਫੰਡਿੰਗ, ਬਦਲਦੀਆਂ ਸਰਕਾਰੀ ਨੀਤੀਆਂ ਅਤੇ ਸਮਾਜਕ, ਤਕਨੀਕੀ ਤੇ ਆਰਥਕ ਵਿਘਨ ਦੇ ਦੌਰਾਨ ਸ਼ੈਰੀਡਨ ਨੂੰ ਵਿੱਤੀ ਤੌਰ ’ਤੇ ਟਿਕਾਊ ਅਤੇ ਜੀਵਤ ਅਦਾਰਾ ਬਣੇ ਰਹਿਣ ਲਈ ਇਹ ਬਦਲਾਅ ਜ਼ਰੂਰੀ ਹਨ। ਫੈਡਰਲ ਸਰਕਾਰ ਨੇ ਕਿਹਾ ਸੀ ਕਿ 2024 ਲਈ 3,60,000 ਸਟੱਡੀ ਪਰਮਿਟ ਮਨਜ਼ੂਰ ਕੀਤੇ ਜਾਣਗੇ, ਜੋ ਕਿ 2023 ਦੀ ਤੁਲਨਾ ਵਿਚ 35 ਫੀਸਦੀ ਘੱਟ ਹਨ। ਸਤੰਬਰ ’ਚ ਫੈਡਰਲ ਲਿਬਰਲ ਸਰਕਾਰ ਨੇ ਕਿਹਾ ਸੀ ਕਿ ਉਹ ਕੌਮਾਂਤਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ’ਚ ਹੋਰ 10 ਫੀਸਦੀ ਦੀ ਕਟੌਤੀ ਕਰੇਗੀ। ਪਿਛਲੇ ਮਹੀਨੇ ਸੇਨੇਕਾ ਪੋਲੀਟੈਕਨਿਕ ਨੇ ਐਲਾਨ ਕੀਤਾ ਸੀ ਕਿ ਉਹ ਕੌਮਾਂਤਰੀ ਵਿਦਿਆਰਥੀ ਪਰਮਿਟ ’ਤੇ ਸੀਮਾ ਦੇ ਕਾਰਨ ਆਪਣੇ ਮਾਰਖਮ ਕੈਂਪਸ ਨੂੰ ਅਸਥਾਈ ਤੌਰ ’ਤੇ ਬੰਦ ਕਰ ਰਹੀ ਹੈ। ਸ਼ੈਰੀਡਨ ਕਾਲਜ ਦੇ ਪ੍ਰੋਫੈਸਰਾਂ, ਲਾਇਬ੍ਰੇਰੀਅਨਾਂ ਅਤੇ ਕੌਂਸਲਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਦੇ ਪ੍ਰੈਜ਼ੀਡੈਂਟ ਅਤੇ ਸ਼ੈਰੀਡਨ ਫੈਕਲਟੀ ਮੈਂਬਰ ਜੈੱਕ ਓਰੋਵਿਟਜ਼ ਨੇ ਕਿਹਾ ਵਿਦਿਆਰਥੀਆਂ ’ਤੇ ਲੱਗੇ ਕੈਪ ਨੇ ਸਮੱਸਿਆ ਨੂੰ ਉਜਾਗਰ ਕੀਤਾ ਹੈ, ਪਰ ਇਸ ਦੇ ਮੂਲ ਵਿੱਚ ਕਈ ਦਹਾਕਿਆਂ ਤੋਂ ਸੂਬਾਈ ਫੰਡਿੰਗ ਵਿਚ ਲਗਾਤਾਰ ਹੋ ਰਹੀ ਕਟੌਤੀ ਵੀ ਜ਼ਿੰਮੇਵਾਰ ਹੈ। ਓਨਟਾਰੀਓ ਵਰਤਮਾਨ ’ਚ ਪ੍ਰਤੀ ਕਾਲਜ ਵਿਦਿਆਰਥੀ ਲਗਭਗ 16 ਫੀਸਦੀ ਫੰਡ ਪ੍ਰਦਾਨ ਕਰਦਾ ਹੈ, ਜੋ ਕਿ ਦੇਸ਼ ਦੇ ਕਿਸੇ ਵੀ ਸੂਬੇ ਨਾਲੋਂ ਸਭ ਤੋਂ ਘੱਟ ਹੈ। ਓਰੋਵਿਟਜ਼ ਨੇ ਕਿਹਾ ਕਿ ਜਦੋਂ ਉਨ੍ਹਾਂ 1980 ਦੇ ਦਹਾਕੇ ’ਚ ਕਾਲਜ ਪ੍ਰਣਾਲੀ ਸ਼ੁਰੂ ਕੀਤੀ ਸੀ, ਤਾਂ ਪ੍ਰਤੀ ਵਿਦਿਆਰਥੀ ਫੰਡਿੰਗ 70 ਫੀਸਦੀ ਦੇ ਬਰਾਬਰ ਸੀ। ਉਨ੍ਹਾ ਕਿਹਾ ਕਿ ਸਿਸਟਮ ਨੂੰ ਬਚਾਉਣ ਦੇ ਹਿੱਸੇ ਵਜੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਲਿਆਂਦਾ ਗਿਆ। 2019 ਵਿਚ ਪੀ ਸੀ ਸਰਕਾਰ ਨੇ ਘਰੇਲੂ ਵਿਦਿਆਰਥੀਆਂ ਲਈ ਫੀਸਾਂ ਨੂੰ ਵੀ 10 ਫੀਸਦੀ ਘਟਾ ਦਿੱਤਾ ਅਤੇ ਉਸ ਫੀਸ ਨੂੰ ਹੁਣ ਤੱਕ ਬਰਕਰਾਰ ਰੱਖਿਆ ਹੈ। ਓਰੋਵਿਟਜ਼ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਕਾਲਜਾਂ ’ਤੇ ਵਿੱਤੀ ਦਬਾਅ ਆਖਰਕਾਰ ਸੂਬੇ ਨੂੰ ਪ੍ਰਭਾਵਤ ਕਰੇਗਾ ਅਤੇ ਪੜ੍ਹਾਈ ਖਤਮ ਹੋਣ ਤੋਂ ਤੁਰੰਤ ਬਾਅਦ ਘੱਟ ਗ੍ਰੈਜੂਏਟ ਨੌਕਰੀਆਂ ’ਚ ਸ਼ਾਮਲ ਹੋਣ ਲਈ ਤਿਆਰ ਹੋਣਗੇ। ਓਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀ ਮੰਤਰਾਲੇ ਦੀ ਤਰਜਮਾਨ ਡੇਨਾ ਸਮੌਕਮ ਨੇ ਕਿਹਾ ਕਿ ਸੂਬਾ ਇਹ ਯਕੀਨੀ ਬਣਾਉਣ ਲਈ ਪੋਸਟ-ਸੈਕੰਡਰੀ ਸੈਕਟਰ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਕਿ ਵਿਦਿਆਰਥੀ ਗ੍ਰੈਜੂਏਟ ਹੋਣ ਤੋਂ ਬਾਅਦ ਚੰਗੀ ਤਨਖਾਹ ਅਤੇ ਉੱਚ ਮੰਗ ਵਾਲੀਆਂ ਨੌਕਰੀਆਂ ਪ੍ਰਾਪਤ ਕਰ ਸਕਣ

ਕੈਨੇਡਾ ਦਾ ਨਾਮੀ ਸ਼ੈਰੀਡਨ ਕਾਲਜ ਦਰਜਨਾਂ ਕੋਰਸ ਮੁਅੱਤਲ ਕਰਨ ਲਈ ਮਜਬੂਰ Read More »

ਹੇਮੰਤ ਸੋਰੇਨ ਨੇ ਚੌਥੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਰਾਂਚੀ : ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ ਨੇ ਵੀਰਵਾਰ ਸ਼ਾਨਦਾਰ ਸਮਾਗਮ ਦੌਰਾਨ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 49 ਸਾਲਾ ਆਦਿਵਾਸੀ ਆਗੂ ਨੂੰ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਅਹੁਦੇ ਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਹੇਮੰਤ ਸੋਰੇਨ ਚੌਥੀ ਵਾਰ ਮੁੱਖ ਮੰਤਰੀ ਬਣਨ ਵਾਲੇ ਸੂਬੇ ਦੇ ਪਹਿਲੇ ਆਗੂ ਬਣ ਗਏ ਹਨ। ਸਮਾਗਮ ਰਾਜਧਾਨੀ ਰਾਂਚੀ ਦੇ ਮੋਰਾਬਾਦੀ ਮੈਦਾਨ ਵਿੱਚ ਹੋਇਆ, ਜਿਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ‘ਆਪ’ ਆਗੂ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਖਿਲੇਸ਼ ਯਾਦਵ, ਤੇਜਸਵੀ ਯਾਦਵ ਸਣੇ ‘ਇੰਡੀਆ’ ਗੱਠਜੋੜ ਦੇ ਕਈ ਆਗੂ ਮੌਜੂਦ ਸਨ। ਹੇਮੰਤ ਸੋਰੇਨ ਦੇ ਪਿਤਾ ਸ਼ਿੱਬੂ ਸੋਰੇਨ, ਮਾਂ ਰੂਪੀ ਸੋਰੇਨ ਅਤੇ ਪਤਨੀ ਕਲਪਨਾ ਸੋਰੇਨ ਵੀ ਸਟੇਜ ’ਤੇ ਮੌਜੂਦ ਸਨ। ਮੋਰਚੇ ਦੀ ਅਗਵਾਈ ਵਾਲੇ ਗੱਠਜੋੜ ਨੇ 81 ਮੈਂਬਰੀ ਅਸੰਬਲੀ ’ਚ 56 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ 24 ਸੀਟਾਂ ਉਤੇ ਹੀ ਸਬਰ ਕਰਨਾ ਪਿਆ। ਹਾਕਮ ਗੱਠਜੋੜ ਵਿਚ ਜੇ ਐੱਮ ਐੱਮ, ਕਾਂਗਰਸ, ਰਾਸ਼ਟਰੀ ਜਨਤਾ ਦਲ ਅਤੇ ਸੀ ਪੀ ਆਈ (ਐੱਮ ਐੱਲ) ਸ਼ਾਮਲ ਹਨ

ਹੇਮੰਤ ਸੋਰੇਨ ਨੇ ਚੌਥੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ Read More »