CBSE ਨੇ ਵਿਦਿਆਰਥੀਆਂ ਲਈ ਲਾਜ਼ਮੀ ਕੀਤੀ ਅਪਾਰ ਆਈਡੀ
ਨਵੀਂ ਦਿੱਲੀ, 16 ਅਗਸਤ – ਕੇਂਦਰੀ ਮਾਧਿਮਕ ਸਿੱਖਿਆ ਬੋਰਡ (CBSE) ਨੇ ਐਲਾਨ ਕੀਤਾ ਹੈ ਕਿ ਸਿੱਖਿਆ ਸਾਲ 2025-26 ਤੋਂ ਨੌਂ ਤੋਂ 11ਵੀਂ ਕਲਾਸ ਦੀ ਰਜਿਸਟ੍ਰੇਸ਼ਨ ਅਤੇ 10ਵੀਂ ਤੋਂ 12ਵੀਂ ਕਲਾਸ ਦੀ ਲਿਸਟ ਆਫ ਕੈਂਡੀਡੇਟਸ (LOC) ‘ਚ ਵਿਦਿਆਰਥੀਆਂ ਦਾ ਅਪਾਰ ਆਈਡੀ ਲਿੰਕ ਕਰਨਾ ਲਾਜ਼ਮੀ ਹੋਵੇਗਾ। ਇਹ ਕਦਮ ਸਿੱਖਿਆ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਚੁੱਕਿਆ ਗਿਆ ਹੈ ਤਾਂ ਜੋ ਹਰੇਕ ਵਿਦਿਆਰਥੀ ਨੂੰ ਜੀਵਨ ਭਰ ਲਈ ਡਿਜੀਟਲ ਸਿੱਖਿਆ ਰਿਕਾਰਡ ਪ੍ਰਾਪਤ ਹੋ ਸਕੇ।
ਬੋਰਡ ਅਨੁਸਾਰ, ਮੌਜੂਦਾ ਸਮੇਂ ਰਜਿਸਟ੍ਰੇਸ਼ਨ ਅਤੇ LOC ਡੇਟਾ ਕਿਸੇ ਮਿਆਰੀ ਪਛਾਣ ਪ੍ਰਣਾਲੀ ਦੇ ਬਿਨਾਂ ਦਰਜ ਕੀਤਾ ਜਾਂਦਾ ਹੈ, ਜਿਸ ਨਾਲ ਡੁਪਲੀਕੇਟ ਡੇਟਾ, ਖਾਮੀਆਂ ਤੇ ਵੈਰੀਫਿਕੇਸ਼ਨ ‘ਚ ਮੁਸ਼ਕਲਾਂ ਆਉਂਦੀਆਂ ਹਨ। ਅਪਾਰ ਆਈਡੀ ਨਾਲ ਡੇਟਾ ਮੈਨੇਜਮੈਂਟ ਤੇ ਪ੍ਰੀਖਿਆ ਪ੍ਰਕਿਰਿਆ ‘ਚ ਪਾਰਦਰਸ਼ਤਾ ਵਧੇਗੀ। ਬੋਰਡ ਦੇ ਅਧਿਕਾਰੀ ਮੁਤਾਬਕ, ਸਕੂਲਾਂ ਨੂੰ ਨਿਰਦੇਸ਼ ਦਿੱਤੇ ਜਾਣਗੇ ਕਿ ਰਜਿਸਟ੍ਰੇਸ਼ਨ ਤੋਂ ਪਹਿਲਾਂ ਵਿਦਿਆਰਥੀਆਂ ਦਾ ਅਪਾਰ ਆਈਡੀ ਉਪਲਬਧ ਕਰਵਾਇਆ ਜਾਵੇ। ਅਪਾਰ ਆਈਡੀ ਵੱਖ-ਵੱਖ ਦਸਤਾਵੇਜ਼ਾਂ ‘ਚ ਦਰਜ ਕੀਤਾ ਜਾਵੇਗਾ ਅਤੇ ਪਛਾਣ ਅਤੇ ਹੋਰ ਮਾਮਲਿਆਂ ਨਾਲ ਸੰਬੰਧਿਤ ਬੇਨਤੀਆਂ ‘ਚ ਵਰਤਿਆ ਜਾਵੇਗਾ। ਬੋਰਡ ਅਨੁਸਾਰ, ਸਾਰੇ ਸਕੂਲਾਂ ਲਈ ਵਿਦਿਆਰਥੀਆਂ ਦਾ ਅਪਾਰ ਆਈਡੀ ਜੁੜਨਾ ਲਾਜ਼ਮੀ ਹੋਵੇਗਾ, ਜਿਸ ਨਾਲ ਡੇਟਾ ਦੀ ਸਟੀਕਤਾ ਤੇ ਵੈਰੀਫਿਕੇਸ਼ਨ ‘ਚ ਸੁਧਾਰ ਹੋਵੇਗਾ।
ਕੀ ਹੁੰਦੀ ਹੈ ਅਪਾਰ ਆਈਡੀ ?
ਅਪਾਰ ਆਈਡੀ (APAAR ID) ਦਾ ਅਰਥ ਹੈ Automated Permanent Academic Account Registry, ਜਿਸਦਾ ਮਤਲਬ ਹੈ ਆਟੋਮੈਟਿਕ ਸਥਾਈ ਵਿਦਿਅਕ ਅਕਾਊਂਟ ਰਜਿਸਟਰੀ। ਇਹ ਇਕ 12-ਅੰਕ ਦਾ ਵਿਸ਼ੇਸ਼ ਪਛਾਣ ਨੰਬਰ ਹੈ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਦਿਅਕ ਰਿਕਾਰਡ ਜਿਵੇਂ ਕਿ ਸਕੋਰਕਾਰਡ, ਮਾਰਕਸ਼ੀਟ, ਡਿਗਰੀ, ਡਿਪਲੋਮਾ ਆਦਿ ਨੂੰ ਡਿਜੀਟਲ ਰੂਪ ‘ਚ ਰੱਖਣ, ਮੈਨੇਜ ਕਰਨ ਤੇ ਪਹੁੰਚ ਵਿਚ ਮਦਦ ਕਰਦੀ ਹੈ। ਅਪਾਰ ਆਈਡੀ ਵਿਦਿਆਰਥੀਆਂ ਲਈ ਇਕ ਸਥਾਈ ਡਿਜੀਟਲ ਪਛਾਣ ਵਜੋਂ ਕੰਮ ਕਰਦੀ ਹੈ ਤੇ ਸਿੱਖਿਆ ਖੇਤਰ ‘ਚ ਉਨ੍ਹਾਂ ਦੇ ਪੂਰੇ ਵਿਦਿਅਕ ਸਫਰ ਨੂੰ ਟ੍ਰੈਕ ਕਰਦੀ ਹੈ।
Share this content:



Post Comment