CBSE ਵੱਲੋਂ ਦਸਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ
ਨਵੀਂ ਦਿੱਲੀ, 23 ਅਪ੍ਰੈਲ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਦੀਆਂ ਦੂਜੀਆਂ ਬੋਰਡ ਪ੍ਰੀਖਿਆਵਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਅਜਿਹੇ ਵਿਦਿਆਰਥੀ ਜੋ ਬੋਰਡ ਪ੍ਰੀਖਿਆ ਵਿੱਚ ਫੇਲ੍ਹ ਹੋ ਗਏ ਸਨ ਜਾਂ ਜਿਨ੍ਹਾਂ ਨੇ ਆਪਣੇ ਅੰਕਾਂ ਵਿੱਚ ਸੁਧਾਰ ਕਰਨ ਲਈ ਦੂਜੀ ਬੋਰਡ ਪ੍ਰੀਖਿਆ ਲਈ ਅਪਲਾਈ ਕੀਤਾ ਸੀ, ਉਹ ਹੁਣ ਇਸ ਪ੍ਰੀਖਿਆ ਵਿੱਚ ਹਿੱਸਾ ਲੈ ਸਕਦੇ ਹਨ। ਡੇਟਸ਼ੀਟ ਅਨੁਸਾਰ, ਸੀਬੀਐਸਈ ਦੂਜੀ ਬੋਰਡ ਪ੍ਰੀਖਿਆ 2026 ਦਾ ਆਯੋਜਨ 15 ਮਈ ਤੋਂ 21 ਮਈ 2026 ਤੱਕ ਕਰਵਾਇਆ ਜਾਵੇਗਾ।
ਤਾਰੀਖ ਅਤੇ ਵਿਸ਼ੇ ਅਨੁਸਾਰ ਚੈੱਕ ਕਰੋ ਪੂਰਾ ਟਾਈਮ ਟੇਬਲ
ਸੀਬੀਐਸਈ ਵੱਲੋਂ ਜਾਰੀ ਟਾਈਮ ਟੇਬਲ ਦੇ ਅਨੁਸਾਰ, ਪਹਿਲਾ ਪੇਪਰ 15 ਮਈ ਨੂੰ ਗਣਿਤ (Mathematics) ਵਿਸ਼ੇ ਦਾ ਹੋਵੇਗਾ। ਆਖਰੀ ਪੇਪਰ ਸਮਾਜਿਕ ਵਿਗਿਆਨ ਵਿਸ਼ੇ ਦਾ 21 ਮਈ ਨੂੰ ਲਿਆ ਜਾਵੇਗਾ। ਸਾਰੇ ਵਿਸ਼ਿਆਂ ਦੀ ਪ੍ਰੀਖਿਆ ਦੀਆਂ ਤਾਰੀਖਾਂ ਹੇਠਾਂ ਦਿੱਤੀ ਟੇਬਲ ਤੋਂ ਦੇਖ ਸਕਦੇ ਹੋ।
ਸ਼ਿਫਟ ਅਤੇ ਟਾਈਮਿੰਗ
ਟਾਈਮ ਟੇਬਲ ਦੇ ਅਨੁਸਾਰ, ਸੀਬੀਐਸਈ ਦੂਜੀ ਬੋਰਡ ਪ੍ਰੀਖਿਆਵਾਂ ਦਾ ਆਯੋਜਨ ਕੇਵਲ ਇੱਕ ਸ਼ਿਫਟ ਵਿੱਚ ਕਰਵਾਇਆ ਜਾਵੇਗਾ। ਪ੍ਰੀਖਿਆ ਲਈ ਟਾਈਮਿੰਗ ਸਵੇਰੇ 10:30 ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਰਹੇਗੀ।
Share this content:



Post Comment