Loading Now

BCCI ਦੇ ਸਾਬਕਾ ਪ੍ਰਧਾਨ ਆਈਐੱਸ ਬਿੰਦਰਾ ਦਾ ਹੋਇਆ ਦੇਹਾਂਤ,

BCCI ਦੇ ਸਾਬਕਾ ਪ੍ਰਧਾਨ ਆਈਐੱਸ ਬਿੰਦਰਾ ਦਾ ਹੋਇਆ ਦੇਹਾਂਤ,

ਮੋਹਾਲੀ, 26 ਜਨਵਰੀ – ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਦਿੱਗਜ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਬਿੰਦਰਾ ਦਾ ਅੱਜ ਸ਼ਾਮੀਂ 6:30 ਵਜੇ ਦੇ ਕਰੀਬ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਘਰ ਵਿਚ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਦੁਪਹਿਰੇ ਲੋਧੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਦੱਸਿਆ ਕਿ ਅੱਜ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ। ਉਨ੍ਹਾਂ ਦਾ ਪੁੱਤਰ ਅਮਰ ਬਿੰਦਰਾ ਅਤੇ ਧੀ ਦਿੱਲੀ ਵਿੱਚ ਸਨ।

Share this content:

Post Comment