Loading Now

BBMB ਵੱਲੋਂ ਚੰਡੀਗੜ੍ਹ ਦਫ਼ਤਰ ‘ਚ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ

BBMB ਵੱਲੋਂ ਚੰਡੀਗੜ੍ਹ ਦਫ਼ਤਰ ‘ਚ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ

30, ਅਕਤੂਬਰ – ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19 ਸਥਿਤ ਭਾਖੜਾ ਬਿਆਸ ਭਵਨ ‘ਚ ਹੋਵੇਗੀ। ਜਾਣਕਾਰੀ ਮੁਤਾਬਿਕ ਇਸ ਮੀਟਿੰਗ ‘ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਦੇ ਨਾਲ ਨਾਲ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। BBMB ਵੱਲੋਂ SSP ਚੰਡੀਗੜ੍ਹ ਨੂੰ ਪੱਤਰ ਲਿਖ ਕੇ ਮੀਟਿੰਗ ਦੌਰਾਨ ਪੂਰੀ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿਭਾਗ ਦੀ ਇਮਾਰਤ ਦੀ ਚੈਕਿੰਗ, ਸਨਿਫਰ ਡੌਗਜ਼ ਦੀ ਤਾਇਨਾਤੀ, ਐਕਸਪਲੋਸਿਵ ਡਿਟੈਕਸ਼ਨ ਡਿਵਾਈਸਾਂ ਨਾਲ ਕਮੇਟੀ ਰੂਮ ਦੀ ਜਾਂਚ ਅਤੇ ਸੁਰੱਖਿਆ ਬੰਦੋਬਸਤ ਸ਼ਾਮਲ ਹਨ।

Share this content:

Post Comment