ਸੰਪਾਦਕੀ/ ਅੱਗਾ ਦੌੜ ਪਿੱਛਾ ਦੌੜ/ ਗੁਰਮੀਤ ਸਿੰਘ ਪਲਾਹੀ

 

ਈਦ ਦੇ ਮੌਕੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲਾ ਬਣਾ ਦਿੱਤਾ ਗਿਆ ਹੈ। ਮਲੇਰਕੋਟਲਾ ਸੰਗਰੂਰ ਦਾ ਹਿੱਸਾ ਹੈ। ਮਲੇਰਕੋਟਲਾ ਜ਼ਿਲੇ ਵਿੱਚ 68 ਫ਼ੀਸਦੀ ਮੁਸਲਮਾਨ ਅਬਾਦੀ ਹੈ। ਪਹਿਲਾਂ ਸੰਗਰੂਰ ਜ਼ਿਲੇ ਵਿਚੋਂ ਇਲਾਕਾ ਕੱਟਕੇ ਬਰਨਾਲਾ ਜ਼ਿਲਾ ਬਣਾਇਆ ਗਿਆ ਸੀ, ਹੁਣ ਮਲੇਰਕੋਟਲਾ ਜ਼ਿਲਾ ਵੀ ਸੰਗਰੂਰ ਵਿਚੋਂ ਇਲਾਕਾ ਕੱਟਕੇ ਬਣਾਇਆ ਗਿਆ ਹੈ। ਇਹ ਜ਼ਿਲਾ ਸੂਬੇ ਪੰਜਾਬ ਦਾ ਸਭ ਤੋਂ ਛੋਟਾ ਜ਼ਿਲਾ ਹੈ।

ਪੰਜਾਬ ਦੇ 22 ਜ਼ਿਲਿਆਂ ਵਿੱਚ ਪ੍ਰਬੰਧਕੀ ਤਾਣਾ-ਬਾਣਾ ਪਹਿਲਾਂ ਹੀ ਔਖੀ ਸਥਿਤੀ ‘ਚ ਹੈ। ਦਫ਼ਤਰ ‘ਚ ਅਮਲੇ ਦੀ ਘਾਟ ਹੈ। ਨਵਾਂ ਅਮਲਾ ਭਰਤੀ ਨਹੀਂ ਹੋ ਰਿਹਾ। ਨਵੇਂ ਜ਼ਿਲੇ ਬਨਣ ਨਾਲ ਕਰੋੜਾਂ ਦਾ ਹੋਰ ਪ੍ਰਬੰਧਕੀ ਬੋਝ ਪਵੇਗਾ।

ਅਸਲ ਵਿੱਚ ਤਾਂ ਲੋੜ ਦੇ ਅਧਾਰ ਉਤੇ ਜ਼ਿਲਿਆਂ ਦਾ ਪੁਨਰਗਠਨ ਕਰਨਾ ਚਾਹੀਦਾ ਹੈ। ਫਗਵਾੜਾ ਨੂੰ ਜ਼ਿਲਾ ਬਨਾਉਣ ਦੀ ਮੰਗ ਇਸ ਕਰਕੇ ਹੈ ਕਿ ਇਥੋਂ ਦੇ ਲੋਕਾਂ ਨੂੰ ਜਲੰਧਰ ਪਾਰ ਕਰਕੇ ਕਪੂਰਥਲਾ ਜਾਣਾ ਪੈਂਦਾ ਹੈ। ਪਰ ਸਰਕਾਰ ਵਲੋਂ ਕਦੇ ਵੀ  ਫਗਵਾੜਾ ਵਾਲਿਆਂ ਦੀ ਗੱਲ ਨਹੀਂ ਸੁਣੀ ਗਈ।

ਆਰਥਿਕ ਤੌਰ ਤੇ ਕੰਮਜ਼ੋਰ ਸੂਬੇ, ਪੰਜਾਬ ਦੇ ਹਾਲਾਤ ਮਾੜੇ ਹਨ। ਨਵੇਂ ਬੋਝ ਪਾਉਣਾ ਲੋਕਾਂ ਦੇ ਹਿੱਤ ‘ਚ ਨਹੀਂ ਹੈ।

-9815802070

ਸਾਂਝਾ ਕਰੋ