ਹੜਤਾਲ ਕਰ ਰਹੇ ਐਨ.ਐਚ.ਐਮ ਦੇ 1000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਨੋਟਿਸ

ਚੰਡੀਗੜ੍ਹ : ਪੱਕਾ ਕਰਨ ਨੂੰ ਲੈ ਕੇ ਕੌਮੀ ਸਿਹਤ ਮਿਸ਼ਨ (ਐਨ.ਐਚ.ਐਮ) ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਬੇਸ਼ਕ ਖ਼ਤਮ ਹੋ ਗਈ ਹੋਵੇ ਪਰ ਕਈ ਜ਼ਿਲ੍ਹਿਆਂ ਵਿਚ ਮੁਲਾਜ਼ਮ ਬੀਤੇ ਦਿਨੀਂ ਆਪਣੀ ਡਿਊਟੀ ‘ਤੇ ਵਾਪਸ ਨਹੀਂ ਆਏ ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਐਨ.ਐਚ.ਐਮ ਦੇ ਐੱਮਡੀ ਕੁਮਾਰ ਰਾਹੁਲ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ […]

ਜਥੇਦਾਰ ਮੰਡ ਵੱਲੋਂ ਕੈਪਟਨ ਦੀ ਨਵੀਂ ਐੱਸਆਈਟੀ ਮੁੱਢੋਂ ਰੱਦ, ਕਿਹਾ – ਜਾਂਚ ਟੀਮ ਨੂੰ ਕੋਈ ਵਿਅਕਤੀ ਸਹਿਯੋਗ ਨਹੀਂ ਕਰੇਗਾ

ਬਠਿੰਡਾ : ਪੰਜਾਬ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਨਵੀਂ ਐੱਸਆਈਟੀ ਨੂੰ ਮੁਤਵਾਜੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਮੁੱਢੋਂ ਰੱਦ ਕਰਦਿਆਂ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਮੰਡ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਨਵੀਂ ਜਾਂਚ ਟੀਮ ਨੂੰ ਕੋਈ ਵਿਅਕਤੀ ਸਹਿਯੋਗ ਨਹੀਂ ਕਰੇਗਾ ਤੇ […]

ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਫੁੱਟਬਾਲਰ ਫੋਰਟੁਨਾਟੋ ਫ੍ਰੈਂਕੋ ਦਾ ਦੇਹਾਂਤ

ਭਾਰਤ ਦੀ 1962 ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਟੀਮ ਦੇ ਮੈਂਬਰ ਰਹੇ ਫੋਰਟੁਨਾਟੋ ਫ੍ਰੈਂਕੋ ਦਾ ਸੋਮਵਾਰ ਨੂੁੰ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਪਰ ਇਸ ਦਾ ਕਾਰਨ ਨਹੀਂ ਦੱਸਿਆ। ਫ੍ਰੈਂਕੋ ਦੇ ਪਰਿਵਾਰ ‘ਚ ਪਤਨੀ, ਬੇਟਾ ਅਤੇ ਬੇਟੀ ਹੈ। ਭਾਰਤ ਦੇ […]

ਧੂਰੀ ਤੋਂ ਆਪ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਦੀ ਸੜਕ ਹਾਦਸੇ ਵਿੱਚ ਮੌਤ

ਖਮਾਣੋਂ: ਬੀਤੀ ਰਾਤ ਮੁੱਖ ਮਾਰਗ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਓੁਸ ਦੇ ਦੋ ਸਾਥੀਆਂ ਦੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪਾਰਟੀ ਵਿਚ ਸੋਗ ਦੀ ਲਹਿਰ ਹੈ।ਸੰਦੀਪ ਸਿੰਗਲਾ ਦੀ ਮੌਤ ’ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੁੱਖ […]

ਗੁਰਦੁਆਰਾ ਰਕਾਬ ਗੰਜ ‘ਚ ਕੋਰੋਨਾ ਮਰੀਜ਼ਾਂ ਲਈ 400 ਬੈੱਡ

ਨਵੀਂ ਦਿੱਲੀ : ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਾਇਮ ਕੀਤਾ ਗਿਆ 400 ਬੈੱਡਾਂ ਦਾ ਕੋਵਿਡ ਕੇਅਰ ਐਂਡ ਟਰੀਟਮੈਂਟ ਸੈਂਟਰ ਸੋਮਵਾਰ ਤੋਂ ਸ਼ੁਰੂ ਹੋ ਗਿਆ | ਇਥੇ ਆਕਸੀਜਨ ਤੇ ਦਵਾਈਆਂ ਦੀ ਵਿਵਸਥਾ ਹੋਵੇਗੀ | ਇਸ ਸੈਂਟਰ ਨੂੰ ਸਰਕਾਰ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਨਾਲ ਜੋੜਿਆ ਗਿਆ ਹੈ | […]

ਲਾਲੂ ਨੇ ਮੋਦੀ ਨੂੰ ਚੇਤੇ ਕਰਾਇਆ, ਦੇਵੇਗੌੜਾ ਸਰਕਾਰ ਵੇਲੇ ਇਕ ਦਿਨ ‘ਚ ਪੌਣੇ 13 ਕਰੋੜ ਬੱਚਿਆਂ ਨੂੰ ਪੋਲੀਓ ਖੁਰਾਕਾਂ ਦਿੱਤੀਆਂ ਸਨ, ਇਹ ਵਿਸ਼ਵ ਰਿਕਾਰਡ ਅਜੇ ਵੀ ਕਾਇਮ

ਨਵੀਂ ਦਿੱਲੀ : ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਸਾਰਿਆਂ ਨੂੰ ਮੁਫਤ ਵੈਕਸੀਨ ਲਾਈ ਜਾਵੇ ਅਤੇ ਕੇਂਦਰ ਤੇ ਰਾਜਾਂ ਲਈ ਵੈਕਸੀਨ ਦਾ ਰੇਟ ਇਕ ਹੋਵੇ | ਚਾਰਾ ਘਪਲੇ ਵਿਚ 40 ਮਹੀਨੇ ਜੇਲ੍ਹ ਵਿਚ ਕੱਟਣ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਹੋਏ ਲਾਲੂ ਨੇ ਇਹ ਪਹਿਲਾ ਬਿਆਨ ਦਿੱਤਾ ਹੈ |ਲਾਲੂ ਨੇ […]

ਪਰਵਾਸੀਆਂ ਨੂੰ ਐਤਕੀਂ ਮੁਫ਼ਤ ’ਚ ਖੁਰਾਕੀ ਅਨਾਜ ਵੰਡਣ ਦੀਆਂ ਸੰਭਾਵਨਾਵਾਂ ਤੋਂ ਸਰਕਾਰ ਦਾ ਇਨਕਾਰ

ਨਵੀਂ ਦਿੱਲੀ, 10 ਮਈ ਕੇਂਦਰ ਸਰਕਾਰ ਨੇ ਪਰਵਾਸੀਆਂ ਨੂੰ ਐਤਕੀਂ ਮੁਫ਼ਤ ਵਿੱਚ ਖੁਰਾਕੀ ਅਨਾਜ ਵੰਡਣ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਅਜੇ ਤੱਕ ਪੂਰੇ ਦੇਸ਼ ਵਿੱਚ ਮੁਕੰਮਲ ਲੌਕਡਾਊਨ ਲਾਉਣ ਦੀ ਨੌਬਤ ਨਹੀਂ ਆਈ ਤੇ ਨਾ ਹੀ ਭੱਜ-ਨੱਠ ਵਾਲੇ ਹਾਲਾਤ ਹਨ। ਹਾਲਾਂਕਿ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ […]

ਮੱਧ-ਯੁੱਗੀ ਭਾਰਤ ਉੱਤੇ ਘੋੜ-ਨਜ਼ਰ…/ਸੁਰਿੰਦਰ ਸਿੰਘ ਤੇਜ

ਭਾਈ ਬਿਧੀ ਚੰਦ ਛੀਨਾ ਵੱਲੋਂ ਲਾਹੌਰ ਦੇ ਕਿਲੇ ਵਿੱਚੋਂ ਦੋ ਘੋੜੇ ‘ਆਜ਼ਾਦ’ ਕਰਵਾ ਕੇ ਗੁਰ-ਦਰਬਾਰ ਵਿਚ ਪਹੁੰਚਾਏ ਜਾਣ ਦੀ ਸਾਖੀ, ਸਿੱਖ ਇਤਿਹਾਸ ਦੀਆਂ ਗੌਰਵ ਗਾਥਾਵਾਂ ਵਿਚ ਸ਼ੁਮਾਰ ਹੈ। ਦਿਲਬਾਗ਼ ਤੇ ਗੁਲਬਾਗ਼ ਨਾਮੀ ਇਹ ਦੋ ਘੋੜੇ ਕਾਬੁਲ ਦੇ ਸਿੱਖ ਵਪਾਰੀ ਭਾਈ ਕਰੋੜੀ ਮੱਲ ਨੇ ਛੇਵੇਂ ਪਾਤਸ਼ਾਹ ਲਈ ਪਾਲੇ-ਪੋਸੇ ਤੇ ਟ੍ਰੇਨ ਕੀਤੇ ਸਨ। ਇਨ੍ਹਾਂ ਦਿਲਕਸ਼ ਘੋੜਿਆਂ ਨੂੰ […]

‘ਬੁੱਢਾ’ ਹੋਣ ਲੱਗਿਆ ਚੀਨ: ਆਬਾਦੀ ’ਚ ਵਾਧੇ ਦੀ ਦਰ ਸਿਫ਼ਰ ਦੇ ਨੇੜੇ ਪੁੱਜੀ, ਨੌਜਵਾਨਾਂ ਦੀ ਘਟਣ ਲੱਗੀ

ਪੇਈਚਿੰਗ, 11 ਮਈ ਚੀਨੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਆਬਾਦੀ ਵਿੱਚ ਵਾਧੇ ਦੀ ਦਰ ਸਿਫ਼ਰ ਦੇ ਨੇੜੇ ਪਹੁੰਚ ਗਈ ਹੈ, ਕਿਉਂਕਿ ਇੱਥੇ ਬੱਚਿਆਂ ਨੂੰ ਜਨਮ ਦੇਣ ਵਾਲੇ ਜੋੜਿਆਂ ਦੀ ਗਿਣਤੀ ਘੱਟ ਹੈ। ਚੀਨ ਵਿਚ ਕੰਮ ਕਰਨ ਵਾਲੇ ਲੋਕ ਘੱਟ ਰਹੇ ਹਨ ਕਿਉਂਕਿ ਦੇਸ਼ ਦੀ ਆਬਾਦੀ ਵਿਚ ਬਜ਼ੁਰਗਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਵਧ […]

‘ਬੁੱਢਾ’ ਹੋਣ ਲੱਗਿਆ ਚੀਨ: ਆਬਾਦੀ ’ਚ ਵਾਧੇ ਦੀ ਦਰ ਸਿਫ਼ਰ ਦੇ ਨੇੜੇ ਪੁੱਜੀ, ਨੌਜਵਾਨਾਂ ਦੀ ਘਟਣ ਲੱਗੀ

ਪੇਈਚਿੰਗ, 11 ਮਈ- ਚੀਨੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਆਬਾਦੀ ਵਿੱਚ ਵਾਧੇ ਦੀ ਦਰ ਸਿਫ਼ਰ ਦੇ ਨੇੜੇ ਪਹੁੰਚ ਗਈ ਹੈ, ਕਿਉਂਕਿ ਇੱਥੇ ਬੱਚਿਆਂ ਨੂੰ ਜਨਮ ਦੇਣ ਵਾਲੇ ਜੋੜਿਆਂ ਦੀ ਗਿਣਤੀ ਘੱਟ ਹੈ। ਚੀਨ ਵਿਚ ਕੰਮ ਕਰਨ ਵਾਲੇ ਲੋਕ ਘੱਟ ਰਹੇ ਹਨ ਕਿਉਂਕਿ ਦੇਸ਼ ਦੀ ਆਬਾਦੀ ਵਿਚ ਬਜ਼ੁਰਗਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਵਧ […]