ਪੰਜਾਬ ਦੇ ਸਿਆਸਤਦਾਨ ਚਾਦਰ ਤਾਣ ਕੇ ਕਿਉਂ ਸੁੱਤੇ ਪਏ ਹਨ?/ ਗੁਰਮੀਤ ਸਿੰਘ ਪਲਾਹੀ

          ਜਾਪਦਾ ਹੈ ਪੰਜਾਬ ਦੇ ਸਿਆਸਤਦਾਨ “ਸਿਆਸਤ” ਤੋਂ ਵਿਹਲੇ ਹੋ ਗਏ ਹਨ। ਹੁਣ ਉਹਨਾਂ ਕੋਲ ਕੋਈ ਕੰਮ ਹੀ ਨਹੀਂ ਰਿਹਾ। ਕੀ ਉਹਨਾਂ ਲਈ ਪੰਜਾਬ ਦੇ ਮੁੱਦੇ, ਮਸਲੇ ਕੋਈ ਅਹਿਮੀਅਤ ਹੀ ਨਹੀਂ ਰੱਖਦੇ? ਅੱਜ ਜਦੋਂ ਅੱਧਾ ਪੰਜਾਬ ਵਹੀਰਾਂ ਘੱਤ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠਾ ਹੈ, ਇੱਕ ਚੌਥਾਈ ਸੜਕਾਂ ਤੇ ਤੁਰਿਆ ਫਿਰਦਾ ਹੈ, ਅਤਿ ਦੀ ਸਰਦੀ ਪਿੰਡਿਆਂ […]

ਛੇ ਨਾਮੀ ਪਰਵਾਸੀ ਪੰਜਾਬੀ ਸਿਆਸਤਦਾਨ / ਗੁਰਮੀਤ ਸਿੰਘ ਪਲਾਹੀ

ਉੱਜਲ ਦੋਸਾਂਝ ਕੈਨੇਡਾ:ਇੱਕ ਸਦੀ ਤੋਂ ਵੀ ਪਹਿਲਾਂ ਪਰਵਾਸੀ ਪੰਜਾਬੀਆਂ ਨੇ ਅਮਰੀਕਾ, ਕੈਨੇਡਾ ਦੀ ਧਰਤੀ ‘ਤੇ ਆਪਣੇ ਪੈਰ ਰੱਖੇ। ਸਖ਼ਤ ਘਾਲਣਾ ਕੀਤੀ। ਹੱਥੀਂ ਕਿਰਤ ਕੀਤੀ। ਨਾਮ ਕਮਾਇਆ। ਕਈਆਂ ਜ਼ਮੀਨਾਂ ਮੁੱਲ ਲਈਆਂ। ਆਪਣੇ ਕਾਰੋਬਾਰ ਚਲਾਏ। ਫਿਰ ਉਥੋਂ ਦੀ ਸਿਆਸਤ ਵਿੱਚ ਕੁੱਦੇ ਅਤੇ ਉੱਚ ਪਦਵੀਆਂ ਵੀ ਪ੍ਰਾਪਤ ਕੀਤੀਆਂ। ਜਲੰਧਰ ਜ਼ਿਲੇ ਦੇ ਪਿੰਡ ਦੋਸਾਂਝ ਦਾ 9 ਸਤੰਬਰ 1947 ਨੂੰ […]

ਵੱਧ ਰਹੀ ਰਿਆਸਤੀ ਬੇਇਨਸਾਫੀ ਤੇ ਦੇਸ਼ ਦਾ ਫੇਲ੍ਹ ਹੋ ਰਿਹਾ ਸਰਕਾਰੀ ਨਿਆਂ ਪ੍ਰਬੰਧ/ ਗੁਰਮੀਤ ਸਿੰਘ ਪਲਾਹੀ

ਨਰੇਂਦਰ ਮੋਦੀ ਦੇ ਦੂਜੇ ਕਾਰਜ ਕਾਲ ਵਿੱਚ ਜਿਵੇਂ ਕੁਝ ਇੱਕ ਕਾਨੂੰਨ ਬਣਾਏ ਗਏ ਹਨ, ਉਹਨਾ ਦਾ ਦੇਸ਼ ਦੀ ਜਨਤਾ ਵਲੋਂ ਪੁਰਜ਼ੋਰ ਵਿਰੋਧ ਹੋਇਆ ਹੈ। ਇਹਨਾ ਫ਼ੈਸਲਿਆਂ ਨੂੰ ਅਦਾਲਤਾਂ ਵਿੱਚ ਵੀ ਲੈ ਜਾਇਆ ਗਿਆ। ਜਨਹਿੱਤ ਪਟੀਸ਼ਨਾਂ ਰਾਹੀਂ ਕਈ ਸਵਾਲ ਵੀ ਚੁੱਕੇ ਗਏ ਹਨ। ਦੇਸ਼ ਵਿੱਚ ਵਾਪਰਦੀਆਂ ਕਈ ਘਟਨਾਵਾਂ ਨੂੰ ਵੀ ਜਿਸ ਢੰਗ ਨਾਲ ਸਰਕਾਰ ਨਜਿੱਠ ਰਹੀ […]

ਨਿਤਿਸ਼ ਦੀ ਵਰਚੁਅਲ ਚੋਣ ਰੈਲੀ ਫੇਲ੍ਹ

ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਵਰਚੁਅਲ ਮਹਾਂ ਰੈਲੀ ਸੋਮਵਾਰ ਫੇਲ੍ਹ ਹੋ ਗਈ। ਇਹ ਰੈਲੀ ਸੋਸ਼ਲ ਤੇ ਗੂਗਲ ਪਲੇਟਫਾਰਮ ‘ਤੇ ਨਦਾਰਦ ਰਹੀ। ਨਿਤਿਸ਼ ਕੁਮਾਰ ਤੇ ਜੇ ਡੀ (ਯੂ) ਦੇ ਫੇਸਬੁਕ, ਟਵਿਟਰ ਤੇ ਯੂਟਿਊਬ ਪੇਜ ‘ਤੇ ਲਾਈਵ ਸਟ੍ਰੀਮਿੰਗ ਹੋਣੀ ਸੀ, ਪਰ ਤਕਨੀਕੀ ਦਿੱਕਤ ਕਾਰਨ ਅਜਿਹਾ ਨਹੀਂ ਹੋ ਸਕਿਆ। […]

ਪੰਜਾਬ ਵਿਚ ਮਹਿੰਗੀ ਬਿਜਲੀ ’ਤੇ ਸਿਆਸਤ/ ਹਮੀਰ ਸਿੰਘ

ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾ ਕੇ ਆਪਣੀ ਪਿੱਠ ਥਾਪੜਨ ਵਾਲਿਆਂ ਕੋਲ ਇਸ ਵਕਤ ਪੰਜਾਬੀਆਂ ਨੂੰ ਮਹਿੰਗੀ ਬਿਜਲੀ ਦੀ ਪੈ ਰਹੀ ਮਾਰ ਦਾ ਕੋਈ ਜਵਾਬ ਨਹੀਂ ਹੈ। ਮਹਿੰਗੀ ਬਿਜਲੀ ਚੋਣ ਮੁੱਦਾ ਬਣਿਆ ਤਾਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਸਮਝੌਤਿਆਂ ਉੱਤੇ ਮੁੜ ਵਿਚਾਰ ਕਰਨ ਦਾ ਵਾਅਦਾ ਕਰ ਦਿੱਤਾ। […]

ਮੈਂ ਪੰਜਾਬ ਬੋਲਦਾ ਹਾਂ/ ਹਰਮੀਤ ਕੌਰ ਮੀਤ

ਪੰਜ ਪਾਣੀਆਂ ਦਾ ਮਾਲਕ ਦਿਲ ਦੇ ਭੇਦ ਖੋਲਦਾ ਹਾਂਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂਸੰਨ ਸੰਤਾਲੀ ਜਦੋਂ ਸੀ ਇਥੇ ਵੰਡ ਦੀ ਘੜੀ ਕੁਲਖਣੀ ਆਈਦਸ ਲੱਖ ਨਿਰਦੋਸ਼ੇ ਮਾਰ ਦਿੱਤੇ ਸੀ ਸਾਡੇ ਭੈਣ ਤੇ ਭਾਈਕੁਰਸੀ ਦੇ ਭੁੱਖਿਆਂ ਦਾ ਮੈਂ ਲੋਕੋ ਰਾਜ ਖੋਲਦਾ ਹਾਂਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂਜੂਨ ਚੁਰਾਸੀ ਵਿੱਚ ਜਦੋਂ ਹਰਿਮੰਦਿਰ […]

ਦਲ ਬਦਲੂਆਂ ਨੇ ਦਲਦਲ ‘ਚ ਸੁੱਟਿਆ ਭਾਰਤੀ ਲੋਕਤੰਤਰ/ ਗੁਰਮੀਤ ਸਿੰਘ ਪਲਾਹੀ

ਸੂਬੇ ਰਾਜਸਥਾਨ ਵਿੱਚ ਕਾਂਗਰਸ ਦੇ 19 ਵਿਧਾਇਕ ਸਚਿਨ ਪਾਇਲਟ ਦੀ ਅਗਵਾਈ ਵਿੱਚ ਕਾਂਗਰਸ ਤੋਂ ਬੇ-ਮੁੱਖ ਹੋ ਗਏ ਹਨ ਅਤੇ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਵਲੋਂ ਜਾਰੀ ਅਯੋਗਤਾ ਨੋਟਿਸਾਂ ਨੂੰ ਲੈ ਕੇ ਰਾਜਸਥਾਨ ਹਾਈਕੋਰਟ ਵਿੱਚ ਪਟੀਸ਼ਨ ਪਾਈ ਬੈਠੇ ਹਨ।  ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਇਸ ਪਟੀਸ਼ਨ ਵਿਰੁਧ ਭਾਰਤੀ ਸੁਪਰੀਮ ਕੋਰਟ ਚਲੇ ਗਏ ਸਨ।ਉਥੋਂ ਉਹਨਾ ਨੂੰ ਕੋਈ […]

‘ਕੋਰੋਨਾ ਵਾਇਰਸ ਅਤੇ ਚੀਨ ਬਾਰੇ ਦਿੱਤੀ ਚੇਤਾਨਵਨੀ ਅਣਸੁਣਿਆ ਕਰ ਰਹੀ ਹੈ ਸਰਕਾਰ’- ਰਾਹੁਲ ਗਾਂਧੀ

ਨਵੀਂ ਦਿੱਲੀ, 24 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪਹਿਲਾਂ ਕੋਰੋਨਾ ਵਾਇਰਸ ਬਾਰੇ ਕਹੀਆਂ ਗਈਆਂ ਮੇਰੀਆਂ ਗੱਲਾਂ ਨੂੰ ਅਣਸੁਣਿਆ ਕਰ ਦਿਤਾ ਅਤੇ ਹੁਣ ਉਹ ਚੀਨ ਬਾਰੇ ਵੀ ਇਹੋ ਕੁੱਝ ਕਰ ਰਹੀ ਹੈ। ਉਨ੍ਹਾਂ ਟਵਿਟਰ ‘ਤੇ ਕਿਹਾ, ‘ਮੈਂ ਕੋਵਿਡ-19 ਅਤੇ ਅਰਥਚਾਰੇ ਬਾਰੇ ਸੁਚੇਤ ਕਰਦਾ ਰਿਹਾ ਹਾਂ। ਉਨ੍ਹਾਂ ਮੇਰੀ […]

‘How did 20 soldiers die if no one entered Indian territory?’: Congress asks PM Modi

Senior Congress leader Kapil Sibal on Sunday posed five questions for the Centre to answer on government’s position on the Indo-China border conflict over the past 6 weeks that peaked with a deadly clash in eastern Ladakh’s Galwan Valley along the LAC on June 15, resulting in 20 casualties among Indian Army soldiers and an […]

ਪੈਟਰੋਲ,ਡੀਜ਼ਲ ’ਤੇ ਆਬਕਾਰੀ ਡਿਊਟੀ ਵਿੱਚ ਰਿਕਾਰਡ ਵਾਧਾ

ਨਵੀਂ ਦਿੱਲੀ, 6 ਮਈ ਕੇਂਦਰ ਸਰਕਾਰ ਨੇ ਮੰਗਲਵਾਰ ਦੇਰ ਸ਼ਾਮ ਪੈਟਰੋਲ ’ਤੇ 10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ’ਤੇ 13 ਰੁਪਏ ਪ੍ਰਤੀ ਲਿਟਰ ਆਬਕਾਰੀ ਡਿਊਟੀ ਵਧਾ ਦਿੱਤੀ। ਪੈਟਰੋਲ ਅਤੇ ਡੀਜ਼ਲ ’ਤੇ ਆਬਕਾਰੀ ਡਿਊਟੀ ਵਿੱਚ ਕੀਤੇ ਇਸ ਰਿਕਾਰਡ ਵਾਧੇ ਨਾਲ ਕੇਂਦਰ ਸਰਕਾਰ ਨੂੰ ਇਸ ਵਿੱਤੀ ਵਰ੍ਹੇ ਦੌਰਾਨ 1.6 ਲੱਖ ਕਰੋੜ ਰੁਪਏ ਵੱਧ ਮਾਲੀਆ ਇਕੱਠਾ ਹੋਵੇਗਾ। ਇਸ […]