ਭਾਰਤ ਵੱਲੋਂ ਨਵਾਂ ਸੈਟੇਲਾਈਟ ਤੇ ਨੌਂ ਹੋਰ ਉਪਗ੍ਰਹਿ ਪੁਲਾੜ ’ਚ ਸਥਾਪਤ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 8 ਨਵੰਬਰ ਪੀਐੱਸਐੱਲਵੀ-ਸੀ49 ਨੇ ਅੱਜ ਧਰਤੀ ਦੀ ਪਰਿਕਰਮਾ ਕਰਨ ਵਾਲੀ ਭਾਰਤ ਦੀ ਨਵੀਂ ਸੈਟੇਲਾਈਟ ਈਓਐੱਸ-01 ਅਤੇ ਨੌਂ ਹੋਰ ਗਾਹਕ ਉਪਗ੍ਰਹਿ ਕਾਮਯਾਬੀ ਨਾਲ ਪੁਲਾੜ ’ਚ ਸਥਾਪਤ ਕੀਤੇ ਹਨ। ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐੱਸਐੱਲਵੀ-ਸੀ49/ਈਓਐੱਸ-01) ਨੇ 26 ਘੰਟਿਆਂ ਦੀ ਪੁੱਠੀ ਗਿਣਤੀ ਤੋਂ ਬਾਅਦ ਦੁਪਹਿਰ 3.12 ਵਜੇ ਇੱਥੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਡਾਣ ਭਰੀ ਤੇ […]

ਰਸਾਇਣ ਲਈ ਫਰਾਂਸੀਸੀ ਤੇ ਅਮਰੀਕੀ ਵਿਗਿਆਨੀਆਂ ਨੂੰ ਨੋਬੇਲ ਪੁਰਸਕਾਰ

ਸਟੌਕਹੋਮ: ਜੀਨੋਮ ਵਿਚ ਸੋਧ ਦਾ ਤਰੀਕਾ ਵਿਕਸਿਤ ਕਰਨ ਵਾਲੇ ਫਰਾਂਸ ਦੇ ਵਿਗਿਆਨੀ ਇਮੈਨੁਐਲ ਸ਼ਾਪੋਂਟਿਏ ਅਤੇ ਅਮਰੀਕੀ ਵਿਗਿਆਨੀ ਜੈਨੀਫਰ ਏ. ਡੂਡਨਾ ਨੇ ਰਸਾਇਣ ਵਿਗਿਆਨ (ਕੈਮਿਸਟਰੀ) ਲਈ ਨੋਬੇਲ ਪੁਰਸਕਾਰ ਜਿੱਤਿਆ ਹੈ। ਇਸ ਤਰੀਕੇ ਦੀ ਵਰਤੋਂ ਕਰਕੇ ਇੱਕ ਦਿਨ ਜੈਨੇਟਿਕ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕੇਗਾ। ਇਸ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਅੱਜ ਸਟੌਕਹੋਮ ਵਿੱਚ ਦਿ ਰੋਇਲ ਸਵੀਡਿਸ਼ […]

ਪ੍ਰਮਾਣੂ ਵਿਗਿਆਨੀ ਡਾ. ਸ਼ੇਖਰ ਬਾਸੂ ਦੀ ਕੋਰੋਨਾ ਨਾਲ ਮੌਤ

ਕੋਲਕਾਤਾ : ਉੱਘੇ ਪ੍ਰਮਾਣੂ ਵਿਗਿਆਨੀ ਤੇ ਐਟਾਮਿਕ ਐਨਰਜੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ. ਸ਼ੇਖਰ ਬਾਸੂ (68) ਦੀ ਵੀਰਵਾਰ ਕੋਰੋਨਾ ਕਾਰਨ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਉਨ੍ਹਾ ਨੂੰ ਕਿਡਨੀ ਦੇ ਰੋਗ ਵੀ ਸਨ। ਮਕੈਨੀਕਲ ਇੰਜੀਨੀਅਰ ਡਾ. ਬਾਸੂ ਨੂੰ ਦੇਸ਼ ਦੇ ਪ੍ਰਮਾਣੂ ਊਰਜਾ ਪ੍ਰੋਗਰਾਮ ਵਿਚ ਪਾਏ ਗਏ ਯੋਗਦਾਨ ਬਦਲੇ 2014 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ […]

ਨਾਸਾ 52 ਸਾਲਾਂ ਬਾਅਦ ਚੰਦਰਮਾ ‘ਤੇ ਉਤਾਰੇਗਾ ਇਕ ਔਰਤ ਤੇ ਇਕ ਪੁਰਸ਼ ਪੁਲਾੜ ਯਾਤਰੀ

ਨਾਸਾ ਨੇ ਸਾਲ 1972 ਤੋਂ ਬਾਅਦ ਪਹਿਲੀ ਵਾਰ ਚੰਦ ‘ਤੇ ਇਨਸਾਨ ਨੂੰ ਭੇਜਣ ਦੀ ਯੋਜਨਾ ਬਣਾਈ ਹੈ। ਨਾਸਾ ਨੇ ਐਲਾਨ ਕੀਤਾ ਹੈ ਕਿ ਉਹ 2024 ‘ਚ ਚੰਦਰਮਾ ‘ਤੇ ਪਹਿਲੀ ਔਰਤ ਤੇ ਇਕ ਪੁਰਸ਼ ਪੁਲਾੜ ਯਾਤਰੀ ਨੂੰ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਨਾਸਾ ਨੇ ਪ੍ਰਸ਼ਾਸਕ (Administrator) ਕੇ. ਜਿਮ ਬ੍ਰਿਡੇਨਸਟੀਨ ਨੇ ਕਿਹਾ ਕਿ ਅਸੀਂ ਚੰਦ ‘ਤੇ […]

ਭਾਰਤ ‘ਚ ਉਪਲਬਧ ਹੋਣ ਵਾਲੇ ਬੈਸਟ 5G ਸਮਾਰਟਫੋਟ

ਭਾਰਤ ‘ਚ ਹੁਣ 5G ਕੁਨੈਕਟੀਵਿਟੀ ਸ਼ੁਰੂ ਹੋਣ ‘ਚ ਥੋੜ੍ਹਾ ਸਮਾਂ ਲੱਗੇਗਾ, ਪਰ ਇਸ ਤੋਂ ਪਹਿਲਾਂ ਹੀ ਕਈ 5G ਸਪੋਰਟ ਵਾਲੇ ਸਮਾਰਟਫੋਨ ਲਾਂਚ ਕੀਤੇ ਜਾ ਚੁੱਕੇ ਹਨ। ਭਾਰਤ ‘ਚ OnePlus Nord ਤੋਂ ਲੈ ਕੇ Realme X50 Pro 5G ਤਕ ਦਰਜਨਾਂ 5G ਸਪੋਰਟ ਵਾਲੇ ਸਮਾਰਟਫੋਨ ਮੌਜੂਦ ਹਨ। ਅਜਿਹੇ ਵਿਚ ਕਈ ਯੂਜ਼ਰਜ਼ ਹਨ ਜਿਨ੍ਹਾਂ ਦਾ ਸੋਚਣਾ ਹੈ ਕਿ […]

ਭਾਰਤ ਹਾਈਪਰਸੌਨਿਕ ਤਕਨੀਕ ਨਾਲ ਦੁਨੀਆ ਦਾ ਚੌਥਾ ਮੁਲਕ ਬਣਿਆ

ਭਾਰਤ ਨੇ ਮੰਗਲਵਾਰ ਹਾਈਪਰਸੌਨਿਕ ਤਕਨੀਕ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਭਾਰਤ ਹੁਣ ਉਨ੍ਹਾਂ ਮੁਲਕਾਂ ਦੇ ਵਿਸ਼ੇਸ਼ ਵਰਗ ਵਿਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਇਹ ਤਕਨੀਕ ਮੌਜੂਦ ਹੈ। ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਇਸ ਵਰਗ ਵਿਚ ਸ਼ਾਮਲ ਹੋਣ ਵਾਲਾ ਭਾਰਤ ਚੌਥਾ ਮੁਲਕ ਹੈ। ‘ ਇਸ ਨਾਲ ਅਜਿਹੀਆਂ ਮਿਜ਼ਾਈਲਾਂ ਵਿਕਸਿਤ ਕਰਨ ਲਈ ਰਾਹ ਪੱਧਰਾ ਹੋ ਗਿਆ […]

ਇੰਸਟਾਗ੍ਰਾਮ, ਯੂਟਿਊਬ ਤੇ ਟਿਕਟਾਕ ਦੇ 23.5 ਕਰੋੜ ਯੂਜ਼ਰ ਦਾ ਡਾਟਾ ਲੀਕ,ਨਿੱਜੀ ਸੂਚਨਾਵਾਂ ਚੋਰੀ

ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟਾਕ ਦੇ ਲਗਪਗ 23.5 ਕਰੋੜ ਯੂਜ਼ਰ ਦਾ ਡਾਟਾ ਲੀਕ ਹੋ ਗਿਆ ਹੈ। ਸਾਰੇ ਯੂਜ਼ਰ ਦੇ ਨਿੱਜੀ ਪ੍ਰਰੋਫਾਈਲ ਡਾਰਕ ਵੈੱਬ ‘ਤੇ ਮੌਜੂਦ ਹਨ। ਯੂਜ਼ਰ ਦੇ ਹਿੱਤ ‘ਚ ਕੰਮ ਕਰਨ ਵਾਲੀ ਵੈੱਬਸਾਈਟ ‘ਕੰਪੈਰੀਟੈੱਕ’ ਦੇ ਸਕਿਓਰਿਟੀ ਰਿਸਰਚਰਸ ਅਨੁਸਾਰ ਇਸ ਡਾਟਾ ਚੋਰੀ ਦੇ ਪਿੱਛੇ ਇਕ ਅਸੁਰੱਖਿਅਤ ਡਾਟਾਬੇਸ ਹੈ। ਦੱਸਣਯੋਗ ਹੈ ਕਿ ਇੰਸਟਾਗ੍ਰਾਮ ਦੀ ਮਾਲਕੀ ਜਿੱਥੇ ਫੇਸਬੁੱਕ […]

ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੂੰ 250 ਕਰੋੜ ਰੁਪਏ ਦਾ ਘਾਟਾ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਅਪਣੇ ਤਿਮਾਹੀ ਨਤੀਜਿਆਂ ਦਾ ਐਲ਼ਾਨ ਕੀਤਾ ਹੈ। ਇਸ ਦੌਰਾਨ ਕੰਪਨੀ ਮੁਨਾਫ਼ੇ ਤੋਂ ਘਾਟੇ ਵਿਚ ਆ ਗਈ ਹੈ। ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿਚ ਕੰਪਨੀ ਨੂੰ 250 ਕਰੋੜ ਰੁਪਏ ਦਾ ਘਾਟਾ ਹੋਇਆ ਹੈ।ਉੱਥੇ ਹੀ ਪਹਿਲੀ ਤਿਮਾਹੀ ਵਿਚ ਕੰਪਨੀ ਦੀ ਆਮਦਨ 4107 ਕਰੋੜ […]

ਟਿਕਟਾਕ ਸਮੇਤ 59 ਐਪਸ ਤੋਂ ਬਾਅਦ ਹੁਣ 47 ਐਪਸ ‘ਤੇ ਬੈਨ

ਨਵੀਂ ਦਿੱਲੀ: ਯੂਜ਼ਰਸ ਡਾਟਾ ਪ੍ਰਾਈਵੇਸੀ ਨੂੰ ਧਿਆਨ ‘ਚ ਰੱਖਦਿਆਂ ਭਾਰਤ ਸਰਕਾਰ ਨੇ ਪਿਛਲੇ ਮਹੀਨੇ 59ਚੀਨੀ ਐਪਸ ਬੈਨ ਕੀਤੀਆਂ ਸਨ। ਸਰਕਾਰ ਨੇ ਇਨ੍ਹਾਂ ਐਪਸ ਤੋਂ ਬਾਅਦ 47 ਹੋਰ ਚੀਨੀ ਐਪਸ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਚੀਨੀ ਐਪਸ ਕੰਪਨੀਆਂ ਵੱਲੋਂ ਭਾਰਤੀ ਯੂਜ਼ਰਸ ਦੇ ਡਾਟਾ ਦੀ ਚੋਰੀ ਰੋਕਣ ਲਈ ਸਰਕਾਰ ਨੇ ਇੱਕ ਵਾਰ ਫਿਰ ਤੋਂ ਸਖਤ […]

ਸਾਰਾਹ ਜਿਸ ‘ਤੇ ਇਕ ਦੇਸ਼ ਨਹੀਂ ਬਲਕਿ ਪੂਰੇ ਅਰਬ ਜਗਤ ਦੀਆਂ ਟਿਕੀਆਂ ਉਮੀਦਾਂ

ਯੂਏਈ ਨੇ ਉਮੀਦ ਤੋਂ ਵੀ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਇਕ ਲੰਬੀ ਛਾਲ ਮਾਰੀ ਹੈ। ਇਹ ਛਾਲ ਹੈ ਮੰਗਲ ਗ੍ਰਹਿ ਦੀ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਯੂਏਈ ਦੇ ਇਸ ਮਿਸ਼ਨ ਮੰਗਲ ਪਿੱਛੇ ਕੋਈ ਪੁਰਸ਼ ਨਹੀਂ ਬਲਕਿ ਔਰਤ ਦਾ ਨਾਂ ਹੈ ਸਾਰਾਹ ਅਲ ਅਮੀਰੀ। ਸਾਰਾਹ ‘ਤੇ ਅੱਜ ਨਾ ਸਿਰਫ਼ ਯੂਏਈ ਦੀਆਂ ਉਮੀਦਾਂ […]