ਸਿਆਸੀ ਆਗੂ ਕਾਕਾ ਲੱਖੇਵਾਲੀ ਅਤੇ ਭਰਾ ਵਿਚਕਾਰ ਜਾਇਦਾਦ ਨੂੰ ਲੈ ਕੇ ਚੱਲੀ ਗੋਲੀ

ਸ੍ਰੀ ਮੁਕਤਸਰ ਸਾਹਿਬ: ਮੰਡੀ ਲੱਖੇਵਾਲੀ ਦੇ ਸਿਆਸੀ ਆਗੂ ਕਾਕਾ ਲੱਖੇਵਾਲੀ ’ਤੇ ਉਸ ਦੇ ਭਰਾ ’ਤੇ ਗੋਲੀ ਚਲਾ ਦਿੱਤੀ, ਜਿਸ ਕਰਕੇ ਆਗੂ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਆਪਸੀ ਝਗੜਾ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਅੱਜ ਸਵੇਰੇ ਕਾਕਾ ਲੱਖੇਵਾਲੀ ਦੇ ਭਰਾ ਨੇ ਉਸ ’ਤੇ ਗੋਲੀ ਚਲਾ ਦਿੱਤੀ। ਇਸ ਸਬੰਧੀ ਲੱਖੇਵਾਲੀ ਪੁਲੀਸ ਨੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ।

ਸਾਂਝਾ ਕਰੋ