ਯਕੀਨੀ ਮੰਡੀਕਰਨ ਨਾਲ ਹੀ ਖੇਤੀ ਵੰਨ-ਸਵੰਨਤਾ ਸੰਭਵ

ਡਾ. ਸ ਸ ਛੀਨਾ ਪੰਜਾਬ ਨੂੰ ਦੇਸ਼ ਦੀ ‘ਫਾਰਮ ਸਟੇਟ’ ਕਿਹਾ ਜਾਂਦਾ ਹੈ ਕਿਉਂ ਜੋ ਇਸ ਦੇ ਕੁੱਲ ਖੇਤਰ ਉੱਤੇ ਹੀ ਖੇਤੀ ਕੀਤੀ ਜਾ ਸਕਦੀ ਹੈ, ਜਦੋਂਕਿ ਭਾਰਤ ਪੱਧਰ ਤੇ ਸਿਰਫ਼ 46 ਫ਼ੀਸਦੀ ਖੇਤਰ ਖੇਤੀ ਯੋਗ ਹੈ। ਇਸ ਪ੍ਰਾਂਤ ਦੇ 99 ਫ਼ੀਸਦੀ ਖੇਤਰ ਨੂੰ ਸਿੰਜਾਈ ਸਹੂਲਤਾਂ ਪ੍ਰਾਪਤ ਹਨ, ਜਦੋਂਕਿ ਦੇਸ਼ ਦੀ ਪੱਧਰ ਤੇ ਇਹ ਸਿਰਫ਼ […]

ਇਮਰਾਨ ਖ਼ਾਨ ਦੀ ਨਾਅਹਿਲੀਅਤ ਅਤੇ ਪਾਕਿਸਤਾਨ

ਜੀ ਪਾਰਥਾਸਾਰਥੀ ਪਾਕਿਸਤਾਨ ਤੇ ਹਕੂਮਤ ਕਰਨਾ ਕਦੇ ਵੀ ਸੌਖਾ ਕੰਮ ਨਹੀਂ ਰਿਹਾ, ਨਵਾਜ਼ ਸ਼ਰੀਫ਼ ਤੇ ਬੇਨਜ਼ੀਰ ਭੁੱਟੋ ਵਰਗੇ ਘਾਗ ਤੇ ਤਜਰਬੇਕਾਰ ਸਿਆਸਤਦਾਨਾਂ ਲਈ ਵੀ ਨਹੀਂ ਪਰ ਇਮਰਾਨ ਖ਼ਾਨ ਦੀ ਤਜਰਬੇ ਅਤੇ ਹਕੂਮਤ ਦੀਆਂ ਉਲਝਣਾਂ ਨੂੰ ਸਮਝਣ ਪੱਖੋਂ ਘਾਟ (ਜਿਸ ਨੂੰ ਬਹੁਤੇ ਪਾਕਿਸਤਾਨੀ ਉਸ ਦੀ ਆਕੜ ਵੀ ਮੰਨਦੇ ਹਨ) ਨੇ ਉਸ ਨੂੰ ਇਸ ਪੱਖੋਂ ਵੱਧ ਖ਼ਤਰੇ […]

ਉਜਰਤਾਂ ਕੋਡ-2020 ਦੀ ਅਸਲੀਅਤ / ਡਾ. ਕੇਸਰ ਸਿੰਘ ਭੰਗੂ

ਕੇਂਦਰ ਸਰਕਾਰ ਅਤੇ ਲੇਬਰ ਸੁਧਾਰਾਂ ਦੇ ਸਮਰਥਕ ਦਾਅਵਾ ਅਤੇ ਪ੍ਰਚਾਰ ਕਰ ਰਹੇ ਹਨ ਕਿ ਉਜਰਤਾਂ ਕੋਡ-2020 ਵਿਚ ਪਹਿਲਾਂ ਬਣੇ ਘੱਟੋ-ਘੱਟ ਉਜਰਤਾਂ, ਬਰਾਬਰ ਉਜਰਤਾਂ ਅਤੇ ਬੋਨਸ ਦੇਣ ਬਾਰੇ ਸਾਰੇ ਕਾਨੂੰਨਾਂ ਨੂੰ ਉਜਰਤਾਂ ਸੰਬੰਧੀ ਨਵੇਂ ਬਣਾਏ ਕੋਡ ਵਿਚ ਇਕੱਠਾ ਕਰ ਕੇ ਮੌਜੂਦਾ ਕੇਂਦਰ ਸਰਕਾਰ ਨੇ ਵੱਡਾ ਅਤੇ ਮਾਅਰਕੇ ਵਾਲਾ ਕੰਮ ਕੀਤਾ ਹੈ। ਇਸ ਕੋਡ ਵਿਚ ਮੁੱਖ ਤੌਰ […]

ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜਿਊਂਦਿਆਂ/ਸਵਰਾਜਬੀਰ

‘‘ਰੱਬ ਦੀ ਮਿਹਰਬਾਨੀ ਹੈ ਕਿ ਸਾਡੇ ਕੋਲ ਆਪਣੇ ਦੇਸ਼ ਵਿਚ ਤਿੰਨ ਨਾ ਬਿਆਨ ਕੀਤੀਆਂ ਜਾ ਸਕਣ ਵਾਲੀਆਂ ਮਹਾਨ ਚੀਜ਼ਾਂ ਹਨ: ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਜ਼ਮੀਰ ਦੀ ਆਜ਼ਾਦੀ ਅਤੇ ਸਾਡੀ ਇਹ ਸਮਝ/ਅਕਲ ਕਿ ਅਸੀਂ ਕਦੇ ਵੀ ਇਨ੍ਹਾਂ ਦੀ ਵਰਤੋਂ ਨਹੀਂ ਕਰਦੇ।’’ -ਅਮਰੀਕਨ ਨਾਵਲਕਾਰ ਮਾਰਕ ਟਵੇਨ ਭਾਰਤ ਵਿਚ ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜਿਊਂਦਿਆਂ ਬੰਦਾ ਅਜੀਬ […]

ਪ੍ਰਵਾਸੀ ਪੰਜਾਬੀ- ਜਿਹਨਾਂ ‘ਤੇ ਮਾਣ ਪੰਜਾਬੀਆਂ ਨੂੰ / ਗੁਰਮੀਤ ਸਿੰਘ ਪਲਾਹੀ

ਪੰਜਾਬੀਆਂ ਦੇ ਵੱਡੇ-ਵਡੇਰੇ ਅਮਰੀਕਾ, ਅਫਰੀਕਾ, ਵਲੈਤ (ਬਰਤਾਨੀਆ) ਕੈਨੇਡਾ ਪਤਾ ਨਹੀਂ ਹੋਰ ਕਿੰਨੇ ਮੁਲਕਾਂ ਵਿੱਚ ਗਏ। ਬਹੁਤਿਆਂ ਨੇ ਉੱਥੇ ਮਜ਼ਦੂਰੀਆਂ ਕੀਤੀਆਂ। ਔਖੀ ਕਰੜੀ ਜ਼ਿੰਦਗੀ ਗੁਜ਼ਾਰੀ। ਆਪਣੇ ਮੁਲਕ ਵਿਚਲੇ ਮਾਪਿਆਂ, ਰਿਸ਼ਤੇਦਾਰਾਂ ਤੋਂ ਦੂਰ ਆਪਣਾ ਨਵਾਂ ਸੰਸਾਰ ਸਿਰਜਿਆ। ਜੇ ਕਿਧਰੇ ਇਕ ਮੁਲਕ ਨੇ ਉਹਨਾਂ ਨੂੰ ਜਾਂ ਉਹਨਾਂ ਦੀ ਔਲਾਦ ਨੂੰ ਆਪਣੀ ਗੋਦੀ ਦਾ ਨਿੱਘ ਨਹੀਂ ਦਿੱਤਾ, ਉਹ ਉਥੋਂ […]

ਕਿਸਾਨ ਸੰਘਰਸ਼: ਕਿਰਤੀਆਂ ਦੇ ਜਾਗਣ ਦਾ ਵੇਲਾ

ਡਾ. ਗਿਆਨ ਸਿੰਘ ਪੰਜਾਬ ਤੋਂ ਸ਼ੁਰੂ ਹੋਏ ਅਤੇ ਮੁਲਕ ਦੇ 18 ਸੂਬਿਆਂ ਵਿਚ ਚੱਲ ਰਹੇ ਕਿਸਾਨ ਸੰਘਰਸ਼ ਨੇ ਅਹਿਮ ਮੁੱਦੇ ਸਮਾਜ ਅਤੇ ਸਰਕਾਰ ਸਾਹਮਣੇ ਲਿਆਂਦੇ ਹਨ। ਓਪਰੀ ਨਜ਼ਰੇ ਤਾਂ ਇਹ ਸੰਘਰਸ਼ ਕੇਂਦਰ ਸਰਕਾਰ ਦੁਆਰਾ ਬਣਾਏ ਤਿੰਨ ਖੇਤੀ ਕਾਨੂੰਨ ਵਾਪਿਸ ਕਰਾਉਣ ਤੱਕ ਸੀਮਤ ਦਿਖਾਈ ਦਿੰਦਾ ਹੈ ਪਰ ਅਸਲੀਅਤ ਵਿਚ ਇਹ ਸੰਘਰਸ਼ ਮੁਲਕ ਦੇ ਸੰਘੀ ਢਾਂਚੇ ਨੂੰ […]

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪੰਦਰਾਂ ਮਹੀਨੇ ਪਹਿਲਾਂ ਹੀ ਪਰ ਤੋਲਣ ਲੱਗੀਆਂ ਸਿਆਸੀ ਧਿਰਾਂ/ ਗੁਰਮੀਤ ਸਿੰਘ ਪਲਾਹੀ

ਪੰਜਾਬ `ਚ ਕਿਸਾਨ ਅੰਦੋਲਨ ਨੇ ਭਾਜਪਾ ਦੇ ਪੰਜਾਬ `ਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੇ ਸੁਪਨਿਆਂ ਨੂੰ ਬੂਰ ਪਾਇਆ ਹੈ। ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਖੇਤੀ ਕਾਨੂੰਨਾਂ ਨੇ ਤੋੜ ਦਿੱਤਾ ਹੈ। ਹਰ ਸਮੇਂ ਭਾਜਪਾ ਦੇ ਸੋਹਲੇ ਗਾਉਣ ਵਾਲੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ (ਬ) ਹੁਣ ਭਾਜਪਾ ਨੂੰ ਕੋਸ ਰਹੀ ਹੈ ਅਤੇ ਪੰਜਾਬ ਵਿੱਚ ਕਿਸਾਨਾਂ ਨਾਲ […]

ਲੋਕਾਂ ਸਿਰ ਵੱਧ ਰਹੀਆਂ ਕਰਜ਼ੇ ਦੀਆਂ ਪੰਡਾਂ ਅਤੇ ਪੈਦਾ ਹੋ ਰਿਹਾ ਮਾਨਵੀ ਸੰਕਟ/ ਗੁਰਮੀਤ ਸਿੰਘ ਪਲਾਹੀ

ਲੋਕਾਂ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ। ਬੱਚਤ ਖਤਮ ਹੋ ਗਈ ਹੈ। ਕੋਵਿਟ-19 ਦੇ ਮੱਦੇਨਜ਼ਰ ਮਾਨਵੀ ਸੰਕਟ ਲਗਾਤਾਰ ਵੱਧ ਰਿਹਾ ਹੈ। ਆਰਥਿਕ ਮੰਦੀ ਅਤੇ ਮਹਾਂਮਾਰੀ ਕਾਰਨ ਭਾਰਤੀ ਅਰਥਵਿਵਸਥਾ ਲੀਰੋ-ਲੀਰ ਹੋ ਗਈ ਹੈ ਅਤੇ ਆਮ ਲੋਕਾਂ ਦਾ ਵਾਲ-ਵਾਲ ਕਰਜ਼ੇ ਨਾਲ ਵਿੰਨਿਆ ਗਿਆ ਹੈ। ਹਾਲਾਤ ਇਥੋਂ ਤੱਕ ਪਤਲੇ ਹੋ ਗਏ ਹਨ ਕਿ ਮਾਪੇ ਆਪਣੇ ਬੱਚੇ ਦੀ ਤਲੀ […]

ਲੋਕਤੰਤਰ ਦੀ ਮੱਠੀ-ਮੱਠੀ ਮੌਤ ਹੈ, ਪੰਜਾਬ ਦੇ ਸੰਘਰਸ਼ ਨੂੰ ਦਬਾਉਣਾ/ ਗੁਰਮੀਤ ਸਿੰਘ ਪਲਾਹੀ

ਇਹ ਦੁਖਦਾਈ ਹੈ ਕਿ ਕੁਝ ਲੋਕ ਹੀ ਵੇਖ ਰਹੇ ਹਨ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ? ਅਤੇ ਜੋ ਲੋਕ ਅਸਲੀਅਤ ਵੇਖ ਰਹੇ ਹਨ, ਉਹਨਾ ਵਿੱਚੋਂ ਤਾਂ ਕਈ ਚੁੱਪ ਹਨ ਜਾਂ ਚੁੱਪ ਰਹਿਣਗੇ ਇਸ ਡਰੋਂ ਕਿ ਉਹਨਾ ਨਾਲ ਵੀ ਉਹ ਕੁਝ ਨਾ ਹੋ ਜਾਵੇ ਜੋ ਦੇਸ਼ ਦੇ ਕੁਝ ਲੇਖਕਾਂ, ਵਿਦਿਆਰਥੀਆਂ, ਕਵੀਆਂ, ਪ੍ਰੋਫੈਸਰਾਂ ਅਤੇ ਸਮਾਜਿਕ ਕਾਰਕੁੰਨਾਂ […]