ਸੁਸ਼ਾਂਤ ਸਿੰਘ ਰਾਜਪੂਤ ਦਾ ਦੋਸਤ ਪਿਠਾਨੀ ਗ੍ਰਿਫ਼ਤਾਰ

ਨਵੀਂ ਦਿੱਲੀ – ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਡਰੱਗ ਕੇਸ ‘ਚ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਪਿਠਾਨੀ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨ. ਸੀ. ਬੀ. ਦੀ ਟੀਮ ਸਿਧਾਰਥ ਪਿਠਾਨੀ ਨੂੰ ਮੁੰਬਈ ਲੈ […]

ਮਸ਼ਹੂਰ ਕਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਫਿਰ ਤੋਂ ਹੋਵੇਗਾ ਸ਼ੁਰੂ

ਨਵੀਂ ਦਿੱਲੀ : ਟੀ. ਵੀ. ਦੇ ਮਸ਼ਹੂਰ ਤੇ ਪਸੰਦੀਦਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਮਹਾਰਾਸ਼ਟਰ ‘ਚ ਵਧਦੇ ਕੋਰੋਨਾ ਕੇਸ ਤੇ ਤਾਲਾਬੰਦੀ ਵਿਚਕਾਰ ਸ਼ੋਅ ਦੇ ਕੁਝ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਸੀ। ਅਜਿਹੇ ‘ਚ ਪ੍ਰਸ਼ੰਸਕ ਬੇਸਬਰੀ ਨਾਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਸ਼ੋਅ ਕਦੋਂ ਵਾਪਸੀ ਕਰੇਗਾ […]

ਵੈਬ ਸੀਰੀਜ਼ ‘ਦਿ ਫੈਮਲੀ ਮੈਨ 2’ ‘ਤੇ ਭੜਕੇ ਰਾਜ ਸਭਾ ਮੈਂਬਰ, ਬੈਨ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ : ‘ਦਿ ਫੈਮਲੀ ਮੈਨ 2’ ਦੇ ਖ਼ਿਲਾਫ਼ ਦੇਸ਼ ‘ਚ ਹੁਣ ਮਾਹੌਲ ਗਰਮ ਹੋ ਰਿਹਾ ਹੈ। ਰਾਜ ਸਭਾ ਮੈਂਬਰ ਵਾਇਕੋ ਵੀ ਮਨੋਜ ਬਾਜਪਾਈ ਦੀ ਇਸ ਵੈੱਬ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਵਾਇਕੋ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਕ ਪੱਤਰ ਵੀ ਲਿਖਿਆ ਹੈ, ਜਿਸ ‘ਚ ਉਸ ਨੇ ਇਸ […]

ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਵਿਜੈ ਪਾਟਿਲ ਨਹੀਂ ਰਹੇ

ਮੁੰਬਈ (ਬਿਊਰੋ) – ਮਸ਼ਹੂਰ ਸੰਗੀਤਕਾਰ ਵਿਜੈ ਪਾਟਿਲ, ਜਿਨ੍ਹਾਂ ਨੂੰ ‘ਰਾਮ ਲਕਸ਼ਮਣ’ ਦੇ ਨਾਂ ਫ਼ਿਲਮ ਇੰਡਸਟਰੀ ‘ਚ ਜਾਣਿਆ ਜਾਂਦਾ ਸੀ, ਅੱਜ (ਸ਼ਨੀਵਾਰ) ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਵਿਜੇ ਪਾਟਿਲ ਪਹਿਲਾਂ ‘ਰਾਮ ਲਕਸ਼ਮਣ’ ਦੇ ਲਕਸ਼ਮਣ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨਾਲ ਰਾਮ […]

ਮਸ਼ਹੂਰ ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਕਰੋਨਾ ਕਾਰਨ ਦੇਹਾਂਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ‘ਚ ਲਿਆ ਹੋਇਆ ਹੈ, ਬਾਲੀਵੁੱਡ ਦੇ ਵੀ ਬਹੁਤ ਅਜਿਹੇ ਸਿਤਾਰੇ ਹਨ, ਜੋ ਕੋਰੋਨਾ ਵਾਇਰਸ ’ਚ ਆਪਣੀ ਤੇ ਅਪਣਿਆਂ ਦੀ ਜਾਨ ਗੁਆ ਚੁੱਕੇ ਹਨ ਤੇ ਹੁਣ ਮਸ਼ਹੂਰ ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਵਾਇਰਸ ਨਾਲ ਜ਼ਿੰਦਗੀ ਦੀ ਜੰਗ […]

ਅਮਿਤਾਭ ਬੱਚਨ ਵਲੋਂ ਅਕਾਲ ਤਖ਼ਤ ਸਾਹਿਬ ’ਤੇ ਭੇਜੀ ਗਈ ਚਿੱਠੀ ਸਾਹਮਣੇ ਆਈ, ’84 ਸਿੱਖ ਦੰਗਿਆਂ ਤੇ ਦਿੱਤਾ ਸਪਸ਼ਟੀਕਰਨ

ਅੰਮ੍ਰਿਤਸਰ – ਅਮਿਤਾਭ ਬੱਚਨ ਵਲੋਂ 2011 ਵਿਚ ਅਕਾਲ ਤਖ਼ਤ ਸਾਹਿਬ ’ਤੇ ਭੇਜੀ ਗਈ ਚਿੱਠੀ ਸਾਹਮਣੇ ਆਈ ਹੈ ਜਿਸ ਵਿਚ ਅਮਿਤਾਭ ਬੱਚਨ ਵਲੋਂ ਉਨ੍ਹਾਂ ਉਪਰ ਲੱਗੇ ਸਿੱਖ ਕਤਲੇਆਮ ਲਈ ਭੀੜ ਨੂੰ ਉਕਸਾਉਣ ਵਾਲੇ ਦੋਸ਼ ਤੇ ਉਨ੍ਹਾਂ ਅਪਣਾ ਸਪਸ਼ਟੀਕਰਨ ਦਿਤਾ। ਅਮਿਤਾਭ ਬੱਚਨ ਨੇ ਬਹੁਤ ਹੀ ਭਾਵੁਕ ਮਨ ਨਾਲ ਅਪਣੇ ਮਿੱਤਰ ਮੁੰਬਈ ਨਿਵਾਸੀ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਿੰਦਰ […]

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਗਰਭਵਤੀ ਔਰਤਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਸਮਾਜਿਕ ਕੰਮਾਂ ਵਿਚ ਬਹੁਤ ਸਰਗਰਮ ਹੈ। ਅਨੁਸ਼ਕਾ ਅਕਸਰ ਲੋੜਵੰਦਾਂ ਦੀ ਮਦਦ ਕਰਦੀ ਦਿਖਾਈ ਦਿੰਦੀ ਹੈ। ਹਾਲ ਹੀ ਵਿੱਚ ਅਨੁਸ਼ਕਾ ਆਪਣੇ ਪਤੀ ਕ੍ਰਿਕਟਰ ਵਿਰਾਟ ਕੋਹਲੀ ਲਈ ਕੋਵਿਡ ਰਾਹਤ ਲਈ ਫੰਡ ਇਕੱਠੇ ਕੀਤੇ, ਜਿਸ ਕਾਰਨ ਉਸਨੇ ਕਾਫੀ ਸੁਰਖੀਆਂ ਬਟੋਰੀਆਂ। ਇਸ ਦੇ ਨਾਲ ਹੀ, ਅਨੁਸ਼ਕਾ ਨੇ ਗਰਭਵਤੀ ਅਤੇ ਮਾਵਾਂ ਬਣਨ ਵਾਲੀਆਂ […]

ਮੈਕਸਿਕੋ ਦੀ ਐਂਡਰੀਆ ਸਿਰ ਸਜਿਆ ‘ਮਿਸ ਯੂਨੀਵਰਸ’ ਦਾ ਤਾਜ

ਫਲੋਰਿਡਾ, 18 ਮਈ- ‘ਮਿਸ ਮੈਕਸਿਕੋ’ ਐਂਡਰੀਆ ਮੇਜ਼ਾ ਨੇ ਸਾਲ 2020 ਦਾ ‘ਮਿਸ ਯੂਨੀਵਰਸ’ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਮੁਕਾਬਲੇ ਵਿਚ 74 ਦੇਸ਼ਾਂ ਦੀ ਸ਼ਮੂਲੀਅਤ ਸੀ। ‘ਮਿਸ ਇੰਡੀਆ’ ਐਡਲਿਨ ਕੈਸਟੇਲੀਨੋ ਇਸ ਸੁੰਦਰਤਾ ਮੁਕਾਬਲੇ ਵਿਚ ਚੌਥੇ ਨੰਬਰ ਉਤੇ ਰਹੀ। ਮੁਕਾਬਲਾ ਐਤਵਾਰ ਰਾਤ ਇੱਥੇ ਹੌਲੀਵੁੱਡ ਦੇ ‘ਹਾਰਡ ਰੌਕ ਹੋਟਲ ਐਂਡ ਕੈਸੀਨੋ’ ਵਿਚ ਹੋਇਆ। ਮਹਾਮਾਰੀ ਕਾਰਨ ਸਮਾਰੋਹ […]

ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ਸਭ ਤੋਂ ਖ਼ਰਾਬ ਫ਼ਿਲਮਾਂ ਦੀ ਲਿਸਟ ‘ਚ ਸ਼ਾਮਲ

ਮੁੰਬਈ : ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ਦੇ ਸਿਨੇਮਾਘਰ ਬੰਦ ਹਨ। ਕਈ ਬਾਲੀਵੁੱਡ ਪ੍ਰਾਜੈਕਟ ਵੀ ਰਿਲੀਜ਼ਿੰਗ ਖੁਣੋਂ ਲਟਕੇ ਹੋਏ ਹਨ। ਇੱਕ ਅਜਿਹਾ ਹੀ ਪ੍ਰਾਜੈਕਟ ਸੁਪਰ ਸਟਾਰ ਸਲਮਾਨ ਖ਼ਾਨ ਦਾ ਵੀ ਹੈ। ਉਨ੍ਹਾਂ ਦੀ ਫ਼ਿਲਮ ‘ਰਾਧੇ: ਯਾਰ ਮੋਸਟ ਵਾਂਟੇਡ ਭਾਈ’ ਨੂੰ OTT ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਸਲਮਾਨ ਖ਼ਾਨ ਦੇ ਪ੍ਰਸ਼ੰਸਕ ਇਸੇ ਕਰਕੇ ਬਹੁਤ […]

ਅਦਾਕਾਰ ਮੁਕੇਸ਼ ਖੰਨਾ ਮੌਤ ਦੀ ਅਫ਼ਵਾਹ ‘ਤੇ ਬੋਲੇ ‘ਮੈਂ ਜ਼ਿੰਦਾ ਤੇ ਤੰਦਰੁਸਤ ਹਾਂ’

ਮੁੰਬਈ : ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਮੌਤ ਦੀ ਅਫ਼ਵਾਹ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜ਼ੀ ਵਾਇਰਲ ਹੋ ਰਹੀ ਹੈ। ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਉਸ ਦੇ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੁਕੇਸ਼ ਖੰਨਾ ਦੀ ਸਿਹਤ ਬਾਰੇ ਜਾਣਨ ਲਈ ਲੋਕ ਲਗਾਤਾਰ ਉਨ੍ਹਾਂ ਨੂੰ ਫ਼ੋਨ ਕਰ ਰਹੇ ਸੀ। ਜਦੋਂ ਇਕ ਵਿਅਕਤੀ ਨੇ […]