ਹੜਤਾਲ ਕਰ ਰਹੇ ਐਨ.ਐਚ.ਐਮ ਦੇ 1000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਨੋਟਿਸ

ਚੰਡੀਗੜ੍ਹ : ਪੱਕਾ ਕਰਨ ਨੂੰ ਲੈ ਕੇ ਕੌਮੀ ਸਿਹਤ ਮਿਸ਼ਨ (ਐਨ.ਐਚ.ਐਮ) ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਬੇਸ਼ਕ ਖ਼ਤਮ ਹੋ ਗਈ ਹੋਵੇ ਪਰ ਕਈ ਜ਼ਿਲ੍ਹਿਆਂ ਵਿਚ ਮੁਲਾਜ਼ਮ ਬੀਤੇ ਦਿਨੀਂ ਆਪਣੀ ਡਿਊਟੀ ‘ਤੇ ਵਾਪਸ ਨਹੀਂ ਆਏ ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਐਨ.ਐਚ.ਐਮ ਦੇ ਐੱਮਡੀ ਕੁਮਾਰ ਰਾਹੁਲ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਹ ਕਹਿ ਦਿੱਤਾ ਹੈ ਕਿ ਜਿਹੜੇ ਮੁਲਾਜ਼ਮ ਡਿਊਟੀ ‘ਤੇ ਨਹੀਂ ਆਏ ਹਨ, ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਅਜਿਹੇ ਮੁਲਾਜ਼ਮਾਂ ਦੀ ਗਿਣਤੀ ਲਗਪਗ 1000 ਹੈ।

ਵਿਭਾਗ ਨੇ ਇਕ ਹੋਰ ਪੱਤਰ ਜਾਰੀ ਕਰਦਿਆਂ ਇਨ੍ਹਾਂ ਕਾਮਿਆਂ ਦੀ ਪੂਰਤੀ ਅਤੇ ਕੰਮ ਪ੍ਰਭਾਵਿਤ ਨਾ ਹੋਣ ਦੇ ਮੱਦੇਨਜ਼ਰ ਰੋਜ਼ਾਨਾ ਇਕ ਹਜ਼ਾਰ ਰੁਪਏ ਦਿਹਾੜੀ ’ਤੇ ਨਵਾਂ ਸਟਾਫ ਭਰਤੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਕ ਪੱਤਰ ਰਾਸ਼ਟਰੀ ਸਿਹਤ ਮਿਸ਼ਨ ਦੇ ਸਕੱਤਰ ਅਤੇ ਦੂਜਾ ਡਾਇਰੈਕਟਰ ਵੱਲੋਂ ਜਾਰੀ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਮਿਸ਼ਨ ਅਧੀਨ ਮੁਲਾਜ਼ਮ ਚਾਰ ਮਈ ਨੂੰ ਹੜਤਾਲ ’ਤੇ ਚਲੇ ਗਏ ਸਨ।

ਉਧਰ ਮਿਸ਼ਨ ਦੇ ਮੁਲਾਜ਼ਮਾਂ, ਕਾਮਿਆਂ ਵਿਚ ਹੜਤਾਲ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਕਾਮਿਆਂ ਵੱਲੋਂ ਹੜਤਾਲ ਜਾਰੀ ਹੈ ਜਦੋਂਕਿ ਅਫਸਰ ਰੈਂਕ ਵਾਲੇ ਮੁਲਾਜ਼ਮ ਹੜਤਾਲ ਤੋਂ ਵਾਪਸ ਪਰਤ ਆਏ ਹਨ।

Post Author: admin

Leave a Reply

Your email address will not be published. Required fields are marked *